ਰਾਜਪੁਰਾ ਵਿਖੇ ਹੋਈ ਇੱਕ ਹੋਰ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ; ਪਟਿਆਲਾ ਜਿਲੇ ਵਿਚ ਕੇਸਾਂ ਦੀ ਗਿਣਤੀ ਹੋਈ 86 : ਡਾ. ਮਲਹੋਤਰਾ
ਪਟਿਆਲਾ 2 ਮਈ ( )
ਰਾਜਪੁਰਾ ਵਿਖੇ ਇੱਕ ਕੋਵਿਡ ਕੇਸ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਰਾਜਪੁਰਾ ਦੇੇ ਸਤਿਨਰਾਇਣ ਮੰਦਰ ਕੋਲ ਰਹਿਣ ਵਾਲੇ 63 ਸਾਲਾ ਪੋਜਟਿਵ ਵਿਅਕਤੀ ਦੇ ਨੇੜੇ ਸੰਪਰਕ ਵਿਚ ਆਏ 16 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ, ਲੈਬ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਇਹਨਾਂ ਵਿਚੋ ਇੱਕ ਕੋਵਿਡ ਪੋਜਟਿਵ ਪਾਇਆ ਗਿਆ ਹੈ ਜੋ ਕਿ ਪੋਜਟਿਵ ਆਏ 63 ਸਾਲਾ ਵਿਅਕਤੀ ਦਾ 28 ਸਾਲਾ ਲੜਕਾ ਹੈ। ਉਨ੍ਹਾਂ ਦੱਸਿਆ ਕਿ ਪੌਜਟਿਵ ਆਏ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾਇਆ ਜਾਵੇਗਾ
ਉਹਨਾਂ ਦੱਸਿਆਂ ਕਿ ਕੱਲ ਲਏ ਸੈਂਪਲਾ ਵਿਚੋ ਆਈਆਂ 74 ਰਿਪੋਰਟਾ ਵਿਚੋ 73 ਨੈਗੇਟਿਵ ਅਤੇ ਇੱਕ ਕੋਵਿਡ ਪੋਜਟਿਵ ਰਿਪੋਰਟ ਆਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਕੁੱਲ 45 ਸੈਂਪਲ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕੋਵਿਡ ਜਾਂਚ ਸਬੰਧੀ ਲਏ ਗਏ ਹਨ ।ਜਿਹਨਾਂ ਵਿਚੋ 33 ਨਵੇਂ ਵਿਅਕਤੀਆਂ ਅਤੇ 12 ਵਿਅਕਤੀਆਂ ਦੇ ਦੁਬਾਰਾ ਸੈਂਪਲ ਲਏ ਗਏ ਹਨ ਜਿਹਨਾਂ ਦੀਆਂ ਰਿਪੋਰਟਾ ਕੱਲ ਨੂੰ ਆਉਣਗੀਆਂ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਤੋਂ ਆਏ ਜਿਹਨਾਂ 24 ਸ਼ਰਧਾਲੂਆਂ ਵਿੱਚ ਬੀਤੇ ਦਿਨੀ ਕੋਵਿਡ ਦੀ ਪੁਸ਼ਟੀ ਹੋਈ ਸੀ।
ਉਹਨਾਂ ਵਿਚੋ 20 ਪਟਿਆਲਾ ਜਿਲੇ ਨਾਲ ਸਬੰਧਤ ਸਨ, ਇੱਕ ਜਲੰਧਰ, ਇੱਕ ਗੁਰਦਾਸਪੁਰ, ਇੱਕ ਸੰਗਰੂਰ ਅਤੇ ਇਕ ਕੈਥਲ (ਹਰਿਆਣਾ) ਨਾਲ ਸਬੰਧਤ ਸੀ।ਇਹਨਾਂ ਸਾਰਿਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਉਹਨਾਂ ਕਿਹਾ ਕਿ ਅੱਜ 9 ਸ਼ਰਧਾਲੂਆਂ ਜਿਹਨਾਂ ਦੇ ਲ਼ੈਬ ਵੱਲੋ ਮੁੜ ਜਾਂਚ ਲਈ ਸੈਂਪਲ ਦੀ ਮੰਗ ਕੀਤੀ ਸੀ, ਦੇ ਅੱਜ ਕੋਵਿਡ ਜਾਂਚ ਸਬੰਧੀ ਦੁਬਾਰਾ ਸੈਂਪਲ ਲਏ ਗਏ ਹਨ।ਜਿਹਨਾਂ ਦੀਆ ਰਿਪੋਰਟਾ ਕੱਲ ਨੂੰ ਆਉਣਗੀਆਂ।
ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1028 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 86 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ,896 ਨੈਗਟਿਵ ਅਤੇ 46 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ 3 ਕੇਸ ਠੀਕ ਹੋ ਚੁੱਕੇ ਹਨ ਅਤੇ ਇੱਕ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਤੀਸਰਾ ਠੀਕ ਹੋਣ ਵਾਲਾ ਵਿਅਕਤੀ ਰਾਜਪੁਰੇ ਨਾਲ ਸਬੰਧਤ ਡਾਕਟਰ ਹੈ।ਜਿਸ ਦੀਆਂ 14 ਦਿਨਾਂ ਬਾਦ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ।