ਸਰਕਾਰੀ ਕਾਲਜ ਰੂਪਨਗਰ ਵਿਖੇ ਸਭਿਆਚਾਰਕ ਮੇਲਾ -2022 ਆਯੋਜਿਤ

286

ਸਰਕਾਰੀ ਕਾਲਜ ਰੂਪਨਗਰ ਵਿਖੇ ਸਭਿਆਚਾਰਕ ਮੇਲਾ -2022 ਆਯੋਜਿਤ

ਬਹਾਦਰਜੀਤ ਸਿੰਘ /ਰੂਪਨਗਰ, 26 ਅਕਤੂਬਰ,2022

ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸੱਭਿਆਚਾਰ ਮੇਲਾ -2022 ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਡਵੋਕੇਟ  ਦਿਨੇਸ਼ ਚੱਢਾ ਮਾਨਯੋਗ, ਐਮ.ਐਲ.ਏ. ਰੂਪਨਗਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਸੱਭਿਆਚਾਰਕ ਮੇਲਾ -2022 ਵਿੱਚ ਗਜ਼ਲ, ਲੋਕ ਗੀਤ, ਕਲੀ ਗਾਇਨ, ਲੁੱਡੀ, ਝੁੰਮਰ, ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆ ਕਿਹਾ ਅਤੇ ਕਾਲਜ ਦੇ ਇਤਿਹਾਸ ਤੋਂ ਇਲਾਵਾ ਅਕਾਦਮਿਕ, ਸੱਭਿਆਚਾਰਕ, ਐਨ.ਐਸ.ਐਸ., ਐਨ.ਸੀ.ਸੀ. ਅਤੇ ਖੇਡਾਂ ਵਿੱਚ ਵੱਖ – ਵੱਖ ਉਪਲਬਧੀਆਂ ਤੋਂ ਜਾਣੂ ਕਰਵਾਇਆ। ਮੁੱਖ ਮਹਿਮਾਨ  ਦਿਨੇਸ਼ ਚੱਢਾ ਜੀ ਨੇ ਵਿਦਿਆਰਥੀਆਂ ਵੱਲੋਂ ਖੇਤਰੀ ਯੁਵਕ ਤੇ ਲੋਕ ਮੇਲਾ -2022, ਰੋਪੜ – ਫਤਹਿਗੜ੍ਹ ਸਾਹਿਬ ਜੋਨ ਵਿੱਚ ਵਿਸ਼ੇਸ਼ ਉਪਲਬਧੀਆਂ ਅਤੇ ਖੇਡਾਂ ਵਤਨ ਪੰਜਾਬ ਦੀਆਂ -2022 ਵਿੱਚ ਅਹਿਮ ਪ੍ਰਾਪਤੀਆਂ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਆਪਣੀ ਸ਼ਖਸੀਅਤ ਉਸਾਰੀ ਦੇ ਨਾਲ – ਨਾਲ ਸਮਾਜ ਨੂੰ ਦਰਪੇਸ਼ ਚੁਣੋਤੀਆਂ ਦੇ ਹੱਲ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।

ਸਰਕਾਰੀ ਕਾਲਜ ਰੂਪਨਗਰ ਵਿਖੇ ਸਭਿਆਚਾਰਕ ਮੇਲਾ -2022 ਆਯੋਜਿਤ

ਇਸ ਮੌਕੇ ਮੁੱਖ ਮਹਿਮਾਨ ਵੱਲੋਂ ਭੰਗੜਾ, ਛਿੱਕੂ ਬਣਾਉਣਾ ਵਿੱਚ ਪਹਿਲਾ, ਲੋਕ ਨਾਚ ਝੂੰਮਰ, ਮੌਕੇ ਤੇ ਚਿੱਤਰਕਾਰੀ, ਕਾਰਟੂਨਿੰਗ, ਇੰਸਟਾਲੇਸ਼ਨ, ਪੀੜ੍ਹੀ ਬੁਣਨੀ, ਮਿੱਟੀ ਦੇ ਖਿਡੌਣੇ, ਨਾਲ਼ਾ ਬੁਣਨਾ, ਪਰਾਂਦਾ ਬਣਾਉਣਾ ਵਿਚ ਦੂਜਾ ਅਤੇ ਗਿੱਧਾ, ਸਕਿੱਟ, ਜਰਨਲ ਕੁਇੰਜ, ਪੱਖੀ ਬੁਣਨਾ, ਕਰੋਸ਼ੀਏ ਦੀ ਬੁਣਤੀ, ਰੰਗੋਲੀ, ਕਾਵਿ ਉਚਾਰਨ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਖੇਡਾਂ ਵਤਨ ਪੰਜਾਬ ਦੀਆਂ -2022, ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਾਲਜ ਦਾ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਦੂਜਾ ਸਥਾਨ,   ਖੋ-ਖੋ ਟੀਮ (ਲੜਕੀਆਂ) ਵਿੱਚ ਤੀਜਾ ਸਥਾਨ ਅਤੇ ਵਾਟਰ ਸਪੋਰਟਸ ਖੇਡ ਮੁਕਾਬਲੇ ਵਿੱਚ ਕੁੱਲ 19 ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ।

ਸਰਕਾਰੀ ਕਾਲਜ ਰੂਪਨਗਰ ਵਿਖੇ ਸਭਿਆਚਾਰਕ ਮੇਲਾ -2022 ਆਯੋਜਿਤI ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਨੇ ਅਹਿਮ ਸਹਿਯੋਗ ਦਿੱਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਨੇ ਕੀਤਾ। ਇਸ ਮੌਕੇ  ਭਾਗ ਸਿੰਘ,  ਸੁਰਜਨ ਸਿੰਘ,  ਸਿਵ ਕੁਮਾਰ, ਅਮਨਦੀਪ ਸਿੰਘ,  ਗੌਰਵ ਕਪੂਰ, ਕੁਲਦੀਪ ਸਿੰਘ,  ਵਿਕਰਮ ਸਿੰਘ, ਗੁਰਵਿੰਦਰ ਸਿੰਘ,  ਅਵਤਾਰ ਸਿੰਘ, ਤਜਿੰਦਰ ਸਿੰਘ, ਪਰਮਿੰਦਰ ਸਿੰਘ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸਭਿਆਚਾਰਕ ਮੇਲਾ ਵਿਦਿਆਰਥੀਆਂ ਨੂੰ ਨਿਰੋਏ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੰਦੇ ਹੋਏ ਸਮਾਪਤ ਹੋਇਆ।