ਵਿਨੋਦ ਖੋਸਲਾ ਫੂਡ ਸਪਲਾਈ ਵਿਭਾਗ ਐਸੋਸੀਏਸ਼ਨ ਲੀਗਲ ਸੈੱਲ ਦੇ ਇੰਚਾਰਜ ਨਿਯੁਕਤ

133

ਵਿਨੋਦ ਖੋਸਲਾ ਫੂਡ ਸਪਲਾਈ ਵਿਭਾਗ ਐਸੋਸੀਏਸ਼ਨ ਲੀਗਲ ਸੈੱਲ ਦੇ ਇੰਚਾਰਜ ਨਿਯੁਕਤ

ਅੰਮ੍ਰਿਤਸਰ , 20 ਮਾਰਚ,2022 ( )-

ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਵਿਨੋਦ ਖੋਸਲਾ ਨੂੰ ਫੂਡ ਸਪਲਾਈ ਐਸੋਸੀਏਸ਼ਨ ਪੰਜਾਬ ਦੇ ਲੀਗਲ ਸੈੱਲ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਫੂਡ ਸਪਲਾਈ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੇ ਲੀਗਲ ਮੋਰਚੇ ਦੀ ਮਜ਼ਬੂਤੀ ਲਈ  ਵਿਨੋਦ ਖੋਸਲਾ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਗਿਆ।

ਇਸ ਮੌਕੇ ਵਿਨੋਦ ਖੋਸਲਾ ਨੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਲੀਗਲ ਸੈਲ ਦੀ ਟੀਮ ਵੱਲੋਂ ਫੂਡ ਸਪਲਾਈ ਐਸੋਸੀਏਸ਼ਨ ਦੇ ਸਮੂਹ ਮੈਬਰਾਂ ਦੇ ਹੱਕਾਂ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

 

ਵਿਨੋਦ ਖੋਸਲਾ ਫੂਡ ਸਪਲਾਈ ਵਿਭਾਗ ਐਸੋਸੀਏਸ਼ਨ ਲੀਗਲ ਸੈੱਲ ਦੇ ਇੰਚਾਰਜ ਨਿਯੁਕਤ

ਉਨ੍ਹਾਂ ਇਹ ਵੀ ਦੱਸਿਆ ਕਿ ਫੂਡ ਸਪਲਾਈ ਵਿਭਾਗ ਵੱਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਪੰਜਾਬ ਰਾਜ ਸਰਕਾਰ ਵੱਲੋਂ ਸਰਵੇ ਕਰਕੇ ਘੋਸ਼ਿਤ ਕੀਤੇ ਯੋਗ ਲੋੜਵੰਦ ਪਰਿਵਾਰਾਂ ਨੂੰ ਬਾਇਓਮੀਟਰਿਕ ਵੈਰੀਫਿਕੇਸ਼ਨ ਸਿਸਟਮ ਨਾਲ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਫੂਡ ਸਪਲਾਈ ਵਿਭਾਗ ਵੱਲੋਂ ਮੰਡੀ ਸੀਜ਼ਨਾਂ ਦੌਰਾਨ ਕਿਸਾਨਾਂ ਦੀ ਫਸਲ ਦੀ ਨਿਰਵਿਘਨ ਖਰੀਦ ਅਤੇ ਸਟੋਰੇਜ ਕਰਵਾਈ ਜਾਂਦੀ ਹੈ।

ਇਸ ਤਰ੍ਹਾਂ ਹਰੇਕ ਰਾਜ ਦੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਵਿਸ਼ਵ ਵਿੱਚ ਸਭ ਤੋਂ ਵੱਡੇ ਪੀਡੀਐਸ ਸਿਸਟਮ ਅਤੇ ਪ੍ਰੋਕਿਉਰਮੈਂਟ ਸਿਸਟਮ ਨੂੰ ਚਲਾਇਆ ਜਾਂਦਾ ਹੈ। ਪਰ ਮੌਜੂਦਾ ਸਮੇਂ ਪੰਜਾਬ ਦੇ ਫੂਡ ਸਪਲਾਈ ਇੰਸਪੈਕਟਰਾਂ ਨੂੰ ਇਸ ਕਾਰਜ ਪ੍ਰਣਾਲੀ ਦੌਰਾਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਿਭਾਗ ਅਤੇ ਸਰਕਾਰ ਪੱਧਰ ਤੇ ਹੱਲ ਕਢਵਾਉਣ ਲਈ ਜ਼ੋਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਲੀਗਲ ਸੈੱਲ ਵੱਲੋਂ ਜਲਦ ਹੀ ਆਪਣੇ ਸਾਥੀ ਇੰਸਪੈਕਟਰ ਭਰਾਵਾਂ ਲਈਂ ਲੀਗਲ ਕਨਸਲਟੇਸ਼ਨ ਲਈ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਤੋੰ ਲੀਗਲ ਕੰਸਲਟੇਸ਼ਨ ਪ੍ਰਾਪਤ ਕੀਤੀ ਜਾ ਸਕੇਗੀ।