ਹੌਲੇ ਮਹੱਲੇ ਮੌਕੇ ਸੰਗਤਾਂ ਦੀ ਸਹੂਲਤ ਲਈ ਸਾਰੇ ਲੋੜੀਦੇਢੁਕਵੇਂ ਪ੍ਰਬੰਧ ਕੀਤੇ ਜਾਣਗੇ- ਡਿਪਟੀ ਕਮਿਸ਼ਨਰ
ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ ਸਾਹਿਬ ,20 ਜਨਵਰੀ 2023
ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬਵਿਖੇ ਹੋਲੇ ਮੁਹੱਲੇ ਦੇ ਤਿਉਹਾਰ ਮੋਕੇ ਕੀਤੇ ਜਾਣ ਵਾਲੇ ਪ੍ਰਬੰਧਾਂਸਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਨੇ ਅੱਜ ਉਪ ਮੰਡਲ ਦਫਤਰ ਸ੍ਰੀ ਅਨੰਦਪੁਰਸਾਹਿਬ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਇੱਕਵਿਸ਼ੇਸ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਦੀਆਂ ਹੋਲਾ ਮੁਹੱਲਾ ਮੌਕੇ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾ ਲਈ ਡਿਊਟੀਆਂਲਗਾਈਆਂ।
ਡਾ.ਪ੍ਰੀਤੀ ਯਾਦਵ ਨੇ ਇਸ ਮੋਕੇ ਦੱਸਿਆ ਕਿ ਉਪ ਮੰਡਲਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐਸ ਨੂੰ ਮੇਲਾ ਅਫਸਰਨਿਯੁਕਤ ਕੀਤਾ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰ ਅਤੇ ਕੀਰਤਪੁਰ ਸਾਹਿਬ ਨੂੰ 3 ਸੈਕਟਰਾਂ ਵਿਚ ਵੰਡਿਆਹੈ। ਸਿਵਲ ਪ੍ਰਸਾਸ਼ਨ ਅਤੇ ਪੁਲਿਸ ਵੱਲੋ ਸਾਝਾ ਮੇਨ ਮੇਨਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇਸਥਾਪਿਤ ਹੋਵੇਗਾ ਅਤੇ ਇੱਕ ਕੰਟਰੋਲ ਰੂਮ ਕੀਰਤਪੁਰ ਸਾਹਿਬਵਿਖੇ ਬਣਾਇਆ ਜਾਵੇਗਾ। ਸਾਰੇ ਸੈਕਟਰਾਂ ਵਿਚ ਸਿਵਲ ਅਤੇਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਤੈਨਾਤ ਕੀਤੇ ਹੋਣਗੇ,ਜੋ 24/7ਕਾਰਜਸ਼ੀਲ ਰਹਿਣਗੇ। ਸੰਗਤਾਂ ਦੀ ਸਹੂਲਤ ਲਈ ਸ੍ਰੀਅਨੰਦਪੁਰ ਸਾਹਿਬ ਵਿਚ ਲਗਭਗ 13 ਪਾਰਕਿੰਗ ਸਥਾਨਅਤੇ ਕੀਰਤਪੁਰ ਸਾਹਿਬ ਵਿਚ 4 ਪਾਰਕਿੰਗ ਸਥਾਨ ਬਣਾਏਜਾਣਗੇ। ਉਨ੍ਹਾਂ ਨੇ ਟਰਾਸਪੋਰਟ ਵਿਭਾਗ ਦੇ ਅਧਿਕਾਰੀਆਂਅਤੇ ਜੀ.ਐਮ ਪੰਜਾਬ ਰੋਡਵੇਜ਼ ਨੰਗਲ ਨੂੰ ਹੋਲਾ ਮੁਹੱਲਾ ਮੌਕੇ ਸੰਗਤਾ ਦੀ ਸਹੂਲਤ ਲਈ ਮੁਫਤ ਸਟਲ ਬੱਸ ਸਰਵਿਸਚਲਾਉਣ ਦੇ ਨਿਰਦੇਸ਼ ਦਿੱਤੇ। ਮੇਲਾ ਖੇਤਰ ਵਿਚ ਸੁਰੱਖਿਆ ਦੇਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾਪੁਲਿਸ ਵਲੋਂ ਵਾਂਚ ਟਾਵਰ ਲਗਾ ਕੇ ਸਮੁੱਚਾ ਮੇਲਾ ਖੇਤਰ ਤੇਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੀਭਾਰੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਨੂੰਟ੍ਰੈਫਿਕ ਦੀ ਨਿਰਵਿਘਨ ਆਵਾਜਾਈ ਦੇਣ ਲਈ ਬਦਲਵੇਟ੍ਰੈਫਿਕ ਰੂਟ ਪਲਾਨ ਤਿਆਰ ਕੀਤੇ ਜਾਣਗੇ, ਜਿਨ੍ਹਾਂ ਬਾਰੇ ਆਮਲੋਕਾਂ ਨੂੰ ਪ੍ਰਚਾਰ ਸਾਧਨਾਂ/ਸੋਸ਼ਲ ਮੀਡੀਆ ਰਾਹੀ ਪੂਰੀਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇਕਾਰਜਕਾਰੀ ਇੰਜੀਨਿਅਰ ਨੂੰ ਕਿਹਾ ਕਿ ਮੇਲਾ ਖੇਤਰ ਦੀਆਂਢੁਕਵੀਆਂ ਥਾਵਾਂ ਤੇ ਪੀਣ ਵਾਲੇ ਪਾਣੀ ਲਈ ਵਿਸ਼ੇਸ ਬੈਟਰੀਟੈਪ ਲਗਾਏ ਜਾਣ। ਲੋਕਾਂ ਦੀ ਸਹੂਲਤ ਲਈ ਆਰਜੀ ਪਖਾਨੇਸਥਾਪਿਤ ਕੀਤੇ ਜਾਣ। ਉਨ੍ਹਾਂ ਨੇ ਨਗਰ ਕੋਸਲ ਸ੍ਰੀ ਅਨੰਦਪੁਰਸਾਹਿਬ ਅਤੇ ਕੀਰਤਪੁਰ ਸਾਹਿਬ, ਨੰਗਲ ਦੇ ਕਾਰਜ ਸਾਧਕਅਫਸਰਾਂ ਨੂੰ ਹਦਾਇਤ ਕੀਤੀ ਕਿ ਸਮੁੱਚੇ ਖੇਲਾ ਖੇਤਰ ਵਿਚਲਗਾਤਾਰ ਫੋਗਿੰਗ ਕਰਵਾਈ ਜਾਵੇ ਅਤੇ ਸਾਫ ਸਫਾਈ ਲਈ ਵਧੇਰੇ ਸਫਾਈ ਕਰਮਚਾਰੀ ਤੈਨਾਂਤ ਕੀਤੇ ਜਾਣ। ਉਨ੍ਹਾਂ ਨੇਪੀ.ਡਬਲਯੂ.ਡੀ ਇਲੈਕਟ੍ਰਿਕਲ ਵਿੰਗ ਦੇ ਅਧਿਕਾਰੀਆਂ ਨੂੰਹਦਾਇਤ ਕੀਤੀ ਕਿ ਪਾਰਕਿੰਗ ਸਥਾਨਾਂ ਅਤੇ ਸਮੁੱਚੇ ਮੇਲਾਖੇਤਰ ਵਿਚ ਰੋਸ਼ਨੀ ਦਾ ਵਿਸ਼ੇਸ ਪ੍ਰਬੰਧ ਕੀਤਾ ਜਾਵੇ। ਮੇਲੇਦੋਰਾਨ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਅਤੇ ਨਿਰਵਿਘਨਆਵਾਜਾਈ ਲਈ ਹੋਰ ਢੁਕਵੇ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਹੋਲੇ ਮੁਹੱਲੇ ਮੋਕੇ ਨਿਹੰਗ ਸਿੰਘ ਆਪਣੇਘੋੜਿਆਂ ਨਾਲ ਇੱਥੇ ਪੁੱਜਦੇ ਹਨ। ਚਰਨਗੰਗਾ ਸਟੇਡੀਅਮਵਿਚ ਘੋੜ ਦੌੜ ਅਤੇ ਹੋਰ ਮੁਕਾਬਲੇ ਆਯੋਜਿਤ ਕੀਤੇ ਜਾਦੇ ਹਨਜਿੱਥੇ ਪਸ਼ੂ ਡਿਸਪੈਂਸਰੀ ਸਥਾਪਿਤ ਕੀਤੀ ਜਾਵੇ। ਮੇਲੇ ਦੋਰਾਨਸਫਾਈ ਦੇ ਉਚੇਚੇ ਪ੍ਰਬੰਧ ਕੀਤੇ ਜਾਣ, ਨਿਰਵਿਘਨ ਬਿਜਲੀਸਪਲਾਈ ਲਈ ਉਨ੍ਹਾਂ ਨੇ ਪਾਵਰ ਕਾਮ ਅਧਿਕਾਰੀਆਂ ਨੂੰਅਗਾਓ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਖੁਰਾਕਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰਲੋੜੀਦੀਆਂ ਜਰੂਰੀ ਵਸਤਾਂ ਦਾ ਢੁਕਵੀ ਮਾਤਰਾ ਵਿਚ ਸਟਾਕਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬਸਰਕਾਰ ਦੇ ਵੱਖ ਵੱਖ ਵਿਭਾਗਾਂ ਦੀ ਪ੍ਰਗਤੀ ਅਤੇ ਆਮ ਲੋਕਾਂਲਈ ਸਰਕਾਰ ਵਲੋ ਚਲਾਈਆ ਜਾ ਰਹੀਆਂ ਯੋਜਨਾਵਾਂ ਦਾਲਾਭ ਆਮ ਲੋਕਾਂ ਤੱਕ ਪਹੁੰਚਾਉਣ ਬਾਰੇ ਲੋੜੀਦੀ ਢੁਕਵੀਜਾਣਕਾਰੀ ਨੂੰ ਦਰਸਾਉਦੀ ਇੱਕ ਪ੍ਰਦਰਸ਼ਨੀ ਵੀ ਸ੍ਰੀ ਅਨੰਦਪੁਰਸਾਹਿਬ ਵਿਖੇ ਲਗਾਈ ਜਾਵੇਗੀ। ਇਸ ਵਾਰ ਕੀਰਤਪੁਰਸਾਹਿਬ ਵਿਖੇ 3 ਤੋ 5 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 6 ਤੋ 8 ਮਾਰਚ ਤੱਕ ਹੋਲਾ ਮੁਹੱਲਾ ਦਾ ਤਿਉਹਾਰ ਮਨਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਹਾਇਕ ਸਿਵਲ ਸਰਜਨ ਡਾ.ਅੰਜੂ ਨੂੰ ਹਦਾਇਤ ਕੀਤੀ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਲੋਕਾਂ ਦੀ ਸਹੂਲਤ ਲਈ ਲੋੜੀਦੀਆਂ ਸਿਹਤ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਫਰਵਰੀ ਦੇ ਅੰਤ ਤੱਕ ਸਾਰੀਆਂ ਸੜਕਾਂ ਦੀ ਮੁਰੰਮਤ ਅਤੇ ਦਿਸ਼ਾ ਸੂਚਕ ਬੋਰਡ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਸਮੁੱਚੇ ਮੇਲਾ ਖੇਤਰ ਦਾ ਦੌਰਾ ਕਰਕੇ ਸ਼ਰਧਾਲੂਆ ਦੀ ਸਹੂਲਤ ਲਈ ਲੋੜੀਦੀਆ ਸਹੂਲਤਾਂ ਦਾ ਜਾਇਜਾ ਲਿਆ ਜਾਵੇਗਾ ਅਤੇ ਸਾਰੇ ਪ੍ਰਬੰਧ ਪੁਖਤਾ ਹੋਣਗੇ। ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾ ਅਫਸਰ ਨੂੰ ਹੋਲਾ ਮੁਹੱਲਾ ਦੌਰਾਨ ਪ੍ਰਸਾਸ਼ਨ ਅਤੇ ਪੁਲਿਸ ਵਿਭਾਗ ਵੱਲੋ ਹਰ ਤਰਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ, ਹਰਜੋਤ ਕੌਰ ਪੀ.ਸੀ.ਐਸ, ਦੀਪਾਕਰ ਗਰਗ ਸਹਾਇਕ ਕਮਿਸ਼ਨਰ (ਜ), ਪੀ.ਸੀ.ਐਸ ਅਰਵਿੰਦਰਪਾਲ ਸਿੰਘ ਸੋਮਲ, ਡੀ.ਐਸ.ਪੀ ਅਜੇ ਸਿੰਘ, ਸਿਵਲ ਸਰਜਨ ਅੰਜੂ,ਐਸ.ਡੀ.ਐਮ ਅਮਰੀਕ ਸਿੰਘ, ਡੀ.ਡੀ.ਪੀ.ਓ ਨਰਪਿੰਦਰ ਸਿੰਘ, ਕਾਰਜਕਾਰੀ ਇੰਜੀਨਿਅਰ ਬੀ.ਐਸ.ਚਾਨਾ, ਕਾਰਜਕਾਰੀ ਇੰ.ਹਰਜੀਤਪਾਲ, ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ, ਗੁਰਬਖਸ਼ ਸਿੰਘ, ਸੂਚਨਾ ਅਫਸਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਹਰਪ੍ਰੀਤ ਸਿੰਘ, ਬੀ.ਡੀ.ਪੀ.ਓ ਈਸ਼ਾਨ ਚੋਧਰੀ, ਐਸ.ਐਮ.ਓ ਚਰਨਜੀਤ ਕੁਮਾਰ, ਨਰੇ਼ਸ ਕੁਮਾਰ, ਡਿਪਟੀ ਡੀ.ਈ ਸੁਰਿੰਦਰਪਾਲ ਸਿੰਘ, ਜਿਲ੍ਹਾ ਲੋਕ ਸੰਪਰਕ ਦਫਤਰ ਕਰਨ ਮਹਿਤਾ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਦੇ ਕਰਮਚਾਰੀ ਹਾਜਰ ਸਨ।