ਸਰਬੱਤ ਦਾ ਭੱਲਾ ਚੈਰੀਟੇਬਲ ਟ੍ਰਸ੍ਟ ਵਲੋਂ ਗਰੀਬ ਅਤੇ ਦਿਹਾੜੀਦਾਰ ਲੋਕਾਂ ਦੇ ਲਈ ਰਾਸ਼ਨ ਦੀ ਵੰਡ

178

ਸਰਬੱਤ ਦਾ ਭੱਲਾ ਚੈਰੀਟੇਬਲ ਟ੍ਰਸ੍ਟ ਵਲੋਂ ਗਰੀਬ ਅਤੇ ਦਿਹਾੜੀਦਾਰ ਲੋਕਾਂ ਦੇ ਲਈ ਰਾਸ਼ਨ ਦੀ ਵੰਡ

ਪਟਿਆਲਾ/ ਅਪ੍ਰੈਲ 7

ਸਰਬੱਤ ਦਾ ਭੱਲਾ ਚੈਰੀਟੇਬਲ ਟ੍ਰਸ੍ਟ ਵਲੋਂ ਕਰੋਨਾ ਵਾਇਰਿਸ ਦੇ ਚੱਲਦਿਆਂ ਕਰਫ਼ਿਊ  ਅਤੇ ਲਾਕ ਡਾਊਨ ਦੌਰਾਨ ਗਰੀਬ ਅਤੇ ਦਿਹਾੜੀਦਾਰ ਲੋਕਾਂ ਦੇ ਲਈ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ ।

ਪੰਜਾਬ, ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਟਰੱਸਟ ਵੱਲੋਂ ਸਵਾ ਕਰੋੜ ਦੀ ਲਾਗਤ ਦੇ ਨਾਲ ਲਿਆਂਦੇ ਗਏ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ ।

ਪਟਿਆਲੇ ਵਿਖੇ ਵੀ ਇਸ ਦੀ ਸ਼ੁਰੂਆਤ ਤੇ ਕੀਤੀ ਗਈ ਜਿਸ ਦੌਰਾਨ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਵੱਲੋਂ ਰਾਸ਼ਨ ਦੀਆਂ ਕਿੱਟਾਂ ਪਟਿਆਲਾ ਦੀ ਇੱਕ ਕਲੋਨੀ ਵਿੱਚ ਲੋੜਵੰਦ ਲੋਕਾਂ ਨੂੰ  ਵੰਡੀਆਂ ਗਈਆਂ ।

ਇਸ ਮੌਕੇ ਤੇ ਜੱਸਾ ਸਿੰਘ ਸੰਧੂ ਨੇ ਦੱਸਿਆ ਕਿ ਡਾ ਐਸਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਟਾ, ਚੌਲ, ਦਾਲ, ਖੰਡ ਅਤੇ ਨਮਕ ਦੀਆਂ ਕਿੱਟਾਂ ਬਣਾ ਕੇ ਲੋਕਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ।

ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਹਜ਼ਾਰ ਦੇ ਕਰੀਬ  ਰਾਸ਼ਨ ਦੀਆਂ ਕਿੱਟਾਂ ਦੀ ਤਕਸੀਮ ਕੀਤੀ ਜਾਵੇਗੀ ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਸ਼ਟਰੀ ਜਨਰਲ ਸਕੱਤਰ ਗਗਨਦੀਪ ਆਹੂਜਾ ਅਤੇ ਟਰੱਸਟ ਦੇ ਵਲੰਟੀਅਰ ਹਰਪਾਲ ਸਿੰਘ, ਰਵਿੰਦਰਪਾਲ ਸਿੰਘ, ਜਤਿੰਦਰ ਸਿੰਘ ਆਦਿ ਵੀ ਮੌਜੂਦ ਸਨ ।

April,7,2020