ਯੂਰਪ ਵਿੱਚ ਪੁਰਸ਼ ਅਤੇ ਮਹਿਲਾ ਨਰਸਾਂ ਦੀ ਲੋੜ ;30 ਸਤੰਬਰ ਤੱਕ ਸੰਪਰਕ ਕਰਨ- ਰੋਜ਼ਗਾਰ ਅਫ਼ਸਰ

216

ਯੂਰਪ ਵਿੱਚ ਪੁਰਸ਼ ਅਤੇ ਮਹਿਲਾ ਨਰਸਾਂ ਦੀ ਲੋੜ ;30 ਸਤੰਬਰ ਤੱਕ ਸੰਪਰਕ ਕਰਨ- ਰੋਜ਼ਗਾਰ ਅਫ਼ਸਰ

ਸੰਗਰੂਰ, 28 ਸਤੰਬਰ:
ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਭਾਰਤ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਵਿਦੇਸ਼ਾਂ ਵਿੱਚ ਵੀ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਅਫ਼ਸਰ ਸ੍ਵਿੰਦਰਪਾਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਏ.ਐਨ.ਐਮ/ਜੀ.ਐਨ.ਐਮ/ ਬੀ.ਐਸ.ਸੀ ਨਰਸਿੰਗ ਸਮੇਤ ਵਧੀਆ ਅੰਗੇਰਜ਼ੀ ਬੋਲਣ ਦੀ ਯੋਗਤਾ ਰੱਖਣ ਵਾਲੀਆ ਨਰਸਾਂ ਦੀਆਂ 10 ਅਸਾਮੀਆਂ ਲਈ ਤੁਰੰਤ ਭਰਤੀ ਕੀਤੀ ਜਾਣੀ ਹੈ।

ਯੂਰਪ ਵਿੱਚ ਪੁਰਸ਼ ਅਤੇ ਮਹਿਲਾ ਨਰਸਾਂ ਦੀ ਲੋੜ ;30 ਸਤੰਬਰ ਤੱਕ ਸੰਪਰਕ ਕਰਨ- ਰੋਜ਼ਗਾਰ ਅਫ਼ਸਰ

 

ਯੂਰਪ ਵਿੱਚ ਪੁਰਸ਼ ਅਤੇ ਮਹਿਲਾ ਨਰਸਾਂ ਦੀ ਲੋੜ ;30 ਸਤੰਬਰ ਤੱਕ ਸੰਪਰਕ ਕਰਨ- ਰੋਜ਼ਗਾਰ ਅਫ਼ਸਰ  I ਉਨ੍ਹਾਂ ਦੱਸਿਆ ਕਿ ਤਨਖਾਹ ਤਜ਼ਰੱਬੇ ਅਤੇ ਯੋਗਤਾ ਅਨੁਸਾਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ  ਵੱਧ ਤੋਂ ਵੱਧ ਉਮਰ 40 ਸਾਲ ਅਤੇ ਘੱਟ ਘੱਟ 2 ਜਾਂ 3 ਸਾਲ ਦਾ ਤਜ਼ਰਬਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਦੀ ਸਕਾਇਪ ਐਪ ਰਾਹੀ ਇੰਟਰਵਿਊ ਕੀਤੀ ਜਾਵੇਗੀ।  ਰਵਿੰਰਦਪਾਲ ਸਿੰਘ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮਿਤੀ 30 ਸਤੰਬਰ 2020 ਨੰੂ ਸਵੇਰੇ 11 ਵਜੇ ਤੱਕ ਸੰਪਰਕ ਕਰਨ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98779-18167 ’ਤੇ ਸੰਪਰਕ ਕੀਤਾ ਜਾ ਸਕਦਾ ਹੈ।