ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 5 ਕਰੋੜ ਦੀ ਅੰਤਰਰਾਸ਼ਟਰੀ ਕੀਮਤ ਦੀ 1 ਕਿਲੋ ਹੈਰੋਇਨ ਸਮੇਤ 01 ਦੋਸ਼ੀ ਕੀਤਾ ਕਾਬੂ

211

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 5 ਕਰੋੜ ਦੀ ਅੰਤਰਰਾਸ਼ਟਰੀ ਕੀਮਤ ਦੀ 1 ਕਿਲੋ ਹੈਰੋਇਨ ਸਮੇਤ 01 ਦੋਸ਼ੀ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ(      )

ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਜੀ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮਹਿੰਮ ਤਹਿਤ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਸ. ਜਸਪਾਲ ਸਿੰਘ ਢਿਲੋਂ ਡੀ.ਐਸ.ਪੀ (ਮਲੋਟ) ਦੀ ਨਿਗਰਾਨੀ ਹੇਠ ਇੰਸ: ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ ਅਤੇ ਐਸ.ਆਈ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਵੱਲੋਂ   5 ਕਰੋੜ ਦੀ ਅਤਰਰਾਸ਼ਟਰੀ ਕੀਮਤ ਦੀ 1 ਕਿਲੋ ਹੈਰੋਇਨ  ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 05/01/2021 ਨੂੰ ਥਾਣਾ ਕਬਰਵਾਲਾ ਪੁਲਿਸ ਵੱਲੋਂ ਸ਼ੱਕੀ ਅਤੇ ਸ਼ਰਾਰਤੀ ਅਨਸਰਾਂ ਦੀ ਚੈਕਿੰਗ  ਦੇ ਸਬੰਧ ਵਿੱਚ ਪਿੰਡ ਸ਼ਾਮ ਖੇੜਾ ਤੋਂ ਨਵਾ ਪਿੰਡ ਸ਼ਾਮ ਖੇੜਾ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਸ਼ਾਮ ਖੇੜਾ ਤੋਂ ਅੱਗੇ ਚੈਕਿੰਗ ਕਰਦਿਆਂ ਪਹੁੰਚੀ ਤਾਂ ਸੱਜੇ ਪਾਸੇ ਢਾਣੀ ਦੀ ਤਰਫੋ ਇੱਕ ਕਾਰ PB-30G-5964  ਰੰਗ ਚਿੱਟਾ ਮਾਰਕਾ ਅਲਟੋ ਆਈ ਜਿਸ ਨੂੰ ਕੋਈ ਨੌਜਵਾਨ ਲੜਕਾ ਚਲਾ ਰਿਹਾ ਸੀ ।

 

ਸ਼ੱਕ ਤੇ ਬਿਨ੍ਹਾਂ ਪਰ ਗੱਡੀ ਨੂੰ ਰੋਕ ਕੇ ਪੁੱਛ-ਗਿੱਛ ਕਰਨ ਤੇ ਗੱਡੀ ਦੇ ਚਾਲਕ ਨੇ ਨਾਮ ਗੁਰਭੇਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਢਾਣੀ ਸ਼ਾਮ ਖੇੜਾ ਦੱਸਿਆ । ਮੌਕੇ ਪਰ  ਜਸਪਾਲ ਸਿੰਘ ਢਿਲੋਂ ਡੀ.ਐਸ.ਪੀ ਮਲੋਟ ਜੀ ਨੂੰ ਬਲਾ ਕਿ ਉਨ੍ਹਾਂ ਦੀ ਨਿਗਰਾਨੀ ਵਿੱਚ ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਦੇ ਗੇਅਰ ਲੀਵਰ ਕੋਲ ਇੱਕ ਚਿੱਟੇ ਰੰਗ ਦੇ ਪਾਰਦਰਸ਼ੀ ਲਿਫਾਫਾ ਵਿੱਚ ਹੈਰੋਇਨ ਨਸ਼ੀਲੀ ਵਸਤੂ ਪਾਈ ਗਈ ਜਿਸ ਨੂੰ ਕੰਪਿਊਟਰ ਕੰਡੇ ਤੇ ਤੋਲਣ ਤੇ ਭਾਰ ਇੱਕ ਕਿਲੋ ਸੀ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 04 ਮਿਤੀ 05/01/2021 ਅ/ਧ 21(C)/61/85 NDPS Act  ਥਾਣਾ ਕਬਰਵਾਲਾ ਵਿਖੇ ਦਰਜ ਰਜਿਸ਼ਟਰ ਕਰ ਦੋਸ਼ੀ ਗੁਰਭੇਜ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਸਮੇਤ ਕਾਰ ਕਾਬੂ ਕਰਕੇ ਅੱਗੇ ਪੁੱਛ ਗਿੱਛ ਕੀਤੀ ਜਾ ਰਹੀ ਹੈ ।