ਸਕਾਲਰ ਫੀਲਡਜ਼ ਪਬਲਿਕ ਸਕੂਲ ( ਪਟਿਆਲਾ) ਦੇ ਵਿਹੜੇ ਵਿੱਚ ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ

1600

ਸਕਾਲਰ ਫੀਲਡਜ਼ ਪਬਲਿਕ  ਸਕੂਲ  ( ਪਟਿਆਲਾ) ਦੇ ਵਿਹੜੇ ਵਿੱਚ  ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ

ਪਟਿਆਲਾ /ਅਗਸਤ 19, 2023

ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਅਤੇ ਅਜੋਕੀ ਨੌਜਵਾਨ ਪੀੜੀ ਨੂੰ ‘ ਆਪਣੀਆਂ ਸੱਭਿਆਚਾਰਕ ਵੰਨਗੀਆਂ ਨਾਲ ਜੋੜਨ ਦੇ ਉਪਰਾਲੇ ਵਜੋਂ ਪ੍ਰਿੰਸੀਪਲ ਚੰਦਨਦੀਪ  ਕੌਰ ਦੀ ਯੋਗ ਅਗਵਾਈ ਹੇਠ ਸਾਉਣ ਮਹੀਨੇ ਦਾ ਪ੍ਰਮੁੱਖ ਤਿਉਹਾਰ ਸਕਾਲਰ ਫੀਲਡਜ਼ ਪਬਲਿਕ  ਸਕੂਲ   ( ਪਟਿਆਲਾ) ਦੇ ਵਿਹੜੇ ਵਿੱਚ  ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ।

ਇਸ ਮੌਕੇ ਤੇ ਵਿਦਿਆਰਥੀਆਂ ਦਾ ਉਤਸ਼ਾਹ  ਸਕਾਲਰ ਫੀਲਡਜ਼  ਸਕੂਲ ਦੇ ਵਿਹੜੇ  ਵਿੱਚ ਵੇਖਣ ਵਾਲਾ ਸੀ। ਇਸ ਮੌਕੇ ਵਿਦਿਆਰਥਣਾਂ ਨੇ ਸਾਉਣ ਮਹੀਨੇ ਨਾਲ ਸਬੰਧਿਤ   ਲੋਕ ਗੀਤ ਗਾਏ। ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗਾ ਰੰਗ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ, ਇਸ ਮੌਕੇ ਸਕੂਲ ਦੀ ਵਿਦਿਆਰਥਣ ਵੱਲੋਂ  ਤੀਜ ਦੇ ਤਿਉਹਾਰ  ਨੂੰ  ਆਪਣੇ ਅਨਮੋਲ ਵਿਚਾਰਾਂ ਰਾਹੀਂ ਰ- ਬ-ਰੂ  ਕਰਵਾਇਆ  ਗਿਆ ਅਤੇ ਵਿਦਿਆਰਥਣਾਂ ਨੇ ਸਾਉਣ ਮਹੀਨੇ ਨਾਲ ਸਬੰਧਿਤ ਗਿੱਧਾ ਪਾ ਕੇ ਬੋਲੀਆਂ ਪਾਈਆਂ ਜਿਸ  ਨਾਲ਼ ਸਕੂਲ ਦਾ ਵਿਹੜਾ ਗੂੰਜ ਉਠਿਆ।ਜਿਸ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਇਸ ਪ੍ਰੋਗਰਾਮ ਦੌਰਾਨ  ਸਕੂਲ ਦੀਆਂ ਮੁਟਿਆਰਾਂ  ਹੀ ਨਹੀਂ ਸਗੋਂ ਸਕੂਲ ਦੇ ਗੱਭਰੂਆਂ ਨੇ ਵੀ ਬੋਲੀਆਂ ਪਾ ਕੇ ਆਪਣਾ ਜੌਹਰ ਵਿਖਾਇਆ।   ਢੋਲ ਦੇ ਡੱਗੇ ਨਾਲ  ਵਿਦਿਆਰਥੀਆਂ ਦੇ ਹੀ ਨਹੀਂ ਸਗੋਂ ਸਮੂਹ  ਅਧਿਆਪਕਾਂ ਦੇ  ਪੈਰ ਥਰਕਣ ਲੱਗ  ਪਏ।   ਅੰਤ   ਵਿੱਚ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ  ਵਿਦਿਆਰਥੀਆਂ ਤੋਂ ਤੀਜ ਨਾਲ ਸੰਬੰਧਿਤ ਸਵਾਲ ਪੁੱਛੇ ਗਏ।

ਸਕਾਲਰ ਫੀਲਡਜ਼ ਪਬਲਿਕ  ਸਕੂਲ   ( ਪਟਿਆਲਾ)    ਦੇ ਵਿਹੜੇ ਵਿੱਚ  ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ ਸਕਾਲਰ ਫੀਲਡਜ਼ ਪਬਲਿਕ  ਸਕੂਲ   ( ਪਟਿਆਲਾ)    ਦੇ ਵਿਹੜੇ ਵਿੱਚ  ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ ਸਕਾਲਰ ਫੀਲਡਜ਼ ਪਬਲਿਕ  ਸਕੂਲ   ( ਪਟਿਆਲਾ)    ਦੇ ਵਿਹੜੇ ਵਿੱਚ  ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ ਸਕਾਲਰ ਫੀਲਡਜ਼ ਪਬਲਿਕ  ਸਕੂਲ   ( ਪਟਿਆਲਾ)    ਦੇ ਵਿਹੜੇ ਵਿੱਚ  ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ

ਪ੍ਰਿੰਸੀਪਲ  ਚੰਦਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜੇ  ਰਹਿਣ  ਦੀ ਅਪੀਲ ਕਰਦੇ ਹੋਏ  ਕਿਹਾ  ਕਿ ਪੰਜਾਬੀ ਸੱਭਿਆਚਾਰ ਅਤੇ  ਤਿਉਹਾਰਾਂ ਨੂੰ ਮਨਾਉਣ ਦੀ  ਅਜੋਕੇ ਸਮੇਂ ਦੀ   ਲੋੜ ਹੈ ਤਾਂ  ਜੋ ਅਸੀ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜ ਸਕੀਏ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।  ਇਸ ਤਰ੍ਹਾਂ ਤੀਆਂ ਤੀਜ ਦੀਆਂ ਪ੍ਰੋਗਰਾਮ  ਆਪਣੀਆਂ ਅਮਿੱਟ ਯਾਦਾਂ ਛੱਡਦਿਆਂ  ਸਮਾਪਤ ਹੋਇਆ।