ਲਾਲਪੁਰਾ ਦੀ ਪਤਨੀ ਤੇ ਨੂੰਹ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ
ਬਹਾਦਰਜੀਤ ਸਿੰਘ /ਰੂਪਨਗਰ,10 ਫਰਵਰੀ,2022
ਰੂਪਨਗਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੇ ਹੱਕ ਵਿੱਚ ਉਨ੍ਹਾਂ ਦੀ ਪਤਨੀ ਹਰਦੀਪ ਕੌਰ ਲਾਲਪੁਰਾ ਤੇ ਨੂੰਹ ਜਿਨੀਆ ਲਾਲਪੁਰਾ ਵੱਲੋਂ ਭਾਜਪਾ ਆਗੂਆਂ ਨਾਲ ਪੱਕਾ ਬਾਗ ਵਿਖੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਹਰਦੀਪ ਕੌਰ ਲਾਲਪੁਰਾ, ਰਚਨਾ ਲੰਬਾ, ਗੁਰਕੀਰਤ ਸਿੰਘ ਸੈਣੀ , ਸੋਨੀਆ ਸ਼ਰਮਾ ਆਦਿ ਹਾਜ਼ਰ ਸਨ।