ਸਰਕਾਰਾਂ ਨੂੰ ਪ੍ਰੈਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ ਸੁਖਾਵਾ ਮਹੌਲ ਦੇਣਾ ਚਾਹੀਦਾ:-ਵਿਧਾਇਕ ਚੱਢਾ

249

ਸਰਕਾਰਾਂ ਨੂੰ ਪ੍ਰੈਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ ਸੁਖਾਵਾ ਮਹੌਲ ਦੇਣਾ ਚਾਹੀਦਾ:-ਵਿਧਾਇਕ ਚੱਢਾ

ਬਹਾਦਰਜੀਤ ਸਿੰਘ / ਰੂਪਨਗਰ, 3 ਮਈ,2023

ਵੱਖ ਵੱਖ ਸਰਕਾਰਾਂ ਨੂੰ ਪ੍ਰੈਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ ਸੁਖਾਵਾ ਮਹੌਲ ਦੇਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਇੱਥੇ ਪ੍ਰੈਸ ਭਵਨ ਵਿਖੇ ਰੂਪਨਗਰ ਪ੍ਰੈਸ ਕਲੱਬ ਵਲੋਂ ਵਿਸ਼ਵ ਪ੍ਰੈਸ ਆਜਾਦੀ ਦਿਵਸ ਮੌਕੇ ਕਰਵਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆ ਕੀਤਾ। ਵਿਸ਼ਵ ਪ੍ਰੈਸ ਆਜਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਪੱਤਰਕਾਰਾਂ ਵਲੋਂ ਬਿਨ੍ਹਾ ਪੱਖਪਾਤ ਤੋਂ ਪੱਤਰਕਾਰੀ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਅਜਿਹਾ ਕੁੱਝ ਕਰਨ ਤੋਂ ਗੁਰੇਜ ਕੀਤਾ ਜਾਵੇ ਜਿਸ ਨਾਲ ਕਿਸੇ ਦੀ ਆਣ ਤੇ ਸ਼ਾਨ ਨੂੰ ਕੋਈ ਠੇਸ ਪਹੁੰਚੇ। ਉਨ੍ਹਾਂ ਇਹ ਵੀ ਆਖਿਆ ਕਿ  ਪੱਤਰਕਾਰਤਾ ਦੀ ਪਵਿੱਤਰਤਾ ਨੂੰ ਬਚਾਉਣ ਦੀ ਜਿੰਮੇਵਾਰੀ ਖੁਦ ਇਸ ਪੇਸੇ ਨਾਲ ਜੁੜੇ ਲੋਕਾ ਦੀ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੀ ਪ੍ਰੈਸ ਲੋਕਾਂ ਦੇ ਮਸਲੇ ਉਜਾਗਰ ਕਰਨ ਅਤੇ ਉਨਾਂ ਦੇ ਹਲ ਲਈ ਵਧਿਆ ਕੰਮ ਕਰ ਰਹੀ ਹੈ। ਉਨ੍ਹਾਂ ਰੂਪਨਗਰ ਪ੍ਰੈਸ ਕਲੱਬ ਦੀਆ ਗਤੀਵਿਿਧਆ ਲਈ ਲੌੜੀਦੀ ਮਦਦ ਕਰਨ ਦਾ ਵੀ ਭਰੋਸਾ ਦਿੱਤਾ।

ਸੈਮੀਨਾਰ ਦੇ ਮੁੱਖ ਬੁਲਾਰੇ ਲੇਖਕ ਤੇ ਪੱਤਰਕਾਰ ਸ਼੍ਰੀ ਦੀਪਕ ਸ਼ਰਮਾ ਚਨਾਰਥਲ ਨੇ ਇਸ ਮੌਕੇ ਕਿਹਾ ਕਿ ਵਿਸ਼ਵ ਪ੍ਰੈਸ ਆਜਾਦੀ ਦਿਵਸ ‘ਤੇ ਵਧਾਈਆ ਸਾਂਝੀ ਕਰਨ ਦਾ ਦਿਹਾੜਾ ਨਹੀ ਹੈ ਬਲਕਿ ਇਸ ਮੌਕੇ ਪੱਤਰਕਾਰਾਂ ਨੂੰ ਇਕ ਅਜਿਹੀ ਸੰਗਠਤ ਸੋਚ ਅਪਣਾਉਣ ਦੀ ਲੋੜ ਹੈ ਜਿਸ ਨਾਲ ਪੱਤਰਕਾਰਤਾਂ ਨੂੰ ਠੇਸ ਪਹੁਚਾਉਣ ਵਾਲਿਆ ਨੂੰ ਆਪਣੇ ਮਕਸਦ ਵਿੱਚ ਸਫਲ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜ ਦੇ ਯੁਗ ਵਿੱਚ ਪੱਤਰਕਾਰਤਾਂ ਨੂੰ ਬਹੁਤ ਸਾਰੇ ਸਰਕਾਰੀ ਅਤੇ ਵੱਖ ਵੱਖ ਪ੍ਰੇਸਰ ਗਰੁਪਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਚਣ ਦੀ ਲੌੜ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟ ਅਤੇ ਸੋਸਲ ਮੀਡੀਆ ਦੀ ਸਮਾਜ ਪ੍ਰਤੀ ਅਹਿਮ ਜਿੰਮੇਵਾਰੀ ਹੈ ਅਤੇ ਅੱਜ ਹਰ ਵਿਅਕਤੀ ਬਹੁਤ ਹੀ ਸੂਚਵਾਨ ਹੈ ਅਤੇ ਸਚਾਈ ਤੱਕ ਜਾਣਾ ਚਾਹੁਦਾ ਹੈ। ਇਸ ਲਈ ਮੀਡੀਆ ਨੂੰ ਕਿਸੇ ਵੀ ਤਰਾਂ ਦੇ ਦਵਾਅ ਵਿੱਚ ਨਾ ਆਕੇ ਲੋਕਾਂ ਨੂੰ ਹਕੀਕਤ ਦਾ ਸੀਸਾ ਦਖਾਉਣਾ ਚਾਹੀਦਾ ਹੈ ਜਿਸ ਨਾਲ ਇਸ ਪੇਸ਼ੇ ਨਾਲ ਜੁੜੇ ਲੋਕਾਂ ਦਾ ਮਾਣ ਸਤਿਕਾਰ ਵੱਧੇਗਾ ਅਤੇ ਪੱਤਰਕਾਰਤਾ ਦੀ ਪਵਿੱਤਰਤਾ ਵੀ ਬਣੀ ਰਹੇਗੀ। ਉਨ੍ਹਾਂ ਰੂਪਨਗਰ ਪ੍ਰੈਸ ਕਲੱਬ ਵਲੋਂ   ਵਿਸ਼ਵ ਪ੍ਰੈਸ ਆਜਾਦੀ ਦਿਵਸ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੱਤਰਕਾਰਾਂ ਨੂੰ ਪ੍ਰੈਸ ਦੀ ਆਜ਼ਾਦੀ ਲਈ ਏਕਤਾ ਨਾਲ ਨਿਧੜਕ ਪੱਤਰਕਾਰੀ ਕਰਨ ਲਈ ਤਕੜੇ ਹੋਕੇ ਕੰਮ ਕਰਨ ਲਈ ਕਿਹਾ।

ਸਰਕਾਰਾਂ ਨੂੰ ਪ੍ਰੈਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ ਸੁਖਾਵਾ ਮਹੌਲ ਦੇਣਾ ਚਾਹੀਦਾ:-ਵਿਧਾਇਕ ਚੱਢਾ

ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਸ਼ਵ ਪ੍ਰੈਸ ਆਜਾਦੀ ਦਿਵਸ ਦੀ ਇਤਿਹਾਸ ਅਤੇ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬੋਲਦਿਆ ਕਲੱਬ ਦੇ ਸਕੱਤਰ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਅਜ ਭਾਰਤ ਦਾ ਪ੍ਰੈਸ ਦੀ ਆਜ਼ਾਦੀ ਪੱਖੋ ਦਰਜਾ 150ਵਾਂ ਹੈ। ਇਸ ਸੈਮੀਨਾਰ ਨੂੰ ਸ਼ਹਿਰ ਦੇ ਉੱਘੇ ਸਰਜਨ ਅਤੇ ਸਮਾਜ ਸੇਵਕ ਡਾ. ਆਰ. ਐਸ.ਪਰਮਾਰ, ਪੈਟਰਨ ਜੀ[ ਐਸ ਬਿੰਦਰਾ, ਬਜ਼ੁਰਗਾਂ ਦੇ ਆਪਣਾ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ, ਪੱਤਰਕਾਰ ਸਤੀਸ਼ ਜਗੋਤਾ, ਅਮਰਪਾਲ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ।ਸੈਮੀਨਾਰ ‘ਚ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਆਪ ਦੇ ਅਹੁਦੇਦਾਰ ਭਾਗ ਸਿੰਘ ਮਦਾਨ, ਰਾਮ ਕੁਮਾਰ ਮੁਕਾਰੀ, ਗੁਰਪ੍ਰੀਤ ਸਿੰਘ ਸੈਣੀ, ਅਵਤਾਰ ਸਿੰਘ, ਸੁਚਾ ਸਿੰਘ ਭੱਠਲ, ਗੋਰਵ ਵਿਨਾਇਕ, ਸੰਦੀਪ ਜੋਸ਼ੀ,ਸੰਤੋਖ ਸਿੰਘ ਵਾਲੀਆ,  ਕਲੱਬ ਦੇ ਆਨਰੇਰੀ ਮੈਂਬਰ ਹਰਮਨਦੀਪ ਸਿੰਘ ਮਸੂਤਾ, ਸ਼੍ਰੀ ਰਾਜੇਸ ਵਾਸੂਦੇਵ, ਕਲੱਬ ਦੇ ਅਹੁਦੇਦਰ ਤੇ ਮੈਂਬਰ ਸੰਦੀਪ ਵਸਿ਼ਸਟ, ਅਜੇ ਅਗਨੀਹੋਤਰੀ, ਵਿਜੇ ਸ਼ਰਮਾ, ਸੁਰਜੀਤ ਗਾਂਧੀ, ਤਜਿੰਦਰ ਸਿੰਘ, ਕਮਲ ਭਾਰਜ, ਪ੍ਰਭਾਤ ਭੱਟੀ, ਰਾਜਨ ਵੋਹਰਾ, ਸ਼ਾਮ ਲਾਲ ਬੈਂਸ, ਅਮਿਤ ਅਰੋੜਾ, ਸੁਮਿਤ ਪਸਰੀਚਾ, ਅਮ੍ਰਿਤਪਾਲ ਬੰਟੀ, ਮਨਪ੍ਰੀਤ ਚਾਹਲ, ਜਸਵੀਰ ਸਿੰਘ ਬਾਵਾ, ਸਰਬਜੀਤ ਸਿੰਘ ਕੋਟਲਾ ਨਿਹੰਗ, ਸਰਬਜੀਤ ਸਿੰਘ ਕਾਕਾ, ਹਰਮੀਤ ਸਿੰਘ ਬਿੰਦਰਾ, ਲਖਵੀਰ ਸਿੰਘ ਖਾਬੜਾ ਹਾਜ਼ਰ ਸਨ।