ਸਿਹਤ ਵਿਭਾਗ ਬਰਨਾਲਾ ਨੇ ਮਨਾਇਆ ‘ਪੇਟ ਤੋਂ ਕੀੜੇ ਮੁਕਤੀ ਦਿਵਸ’

317

ਸਿਹਤ ਵਿਭਾਗ ਬਰਨਾਲਾ ਨੇ ਮਨਾਇਆ ‘ਪੇਟ ਤੋਂ ਕੀੜੇ ਮੁਕਤੀ ਦਿਵਸ’

ਬਰਨਾਲਾ, 11 ਫਰਵਰੀ
ਸਿਹਤ ਵਿਭਾਗ ਵੱਲੋ ਬਰਨਾਲਾ ਜ਼ਿਲੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਸਿਹਤ ਕੇਂਦਰਾਂ ਵਿੱਚ ‘ਪੇਟ ਦੇ ਕੀੜਿਆਂ ਤੋਂ ਮੁਕਤੀ ਰਾਸ਼ਟਰੀ ਦਿਵਸ’ ਮਨਾਇਆ ਗਿਆ।

ਇਸ ਦੀ ਸ਼ੁਰੂਆਤ ਸਿਵਲ ਸਰਜਨ ਬਰਨਾਲਾ ਡਾ. ਜੁਗਲ ਕਿਸ਼ੋਰ ਵੱਲੋਂ ‘ਉੱਜਵਲ ਸਿਤਾਰੇ’ ਸਕੂਲ ਬਰਨਾਲਾ ਦੇ ਬੱਚਿਆਂ ਨੂੰ ਐਲਬੈਂਡਾਜੌਲ ਦੀ ਗੋਲੀ ਖਵਾ ਕੇ ਕੀਤੀ ਗਈ। ਸਿਵਲ ਸਰਜਨ ਨੇ ਬੱਚਿਆਂ ਗੋਲੀ ਖਵਾਉਣ ਦੇ ਨਾਲ ਨਾਲ ਬੱਚਿਆਂ ਨੂੰ ਆਪਣੇ ਸਰੀਰ ਦੀ ਸਾਫ-ਸਫਾਈ ਰੱਖਣ ਅਤੇ ਪੇਟ ਦੇ ਕੀੜਿਆਂ ਦੇ ਨੁਕਸਾਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ, ਬਰਨਾਲਾ ਡਾ. ਭੁਪਿੰਦਰ ਸਿੰਘ ਨੇ ਬੱਚਿਆਂ ਨੂੰ ਐਲਬੈਂਡਾਜੌਲ ਗੋਲੀ ਦੀ ਮਹੱਤਤਾ, ਆਇਰਨ ਯੁਕਤ ਭੋਜਨ ਖਾਣ, ਸਾਫ-ਸੁਥਰਾ ਘਰ ਦਾ ਬਣਿਆ ਭੋਜਨ ਖਾਣ, ਮੱਛਰ ਦੇ ਕੱਟਣ ਤੋਂ ਬਚਾਅ ਲਈ, ਆਲਾ-ਦੁਆਲਾ ਸਾਫ ਰੱਖਣ ਤੇ ਬੱਚਿਆਂ ਨੂੰ ਸਾਬਣ ਨਾਲ ਚੰਗੀ ਤਰਾਂ ਹੱਥ ਧੋਣ ਸਬੰਧੀ ਜਾਗਰੂਕ ਕੀਤਾ।

ਸਿਹਤ ਵਿਭਾਗ ਬਰਨਾਲਾ ਨੇ ਮਨਾਇਆ ‘ਪੇਟ ਤੋਂ ਕੀੜੇ ਮੁਕਤੀ ਦਿਵਸ’
ਇਸ ਦੇ ਨਾਲ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਆਰ.ਬੀ.ਐਸ.ਕੇ.  ਕੋਆਰਡੀਨੇਟਰ ਸੁਖਪਾਲ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਤਰਾਂ ਦੇ ਅੰਧਵਿਸ਼ਵਾਸ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਅਧਿਆਪਕਾਂ ਵੱਲੋਂ ਦੱਸੀਆਂ ਜਾਂਦੀਆਂ ਸਾਰੀਆਂ ਸਿਹਤ ਅਤੇ ਸਿੱਖਿਆ ਸਬੰਧੀ ਗੱਲਾਂ ਨੂੰ ਮੰਨਣਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਸ਼ੇਸ਼ ਰੂਪ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਲੱਮ ਏਰੀਆ ਸਕੂਲ ਵਿੱਚ ਵੀ ਬੱਚਿਆਂ ਨੂੰ ਅਲਬੈਂਡਾਜੌਲ ਦੀ ਗੋਲੀ ਖਵਾਈ ਗਈ। ਇਸ ਮੌਕੇ ਕੁਲਵੰਤ ਸਿੰਘ ਡੀ.ਪੀ.ਐਮ,  ਸਕੂਲ ਸਟਾਫ ਤੇ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸੀ।