ਸੈਣੀ ਭਵਨ ‘ਚ ਲਗਾਏ 20ਵੇਂ ਖੂਨਦਾਨ ਕੈਂਪ ਦੌਰਾਨ 68 ਵਿਅਕਤੀਆ ਨੇ ਕੀਤਾ ਖ਼ੂਨਦਾਨ

122

ਸੈਣੀ ਭਵਨ ‘ਚ ਲਗਾਏ 20ਵੇਂ ਖੂਨਦਾਨ ਕੈਂਪ ਦੌਰਾਨ 68 ਵਿਅਕਤੀਆ ਨੇ ਕੀਤਾ ਖ਼ੂਨਦਾਨ

ਬਹਾਦਰਜੀਤ ਸਿੰਘ /  ਰੂਪਨਗਰ, 8 ਜੁਲਾਈ,2023

ਸਮਾਜ ਸੇਵੀ ਸੰਸਥਾ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ[) ਵਲੋਂ ਅੱਜ ਸੈਣੀ ਭਵਨ ਵਿਖੇ ਲਗਾਏ ਗਏ 20ਵੇਂ ਵਿਸਾਲ ਖੂਨਦਾਨ ਕੈਂਪ ‘ਚ  ਭਾਰੀ ਬਰਸਾਤ ਦੌਰਾਨ ਵੀ 68  ਵਿਅਕਤੀਆਂ ਵਲੋਂ ਖ਼ੂਨਦਾਨ ਕੀਤਾ ਗਿਆ।

ਖ਼ੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਉਲੰਪੀਅਨ ਰਾਜਪਾਲ ਸਿੰਘ ਹੁੰਦਲ ਸੁਪਰਡੈਂਟ ਆਫ ਪੁਲਿਸ (ਐਚ) ਰੂਪਨਗਰ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਹਿਰ ਦੇ ਉੱਘੇ ਸਮਾਜ ਸੇਵਕ ਸਰਜ਼ਨ ਡਾ.ਆਰ..ਐਸ.ਪਰਮਾਰ ਵੀ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।  ਕੈਂਪ ‘ਚ ਡਾ. ਰੌਲੀ ਅਗਰਵਾਲ ਦੀ ਅਗਵਾਈ ‘ਚ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ, ਚੰਡੀਗੜ੍ਹ ਦੀ ਟੀਮ ਵਲੋਂ ਖ਼ੂਨ ਇਕੱਠਾ ਕੀਤਾ ਗਿਆ।

ਇਸ ਕੈਂਪ  ਨੂੰ  ਸਫਲ ਬਣਾਉਣ ਲਈ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਰੂਪਨਗਰ, ਰਜ਼ਨੀ ਹਰਬਲ ਮਲਿਕਪੁਰ, ਗੁਰੂ ਨਾਨਕ ਕਰਿਆਣਾ ਸਟੋਰ ਪਪਰਾਲਾ, ਰੋਟਰੀ ਕਲੱਬ ਰੂਪਨਗਰ, ਇੰਨਰਵੀਲ ਕਲੱਬ ਰੂਪਨਗਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਬੋਲਦਿਆ ਐਸ. ਪੀ.ਉਲੰਪੀਅਨ ਰਾਜਪਾਲ ਸਿੰਘ ਹੁੰਦਲ ਅਤੇ ਡਾ.ਆਰ.ਐਸ.ਪਰਮਾਰ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਮਾਨਵਤਾ ਦੀ ਸੇਵਾ ਲਈ ਖ਼ੂਨਦਾਨ ਕਰਨ ਵਾਲਿਆ ਦੀ ਸ਼ਲਾਘਾਂ ਕਰਦੇ ਹੋਏ ਖ਼ੂਨਦਾਨ ਕੈਂਪ ਲਗਾਉਣ ਲਈ ਸੈਣੀ ਭਵਨ ਦੇ ਪ੍ਰਬੰਧਕਾਂ ਅਤੇ ਕੈਂਪ ਵਿੱਚ ਖ਼ੂਨਦਾਨ ਕਰਨ ਵਾਲੀਆ ਨੂੰ ਵਧਾਈ ਦਿੱਤੀ।

ਕੈਂਪ ਦੌਰਾਨ ਇੰਨਰਵੀਲ ਕਲੱਬ ਦੀ ਮੈਂਬਰ  ਡੋਲੀ ਵਾਸਨ ਨੇ 50ਵੀਂ ਵਾਰ, ਰੁਪਿੰਦਰ ਸਿੰਘ ਨੂੰ 48ਵੀਂ ਵਾਰ, ਜਗਦੇਵ ਸਿੰਘ ਨੂੰ 40ਵੀਂ ਵਾਰ, ਮਨਜੀਤ ਸਿੰਘ ਤੰਬੜ ਤੇ ਇੰਦਰਬੀਰ ਸਿੰਘ ਨੂੰ 30ਵੀਂ ਵਾਰ, ਅਮਿਤ ਸੈਣੀ ਨੂੰ 26ਵੀਂ ਵਾਰ, ਸੰਤੌਸ਼ ਕੁਮਾਰ ਅਤੇ ਨਮਿਤ ਸੈਣੀ ਨੂੰ 10ਵੀਂ ਵਾਰ ਖ਼ੂਨਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਗੁਰਵਿੰਦਰ ਸਿੰਘ ਤੇ ਅਰਮਾਨ ਸੈਣੀ, ਸੁਖਵਿੰਦਰ ਸਿੰਘ ਪਟਵਾਰੀ ਤੇ ਪ੍ਰਿੰਸ ਬਨਵੈਤ, ਮੇਜਰ ਸਿੰਘ ਤੇ ਹਰਸ਼ਪ੍ਰੀਤ ਸਿੰਘ  ਪਿਤਾ ਅਤੇ ਪੁੱਤਰਾਂ ਨੇ ਇਕੱਠੇ ਖ਼ੂਨਦਾਨ ਕੀਤਾ ਗਿਆ।

ਇਸ ਤੋਂ ਇਲਾਵਾ ਸ਼ਰਿਸ਼ਟੀ ਸ਼ਰਮਾ ਤੇ ਅਨੰੁਜ਼ ਸ਼ਰਮਾ, ਮਨਜੀਤ ਕੌਰ ਤੇ ਗੁਰਪਾਲ ਸਿੰਘ ਪਤਨੀ ਪਤੀ ਨੇ ਇੱਕਠੇ ਖ਼ੂਨਦਾਨ ਕੀਤਾ। ਕੈਂਪ ‘ਚ ਡੋਲੀ ਵਾਸਨ, ਪ੍ਰਿਆ, ਯੋਗੀਤਾ, ਸੁਨੀਤਾ ਮਹਿਲਾਵਾਂ ਤੋਂ ਇਲਾਵਾ ਸੰਸਥਾਂ ਦੇ ਟਰੱਸਟੀਆ ਐਡਵੋਕੇਟ ਰਾਵਿੰਦਰ ਸਿੰਘ, ਰਾਜਿੰਦਰ ਸਿੰਘ ਨਨੂਆ, ਜਗਦੇਵ ਸਿੰਘ  ਨੇ ਵੀ ਖ਼ੂਨਦਾਨ ਕੀਤਾ।

ਸੈਣੀ ਭਵਨ ‘ਚ ਲਗਾਏ 20ਵੇਂ ਖੂਨਦਾਨ ਕੈਂਪ ਦੌਰਾਨ 68 ਵਿਅਕਤੀਆ ਨੇ ਕੀਤਾ ਖ਼ੂਨਦਾਨ

ਕੈਂਪ ਨੂੰ ਸਫਲ ਬਣਾਉਣ ਲਈ ਲਾਈਫ ਲਾਈਨ ਬਲੱਡ ਡੋਨਰ ਸੋਸਾਇਟੀ ਰੂਪਨਗਰ ਦੇ ਪ੍ਰਧਾਨ ਕਮਲਜੀਤ ਸਿੰਘ ਬਾਬਾ, ਬਲਸੱਡ ਡੋਨਰ ਦਲਜੀਤ ਸਿੰਘ, ਜਗਦੇਵ ਸਿੰਘ, ਅਮਿਤ ਸੈਣੀ ਤੋਂ ਇਲਾਵਾ ਗੁਰਮੁੱਖ ਸਿੰਘ, ਨੈਸੀ ਗੁਪਤਾ, ਵਿਹਾਨ ਸੈਣੀ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਮੌਕੇ ਤੇ ਸੈਣੀ ਭਵਨ ਦੇ ਪ੍ਰਧਾਨ ਡਾ.ਅਜਮੇਰ ਸਿੰਘ ਤੰਬੜ ਅਤੇ ਪੀ.ਆਰ. ੳ .ਰਾਜਿੰਦਰ ਸੈਣੀ ਨੇ ਆਏ ਮਹਿਮਾਨਾਂ, ਡੋਨਰਜ਼, ਸਹਿਯੋਗੀਆ ਅਤੇ ਪਤਵੰਤੇ ਵਿਅਕਤੀਆ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਲੋਕ ਭਲਾਈ ਕੰਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ, ਗੁਰਮੱਖ ਸਿੰਘ ਸੈਣੀ, ਇੰਜ[ ਹਰਜੀਤ ਸਿੰਘ, ਆਰ[.ਐਸ. ਸੈਣੀ,  ਬਹਾਦਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਰਾਜਿੰਦਰ ਸਿੰਘ ਨਨੂਆ, ਜਗਦੇਵ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ ਗਿਰਨ, ਹਰਦੀਪ ਸਿੰਘ ਆਦਿ ਹਾਜ਼ਰ ਸਨ।