ਫ਼ਤਹਿਗੜ੍ਹ ਸਾਹਿਬ ਦੇ ਯੁਵਕ ਸੇਵਾਵਾਂ ਵਿਭਾਗ ਨੇ ਰੈਡ ਰਿਬਨ ਕਲੱਬਾਂ ਦਾ ਮੈਗਾ ਈਵੈਂਟ ਆਯੋਜਿਤ ਕੀਤਾ

162

ਫ਼ਤਹਿਗੜ੍ਹ ਸਾਹਿਬ ਦੇ ਯੁਵਕ ਸੇਵਾਵਾਂ ਵਿਭਾਗ ਨੇ ਰੈਡ ਰਿਬਨ ਕਲੱਬਾਂ ਦਾ ਮੈਗਾ ਈਵੈਂਟ ਆਯੋਜਿਤ ਕੀਤਾ

ਫ਼ਤਹਿਗੜ੍ਹ ਸਾਹਿਬ, 20 ਜਨਵਰੀ:
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਰੈਡ ਰਿਬਨ ਕਲੱਬਾਂ ਅਤੇ ਐਨ.ਐਸ.ਐਸ. ਯੂਨਿਟਾਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਕਾਲਜ ਵਿਖੇ ਮੈਗਾ ਈਵੈਂਟ ਆਯੋਜਿਤ ਕੀਤਾ ਗਿਆ ਜਿਸ ਵਿੱਚ 15 ਸਕੂਲਾਂ ਤੇ 22 ਕਾਲਜਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਈਵੈਂਟ ਵਿੱਚ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਾਇਕ ਡਾਇਰੈਕਟਰ ਯੁਵਕ ਮਾਮਲੇ  ਯਾਦਵਿੰਦਰ ਸਿੰਘ ਵਿਰਕ ਅਤੇ ਨੀਤਿਨ ਚੰਦਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨ੍ਹਾਂ ਦੱਸਿਆ ਕਿ ਇਸ ਮੈਗਾ ਈਵੈਂਟ ਵਿੱਚ ਭਾਸ਼ਣ ਪ੍ਰਤੀਯੋਗਤਾ, ਲੇਖ ਲਿਖਣ ਮੁਕਾਬਲੇ, ਕਵਿਤਾ ਉਚਾਰਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।

ਫ਼ਤਹਿਗੜ੍ਹ ਸਾਹਿਬ ਦੇ ਯੁਵਕ ਸੇਵਾਵਾਂ ਵਿਭਾਗ ਨੇ ਰੈਡ ਰਿਬਨ ਕਲੱਬਾਂ ਦਾ ਮੈਗਾ ਈਵੈਂਟ ਆਯੋਜਿਤ ਕੀਤਾ
ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਕਾਲਜਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਆਯੂਸ਼ ਕੁਮਾਰ ਨੇ ਪਹਿਲਾ, ਮਾਘੀ ਮੈਮੋਰੀਅਲ ਦੇ ਕਵਸਾਰ ਨੇ ਦੂਜਾ ਤੇ ਸਰਕਾਰੀ ਆਈ.ਟੀ.ਆਈ. ਜਲਵੇੜਾ ਦੀ ਵਿਦਿਆਰਥਣ ਭਾਰਤੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸਕੂਲਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਇੰਦਰਜੀਤ ਸਿੰਘ ਨੇ ਪਹਿਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਮਲੋਹ ਦੇ ਜੋਗਿੰਦਰ ਸਿੰਘ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਨਵਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਦੇ ਵਿਦਿਆਰਥੀ ਦਲਜੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਦੀ ਅਕਵੀਰ ਕੌਰ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ।

ਉਨ੍ਹਾਂ ਹੋਰ ਦੱਸਿਆ ਕਿ ਕਾਲਜਾਂ ਦੇ ਲੇਖ ਲਿਖਣ ਦੇ ਮੁਕਾਬਲਿਆਂ ਵਿੱਚ ਮਾਘੀ ਮੈਮੋਰੀਅਲ ਕਾਲਜ ਫਾਰ ਵੂਮੈਨ ਦੀ ਜਸਪ੍ਰੀਤ ਕੌਰ ਨੇ ਪਹਿਲਾ, ਮਾਤਾ ਗੁਜਰੀ ਕਾਲਜ ਦੀ ਅਦਿੱਤੀ ਬੰਗੜ ਨੇ ਦੂਜਾ ਅਤੇ ਸਰਕਾਰੀ ਆਈ.ਟੀ.ਆਈ. ਜਲਵੇੜਾ ਦੀ ਜੌਤੀ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲਾਂ ਦੇ ਮੁਕਾਬਲਿਆਂ ਵਿਚ ਸ.ਸ.ਸ.ਸ, (ਲੜਕੀਆਂ), ਅਮਲੋਹ ਦੀ ਵੰਸ਼ਿਕਾ ਥਾਪਾ ਨੇ ਪਹਿਲਾ ਸਥਾਨ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਬਲਿਕ ਸ.ਸ ਸਕੂਲ ਦੀ ਰਵਨੀਤ ਕੌਰ ਨੇ ਦੂਜਾ ਸਥਾਨ ਅਤੇ ਸ.ਸ.ਸ.ਸ, ਕੋਟਲਾ ਬਜਵਾੜਾ ਦੀ  ਵਿ਼ਦਿਆਰਥਣ ਸੁਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਕਾਲਜਾਂ ਦੇ ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਵਿਚ ਸ੍ਰ੍ਰੀ ਗੂਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਫਾਰ ਵੂਮੈਨ, ਹੰਸਾਲੀ ਖੇੜਾ ਦੀ  ਸੰਦੀਪ ਕੌਰ ਨੇ ਪਹਿਲਾਂ ਸਥਾਨ ਅਤੇ ਸਰਕਾਰੀ ਆਈ.ਟੀ.ਆਈ ਜਲਵੇੜਾ ਦੀ ਵਿਦਿਆਰਥਣ ਰਸ਼ਪਿੰਦਰ ਕੌਰ ਨੇ ਦੂਜਾ ਸਥਾਨ ਅਤੇ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਸਾਗਰ ਹੁਸੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।। ਸਕੂਲਾਂ ਦੇ ਭਾਸ਼ਣ ਪ੍ਰਤੀਯੋਗਤਾ ਮੁਕਾਬਲਿਆਂ ਵਿਚ ਸ.ਸ.ਸ.ਸ, ਸੰਗਤਪੁਰ ਸੋਢੀਆਂ ਦੀ ਜਸ਼ਨਪੀ੍ਰਤ ਕੌਰ ਨੇ ਪਹਿਲਾਂ,  ਸ.ਸ.ਸ.ਸ, (ਲੜਕੀਆਂ), ਅਮਲੋਹ ਦੀ ਵਿਦਿਆਰਥਣ ਹਰਜਿੰਦਰ ਕੌਰ ਨੇ ਦੂਜਾ ਸਥਾਨ ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਬਲਿਕ ਸ.ਸ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਾਲਜਾਂ ਦੇ ਕਵਿਤਾ ਉਚਾਰਣ ਮੁਕਾਬਲਿਆਂ ਵਿਚ ਸਰਕਾਰੀ ਆਈ.ਟੀ.ਆਈ,ਜਲਵੇੜਾ ਦੀ ਵਿਦਿਆਰਥਣ  ਕੀਰਤੀ ਨੇ ਪਹਿਲਾ ਸਥਾਨ, ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਜਸਕਮਲ ਸਿੰਘ ਨੇ ਦੂਜਾ ਸਥਾਨ ਅਤੇ ਤੀਜਾ  ਸਥਾਨ ਮਾਘੀ ਮੈਮੋਰੀਅਲ ਕਾਲਜ ਫਾਰ ਵੂਮੈਨ, ਅਮਲੋਹ ਦੀ ਵਿਦਿਆਰਥਣ   ਕਿਰਨਦੀਪ ਕੌਰ ਨੇ ਪ੍ਰਾਪਤ ਕੀਤਾ।ਸਕੂਲਾਂ ਦੇ ਕਵਿਤਾ ਉਚਾਰਣ ਮੁਕਾਬਲਿਆਂ ਵਿਚ ਪਹਿਲਾ ਸਥਾਨ ਨੀਤਿਕਾ ਸ਼ਰਮਾ, ਸ.ਸ.ਸ.ਸ, ਬਰਾਸ, ਸ.ਸ.ਸ.ਸ, ਕੋਟਲਾ ਬਜਵਾੜਾ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਦੂਜਾ ਸਥਾਨ ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਦੀ ਆਂਚਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸ.ਸ.ਸ.ਸ, ਅਮਲੋਹ,(ਲੜਕੀਆਂ) ਦੀ ਭਾਰਤੀ ਅਤੇ ਸ.ਸ.ਸ.ਸ, (ਲੜਕੀਆਂ),ਸਰਹਿੰਦ ਮੰਡੀ ਦੀ ਵਿਦਿਆਰਥਣ ਅਮਨਜੋਤ ਕੌਰ ਨੇ ਹੌਂਸਲਾ ਵਧਾਊ ਇਨਾਮ ਜਿੱਤੇ।