ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰ ਜਾਬ ਵਿਖ਼ੇ ਵਿਦਿਆਰਥੀਆਂ ਦਾ ਓਰੀਐਂਟਸ਼ਨ ਪ੍ਰੋਗਰਾਮ ਆਯੋਜਿਤ ਕੀਤਾ
ਬਹਾਦਰਜੀਤ ਸਿੰਘ / ਰੂਪਨਗਰ, 18 ਫਰਵਰੀ,2023
ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਵਿਖ਼ੇ ਵਿਦਿਆਰਥੀਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਨਵੇਂ ਸੈਸ਼ਨ ਦੀ ਆਰੰਭਤਾ ਤੇ ਆਯੋਜਿਤਕੀਤਾ ਗਿਆ |
ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ |ਇਸਪ੍ਰੋਗਰਾਮ ਵਿੱਚ ਐਨ. ਐਸ ਰਿਆਤ ਚੇਅਰਮੈਨ, ਆਰ ਈ ਆਰ ਟੀ,ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦਦਿੱਤਾ |
ਡਾ. ਨਵਨੀਤ ਚੋਪੜਾ ਡੀਨ ਅਕੈਡਮਿਕ ਮਾਮਲੇ ਨੇ ਵਿਦਿਆਰਥੀਆਂ ਨੂੰ ਸੈਸ਼ਨ ਵਿੱਚ ਹੋਣ ਵਾਲੀਆਂ ਸੰਪੂਰਣ ਗਤੀਵਿਧੀਆਂ ਤੋਂ ਜਾਣੂ ਕਰਵਾਇਆ |
ਡਾ. ਆਸ਼ੂਤੋਸ਼ ਸ਼ਰਮਾ ਡੀਨ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ, ਆਈ ਬੀ ਐਮ ਨਾਲਮਿਲ ਕੇ ਸ਼ੁਰੂ ਕੀਤੇ ਜਾ ਰਹੇ ਕੋਰਸਜ਼, ਸਟੈੱਲਰ ਸਕੂਲ ਆਫ਼ ਰੀਅਲ ਐਸਟੈਟ ਨਾਲ ਮਿਲ ਕੇ ਸ਼ੁਰੂ ਕੀਤੇ ਜਾਣ ਵਾਲੇ ਕੋਰਸਜ਼ ਵਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ |
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਬੀ. ਐਸ. ਸਤਿਆਲ ਨੇ ਵਿਦਿਆਰਥੀਆਂ ਨੂੰ ਸਫਲ ਰਹਿਣ ਲਈ ਪ੍ਰੇਰਣਾਦਾਇਕਟਿਪਸ ਦਿੱਤੇ ਅਤੇ ਕਿਹਾ ਕੇ ਮਿਹਨਤ ਅਤੇ ਲਗਨ ਨਾਲ ਜਿੰਦਗੀ ਵਿੱਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ |
ਇੰਜ. ਅਮਨਦੀਪ ਸਿੰਘ ਡੀਨਸਕੂਲ ਆਫ਼ ਇੰਜੀਨਿਅਰਿੰਗ ਅਤੇ ਟੇਕਨੋਲੋਜੀ ਨੇ ਸਭ ਪਤਵੰਤਿਆ ਦਾ ਧੰਨਵਾਦ ਕੀਤਾ |
ਇਸ ਮੌਕੇ ਤੇ ਡਾ. ਰਾਜਿੰਦਰ ਕੌਰ, ਪ੍ਰੋ. ਰਤਨ ਕੌਰ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਸਮੇਤ, ਹੋਰ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ |