ਰੂਪਨਗਰ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ

155

ਰੂਪਨਗਰ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ

ਬਹਾਦਰਜੀਤ ਸਿੰਘ /ਰੂਪਨਗਰ, 23  ਜਨਵਰੀ,2022
ਰੂਪਨਗਰ ਸ਼ਹਿਰ ਵਿੱਚ ਸ਼ਚੋਪੜਾ,ਤਨੇਜਾ,ਗੁਪਤਾ,ਨੇਗੀ,ਸ਼ਰਮਾ,ਕੱਕੜ,ਕਪੂਰ,ਧਵਨ ਪਰਿਵਾਰਾਂ ਨੇ ਆਪਣੀ ਬਰਾਦਰੀ ਦੇ ਪਰਿਵਾਰਾਂ ਸਮੇਤ ਕਾਂਗਰਸ ਦਾ ਹਥ ਫੜ ਲਿਆ।

ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ਦੇ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਨੇ ਸਾਰੇ ਪਰਿਵਾਰਾਂ ਅਤੇ ਸਮਰਥਕਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਦੇ ਹੋਏ ਕਿਹਾ ਕਿ ਇਹਨਾਂ ਪਰਿਵਾਰਾਂ ਦਾ ਸਾਥ ਮਿਲਣ ਨਾਲ ਕਾਂਗਰਸ ਪਾਰਟੀ ਸ਼ਹਿਰ ਵਿਚ ਹੋਰ ਮਜਬੂਤ ਹੋਈ ਹੈ।

ਬਰਿੰਦਰ ਢਿੱਲੋਂ ਨੇ ਸਾਰੀਆਂ ਬਰਾਦਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਪਰਿਵਾਰਾਂ ਨੂੰ ਪਾਰਟੀ ਵੱਲੋਂ ਮਾਣ ਸਤਿਕਾਰ ਦਿੱਤਾ ਜਾਵੇਗਾ।

ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਵਡੀ ਗਿਣਤੀ ਵਿਚ ਸ਼ਹਿਰ ਦੀ ਕਰੀਮ ਜੋ ਅਕਾਲੀ ਦਲ ਅਤੇ ਆਪ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁਕੀ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਸਾਥ ਦੇਣ ਲਈ ਤਿਆਰ ਬੈਠੇ ਹਨ।

ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਉਕਤ ਸਾਰੀਆਂ ਬਰਾਦਰੀਆਂ ਨੇ ਬਰਿੰਦਰ ਸਿੰਘ ਢਿੱਲੋਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਨੌਜਵਾਨਾਂ ਦੇ ਹੱਕਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ।

ਰੂਪਨਗਰ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ

ਕੌਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਢਿੱਲੋਂ ਨੂੰ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਚੋਣ ਜਿਤਾਉਣਾ ਉਹਨਾਂ ਦਾ ਮੁਖ ਟੀਚਾ ਹੋਵੇਗਾ ਜਿਸ ਲਈ ਉਹ ਸ੍ਰ ਢਿੱਲੋਂ ਦੀ ਸੋਚ ਅਤੇ ਨੀਤੀਆਂ ਨੂੰ ਦਿਨ ਰਾਤ ਇਕ ਕਰਕੇ ਹਲਕੇ ਦੇ ਲੋਕਾਂ ਤਕ ਪਹੁੰਚਾਉਣਗੇ।ਇਸ ਦੌਰਾਨ ਹਾਜ਼ਰ ਮਹਿਲਾਵਾਂ ਰਵਿੰਦਰ ਕੌਰ ਜੱਗੀ,ਮੋਨੀਕਾ ਧਵਨ,ਪੁਸ਼ਪਾ ਚੋਪੜਾ,ਨੇਹਾ ਸ਼ਰਮਾ,ਮਨੂੰ ਚੋਪੜਾ,ਅਨੁਰਾਧਾ ਨੇਗੀ,ਨੇਹਾ ਤਨੇਜਾ,ਸੋਨੀਆ ਕਪੂਰ,ਰਿਤੂ ਚੋਪੜਾ,ਸਰੋਜ ਚੋਪੜਾ ਨੇ ਵੀ ਘਰ ਘਰ ਜਾ ਕੇ ਬਰਿੰਦਰ ਢਿੱਲੋਂ ਦੀ ਸੋਚ ਦਾ ਪ੍ਰਚਾਰ ਕਰਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ।

ਸ਼ਹਿਰ ਦੇ ਵਸਨੀਕ ਰਜਨੀਸ਼ ਚੋਪੜਾ,ਪਿੰਚੂ ਚੋਪੜਾ,ਗੌਰਵ ਚੋਪੜਾ,ਆਸ਼ੂ ਚੋਪੜਾ,ਕਰਨ ਚੋਪੜਾ,ਸ਼ਸ਼ੀ ਚੋਪੜਾ,ਕਰਨ ਚੋਪੜਾ,ਰਾਜੇਸ਼ ਚੋਪੜਾ,ਦਿਨੇਸ਼ ਚੋਪੜਾ ਸੰਦੀਪ ਤਨੇਜਾ,ਸੰਜੇ ਨਾਗੀ,ਅਨਿਲ ਕੱਕੜ,ਅਰਵਿੰਦ ਗੁਪਤਾ,ਵਿਕਾਸ ਕਪੂਰ,ਪ੍ਰਦੀਪ ਤਲਵਾੜ,ਰਿੱਕੀ ਤਨੇਜਾ, ਨੇ ਵੀ ਬਰਿੰਦਰ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ,ਕੌਂਸਲਰ ਸਰਬਜੀਤ ਸਿੰਘ ਸੈਣੀ,ਭਾਰਤ ਵਾਲੀਆ,ਚਰਨਜੀਤ ਸਿੰਘ ਚੰਨੀ,ਰਾਮ ਸਿੰਘ ਸੈਣੀ,ਸੰਜੇ ਵਰਮਾ ਪ੍ਰਧਾਨ ਨਗਰ ਕੌਂਸਿਲ,ਚਰਨਜੀਤ ਸਿੰਘ ਚੰਨੀ,ਅਮਰਜੀਤ ਸਿੰਘ ਜੋਲੀ,ਅਮਰਪ੍ਰੀਤ ਸਿੰਘ ਨੰਨਾ,ਗੁਰਮੀਤ ਸਿੰਘ ਰਿੰਕੂ,ਮੋਹਿਤ ਸ਼ਰਮਾ,ਪਰਮਿੰਦਰ ਸਿੰਘ ਪਿੰਕਾ,ਰਾਜੇਸ਼ ਸਹਿਗਲ,ਗੁਰੂ ਸ਼ਰਨ ਪਰਮਾਰ ਕੋਆਰਡੀਨੇਟਰ ਅਤੇ ਹੋਰ ਹਾਜ਼ਰ ਸਨ।