ਰੋਟਰੀ ਕਲੱਬ ਰੂਪਨਗਰ ਨੇ ਸੰਤ ਸਾਦੀ ਸਿੰਘ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ
ਬਹਾਦਰਜੀਤ ਸਿੰਘ /ਰੂਪਨਗਰ,22 ਫਰਵਰੀ,2022
ਰੋਟਰੀ ਕਲੱਬ ਰੂਪਨਗਰ ਵੱਲੋਂ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਵਿਖੇ ਲਾਈਫ ਲਾਈਨ ਬੱਲਡ ਡੋਨਰ ਸੁਸਾਈਟੀ ਨਾਲ ਮਿਲ ਕੇ ਖ਼ੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਦਾ ਆਰੰਭ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋ ਅਰਦਾਸ ਕਰਕੇ ਕੀਤਾ ਗਿਆ। ਇਸ ਕੈਂਪ ਵਿੱਚ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਦੀ ਟੀਮ ਵੱਲੋਂ 64 ਯੂਨਿਟ ਬਲੱਡ ਇਕੱਠਾ ਕੀਤਾ ਗਿਆ । ਕੈਂਪ ਵਿੱਚ ਸ਼ਰਥਾਲੂਆਂ ਨੇ ਵੀ ਵੱਧ-ਚੜ ਕੇ ਖ਼ੂਨਦਾਨ ਕੀਤਾ।
ਕੈਂਪ ਵਿੱਚ ਤਿੰਨ ਖ਼ੂਨਦਾਨੀਆਂ ਵੱਲੋਂ ਪਹਿਲੀ ਦਫ਼ਾ ਖ਼ੂਨਦਾਨ ਕੀਤਾ ਗਿਆ। ਰੋਟਰੀ ਕਲੱਬ ਦੇ ਪ੍ਰਧਾਨ ਹਰਸਿਮਰ ਸਿੰਘ ਸਿੱਟਾ, ਸਹਾਇਕ ਐਡਵੋਕੇਟ ਜਨਰਲ, ਪੰਜਾਬ ਨੇ ਉਨਾ ਦਾ ਹੌਸਲਾ ਵਧਾਉਣ ਤੇ ਸਮਾਜ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਖ਼ੂਨਦਾਨ ਕਰਣ ਵਾਲ਼ਿਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਹਰ ਇਕ ਸ਼ਖਸ਼ ਨੂੰ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਸੰਤ ਬਾਬਾ ਖੁਸ਼ਹਾਲ ਸਿੰਘ ਅਤੇ ਸੰਤ ਬਾਬਾ ਅਵਤਾਰ ਸਿੰਘ ਦਾ ਧੰਨਵਾਦ ਕੀਤਾ।
ਪ੍ਰਧਾਨ ਸਿੱਟਾ ਨੇ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਦੇ ਕੰਵਲਜੀਤ ਸਿੰਘ, ਉਨ੍ਹਾਂ ਦੇ ਮੈਂਬਰ ਸਾਥੀਆਂ ਅਤੇ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਤੋਂ ਆਏ ਡਾ. ਮਨੀਸ਼ ਰਾਏ ਤੇ ਉਨ੍ਹਾਂ ਦੀ ਟੀਮ ਦਾ ਸਹਿਯੋਗ ਦੇਣ ਲਈ ਉਚੇਚੇ ਤੌਰ ’ਤੇ ਧੰਨਵਾਦ ਕੀਤਾ ।
ਕੈਂਪ ਦੇ ਅੰਤ ਵਿੱਚ ਉੱਨਾਂ ਕਲੱਬ ਸਕੱਤਰ ਜਤਿੰਦਰਪਾਲ ਸਿੰਘ ਰੀਹਲ, ਮੈਂਬਰ ਡਾ. ਦਲਜੀਤ ਸਿੰਘ ਸੈਣੀ, ਐਡਵੋਕੇਟ ਧੀਰਜ ਕੌਸ਼ਲ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ ਅਤੇ ਐਡਵੋਕੇਟ ਰਾਹੁਲ ਵਰਮਾ ਦਾ ਵੀ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।