ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾ ਨੇ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਅਤੇ ਅਦਾਇਗੀ ਤੋਂ ਸੰਤੁਸ਼ਟੀ ਤੇ ਖੁਸ਼ੀ ਪ੍ਰਗਟਾਈ

215

ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾ ਨੇ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਅਤੇ ਅਦਾਇਗੀ ਤੋਂ ਸੰਤੁਸ਼ਟੀ ਤੇ ਖੁਸ਼ੀ ਪ੍ਰਗਟਾਈ

ਮਾਲੇਰਕੋਟਲਾ /ਅਮਰਗੜ੍ਹ 26 ਅਪ੍ਰੈਲ,2023 

ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਰਾਮਪੁਰਛੰਨਾ ਦੇ ਕਿਸਾਨ ਤੀਰਥ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕੀਤੀ ਜਾ ਰਹੀ ਕਣਕ ਦੀ ਫਸਲ ਦੀ ਖਰੀਦ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹ ਆਪਣਾ ਪਿਤਾ-ਪੁਰਖੀ ਖੇਤੀਬਾੜੀ ਦਾ ਕਿੱਤਾ ਕਰਦੇ ਆ ਰਹੇ ਹਨ ਅਤੇ ਬਚਪਨ ਤੋਂ ਹੀ ਫਸਲਾਂ ਦੀ ਕਾਸ਼ਤ ਅਤੇ ਉਨ੍ਹਾਂ ਦੇ ਮੰਡੀਕਰਨ ਨੂੰ ਨੇੜੇ ਤੋਂ ਦੇਖਦੇ ਅਤੇ ਕਰਦੇ ਰਹੇ ਹਨ।ਇਸ ਵਾਰ ਦਾ ਤਜ਼ਰਬਾ ਸਾਂਝਾ ਕਰਦਿਆ ਉਨਾਂ ਕਿਹਾ ਕਿ ਉਹ ਅੱਜ ਸਵੇਰੇ ਆਪਣੀ ਫਸ਼ਲ ਦਾਣਾ ਮੰਡੀ ਅਮਰਗੜ੍ਹ ਵਿਖੇ ਲੈ ਕੇ ਆਏ ਸਨ ਜਿਥੇ ਕਿ ਉਨ੍ਹਾਂ ਆਪਣੀ ਫਸ਼ਲ ਆੜਤੀਏ ਦੇ ਫੜ ਤੇ ਲਾਹੀ ਸੀ । ਜਿਥੇ ਕਿ ਪੱਖਾ ਲੱਗਣ ਉਪਰੰਤ ਤੁਰੰਤ ਹੀ ਮੰਡੀ ਇਸਪੈਕਟਰ ਵਲੋਂ ਬੋਲੀ ਲਗਾ ਦਿੱਤੀ ਗਈ ।। ਉਸਨੇ ਦੱਸਿਆ ਕਿ ਓਸੇ ਹੀ ਦਿਨ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਉਸਦੀ ਕਣਕ ਦੀ ਢੇਰੀ ਸਰਕਾਰੀ ਰੇਟ 2125 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਲਈ, ਜਿਸ ਤੋਂ ਬਾਅਦ ਉਸਦੀ ਫਸਲ ਤੋਲ ਕੇ ਬੋਰੀਆਂ ਵਿੱਚ ਭਰ ਦਿੱਤੀ ਗਈ। ਉਸਨੇ ਕਿਹਾ ਕਿ ਮੈਂ ਸ਼ਾਮ ਤੱਕ ਆਪਣੀ ਫਸਲ ਵੇਚ ਕੇ ਵਿਹਲਾ ਹੋ ਚੁੱਕਾ ਹਾਂ ਅਤੇ ਫਸਲ ਦੀ ਵਿਕਰੀ ਤੋਂ ਸੁਰਖਰੁ ਹੋ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਹਾਂ । ਕਿਸਾਨ ਤੀਰਥ ਸਿੰਘ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕੀਤੇ ਪ੍ਰਬੰਧਾ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।

ਮੰਡੀ ਵਿੱਚ ਮਿਲੇ ਇੱਕ ਹੋਰ ਕਿਸਾਨ ਹਰੀ ਸਿੰਘ ਨੇ ਅੱਗੇ ਦੱਸਿਆ ਕਿ ਉਸਨੂੰ ਫਸਲ ਦਾ ਸਰਕਾਰ ਵੱਲੋਂ ਨਿਰਧਾਰਤ ਪੂਰਾ ਭਾਅ ਮਿਲਿਆ ਹੈ ਅਤੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਫਸਲ ਦੀ ਖਰੀਦ ਤੋਂ ਬਾਅਦ 24 ਘੰਟੇ ਦੇ ਅੰਦਰ ਉਸਦੇ ਬੈਂਕ ਖਾਤੇ ਵਿੱਚ ਪੇਮੈਂਟ ਆ ਗਈ।

ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾ ਨੇ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਅਤੇ ਅਦਾਇਗੀ ਤੋਂ ਸੰਤੁਸ਼ਟੀ ਤੇ ਖੁਸ਼ੀ ਪ੍ਰਗਟਾਈ ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾ ਨੇ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਅਤੇ ਅਦਾਇਗੀ ਤੋਂ ਸੰਤੁਸ਼ਟੀ ਤੇ ਖੁਸ਼ੀ ਪ੍ਰਗਟਾਈ

ਇਸੇ ਤਰ੍ਹਾਂ ਪਿੰਡ ਭੱਟੀਖੁਰਦ ਦੇ ਕਿਸਾਨ ਬਲਜਿੰਦਰ ਸਿੰਘ ਨੇ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਅਤੇ ਅਦਾਇਗੀ ਤੋਂ ਸੰਤੁਸ਼ਟੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਦਿਨੀਂ ਆਪਣੀ ਫਸਲ ਦਾਣਾ ਮੰਡੀ ਵਿਖੇ ਉਸੀ ਦਿਨੀ ਵੇਚੀ ਗਈ ਸੀ ਜਿਸ ਦੀ ਅਦਾਇਗੀ ਸਮੇਂ ਤੋਂ ਪਹਿਲਾ ਉਨ੍ਹਾਂ ਦੇ ਬੈੱਕ ਖਾਤੇ ਵਿੱਚ ਆ ਗਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਡੀਆਂ ਵਿੱਚ ਜਿਥੇ ਕਿਸਾਨਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਗਏ ਹਨ ਓਥੇ ਫਸਲ ਦੀ ਨਾਲੋ-ਨਾਲ ਖਰੀਦ ਅਤੇ ਪੇਮੈਂਟ ਤੋਂ ਕਿਸਾਨ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕੀਤੇ ਗਏ ਖਰੀਦ ਪ੍ਰਬੰਧਾਂ ਤੋਂ ਉਹ ਨਿੱਜੀ ਤੌਰ ’ਤੇ ਬਹੁਤ ਪ੍ਰਭਾਵਤ ਹੋਏ ਹਨ।