Homeਪੰਜਾਬੀ ਖਬਰਾਂਅਕਾਲੀ ਦਲ ਨੇ ਕੀਤਾ ਸਿੱਧੇ ਤੌਰ ’ਤੇ ਹਿੰਦੂਆਂ ਨੂੰ ਸੱਤਾ ਵਿਚ ਭਾਗੀਦਾਰ...

ਅਕਾਲੀ ਦਲ ਨੇ ਕੀਤਾ ਸਿੱਧੇ ਤੌਰ ’ਤੇ ਹਿੰਦੂਆਂ ਨੂੰ ਸੱਤਾ ਵਿਚ ਭਾਗੀਦਾਰ ਬਣਾਉਣ ਦਾ ਐਲਾਨ:ਹਰਪਾਲ ਜੁਨੇਜਾ

ਅਕਾਲੀ ਦਲ ਨੇ ਕੀਤਾ ਸਿੱਧੇ ਤੌਰ ’ਤੇ ਹਿੰਦੂਆਂ ਨੂੰ ਸੱਤਾ ਵਿਚ ਭਾਗੀਦਾਰ ਬਣਾਉਣ ਦਾ ਐਲਾਨ:ਹਰਪਾਲ ਜੁਨੇਜਾ

ਪਟਿਆਲਾ, 23 ਜੁਲਾਈ

ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਸ਼ਹਿਰ ਦੇ ਫੋਕਲ ਪੁਅਇੰਟ ਵਿਖੇ ਇੱਕ ਮੀਟਿੰਗ ਕੀਤੀ। ਜਿਸ ਵਿਚ ਸ਼ਨੀਵਾਰ ਨੂੰ ਅਕਾਲੀ ਦਲ ਵੱਲੋਂ ਹਿੰਦੂਆਂ ਨੂੰ ਸੱਤਾ ਵਿਚ ਸਿੱਧੇ ਤੌਰ ’ਤੇ ਭਾਗੀਦਾਰ ਬਣਾਉਣ ਦਾ ਐਲਾਨ ਕਰਨ ’ਤੇ ਅਕਾਲੀ ਆਗੂਆਂ ਨੂੰ ਸਨਮਾਨਤ ਕੀਤੇ ਜਾਣ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ।

ਇਹ ਸਨਮਾਨ ਪਟਿਆਲਾ ਸ਼ਹਿਰ ਵੱਲੋਂ ਕੀਤਾ ਜਾ ਰਿਹਾ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਵਰਤਮਾਨ ਪੰਜਾਬ ਵਿਚ ਕਿਸੇ ਪਾਰਟੀ ਨੇ ਪਹਿਲੀ ਵਾਰ ਹਿੰਦੂਆਂ ਨੂੰ ਸੱਤਾ ਵਿਚ ਸਿੱਧੇ ਤੌਰ ’ਤੇ ਭਾਗੀਦਾਰ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਦੇ ਲਈ ਪਟਿਆਲਾ ਸ਼ਹਿਰ ਦੇ ਹਿੰਦੂ ਅਕਾਲੀ ਆਗੂਆਂ ਨੂੰ ਸਨਮਾਨਤ ਕਰਨਗੇ।

ਅਕਾਲੀ ਦਲ ਨੇ ਕੀਤਾ ਸਿੱਧੇ ਤੌਰ ’ਤੇ ਹਿੰਦੂਆਂ ਨੂੰ ਸੱਤਾ ਵਿਚ ਭਾਗੀਦਾਰ ਬਣਾਉਣ ਦਾ ਐਲਾਨ:ਹਰਪਾਲ ਜੁਨੇਜਾ

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੁਣ ਤੱਕ ਸਿਰਫ ਹਿੰਦੂਆਂ ਦੀਆਂ ਵੋਟਾਂ ਹੀ ਹਾਸਲ ਕੀਤੀਆਂ ਹਨ ਜਦੋਂ ਸੱਤਾ ਵਿਚ ਹਿੱਸੇਦਾਰੀ ਦੀ ਗੱਲ ਆਈ ਤਾਂ ਕਦੇ ਵੀ ਹਿੰਦੂਆਂ ਸਿਰੇ ਤੋਂ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਤਾ ਵਿਚ ਸਾਰੇ ਵਰਗਾਂ ਦੀ ਬਰਾਬਰ ਦੀ ਭਾਗੀਦਾਰ ਦਾ ਨਿਯਮ ਬਣਾਉਣ ਹੋਏ ਦੋ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ।

ਅਕਾਲੀ ਦਲ ਨੇ ਕੀਤਾ ਸਿੱਧੇ ਤੌਰ ’ਤੇ ਹਿੰਦੂਆਂ ਨੂੰ ਸੱਤਾ ਵਿਚ ਭਾਗੀਦਾਰ ਬਣਾਉਣ ਦਾ ਐਲਾਨ:ਹਰਪਾਲ ਜੁਨੇਜਾ I ਇੱਕ ਦਲਿਤ ਅਤੇ ਦੂੁਜਾ ਹਿੰਦੂ। ਇਸ ਤੋਂ ਪਹਿਲਾਂ ਅਕਾਲੀ ਦਲ ਜਿਹੜੇ ਖੇਤਰਾਂ ਵਿਚ ਹਿੰਦੂੁਆਂ ਦੀ ਅਬਾਦੀ ਜਿਆਦਾ ਉਨ੍ਹਾਂ ਸੀਟਾਂ ’ਤੇ ਹਿੰਦੂ ਆਗੂਆਂ ਨੂੰ ਟਿਕਟਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਹਿੰਦੂ ਸਮਾਜ ਵੀ ਆਪਣੀ ਹੋਂਦ ਦਿਖਾਉਣ ਲਈ ਅਤੇ ਆਪਣੀ ਵੋਟ ਦਾ ਮੁੱਲ ਪਵਾਉਣ ਲਈ ਅਕਾਲੀ ਦਲ ਨੂੰ ਵੋਟ ਪਾਉਣਗੇ। ਇਸ ਮੌਕੇ ਰਾਜੀਵ ਸ਼ਰਮਾ, ਸੰਜੀਵ ਸ਼ਰਮਾ ਰਾਜੀਵ ਆਹੁਜਾ, ਦੀਪਕ ਕੋਟਚ, ਹੈਪੀ ਧੀਮਾਨ, ਅਨਿਲ ਅੱਤਰੀ, ਅਨਿਲ ਕੁਮਾਰ, ਅਨਿਲ ਗੁਪਤਾ, ਪਰਦੀਪ ਮਲਹੋਤਰਾ, ਸੁਨੀਲ ਬਿਰਦੀ, ਰਾਜ ਕੁਮਾਰ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਤੇ ਰੋਕੀ ਵਿਸ਼ੇਸ਼ ਤੋਰ ’ਤੇ ਹਾਜ਼ਰ ਸਨ।

 

LATEST ARTICLES

Most Popular

Google Play Store