ਅਮਰਪ੍ਰੀਤ ਸਿੰਘ ਨੰਨਾ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ; ਬਰਿੰਦਰ ਢਿੱਲੋਂ ਨੇ ਕੀਤਾ ਸਵਾਗਤ

136

ਅਮਰਪ੍ਰੀਤ ਸਿੰਘ ਨੰਨਾ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ; ਬਰਿੰਦਰ ਢਿੱਲੋਂ ਨੇ ਕੀਤਾ ਸਵਾਗਤ

ਬਹਾਦਰਜੀਤ ਸਿਂੰਘ /ਰੂਪਨਗਰ /14 ਜਨਵਰੀ, 2022

ਰੂਪਨਗਰ ਸ਼ਹਿਰ  ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਝਟਕਾ ਲਗਿਆ ਜਦ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਯੂਥ ਆਗੂ ਅਮਰਪ੍ਰੀਤ ਸਿੰਘ ਨੰਨਾ ਨੇ ਪਰਿਵਾਰ ਸਮੇਤ ਕਾਂਗਰਸ ਦਾ ਹਥ ਫੜ ਲਿਆ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸਾਰੇ ਪਰਿਵਾਰ ਨੂੰ ਪਾਰਟੀ ਵਿਚ ਸ਼ਾਮਿਲ ਕਰਦੇ ਹੋਏ ਕਿਹਾ ਕਿ ਇਸ ਪਰਿਵਾਰ ਦਾ ਸਾਥ ਮਿਲਣ ਨਾਲ ਕਾਂਗਰਸ ਪਾਰਟੀ ਸ਼ਹਿਰ ਵਿਚ ਹੋਰ ਮਜਬੂਤ ਹੋਈ ਹੈ। ਜ਼ਿਕਰਯੋਗ ਹੈ ਕਿ ਅਮਰਪ੍ਰੀਤ ਸਿੰਘ ਨੰਨਾ ਨੇ ਸ਼ਹਿਰ ਦੇ ਵਾਰਡ ਨੰਬਰ 12 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਨਗਰ ਕੌਂਸਲ ਦੀ  ਚੋਣ ਲੜੀ ਸੀ ।

ਇਸ ਦੌਰਾਨ ਅਮਰਪ੍ਰੀਤ ਸਿੰਘ ਨੰਨਾ ਦੇ ਪਰਿਵਾਰਕ ਮੈਂਬਰ ਰਮਨਪ੍ਰੀਤ ਸਿੰਘ,ਗੁਰਚੇਤਨ ਸਿੰਘ,ਪ੍ਰੇਮ ਲਤਾ,ਕਮਲਦੀਪ ਕੌਰ,ਰਾਜਨੀਤਿ ਕੌਰ,ਮਨੀਸ਼ ਵਰਮਾ ਦਾ ਵੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਪੂਰੇ ਪਰਿਵਾਰ ਨੂੰ ਪਾਰਟੀ ਵਲੋਂ ਮਾਣ ਸਤਿਕਾਰ ਦਿੱਤਾ ਜਾਵੇਗਾ।
ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਵਡੀ ਗਿਣਤੀ ਵਿਚ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਸਾਥ ਦੇਣ ਲਈ ਤਿਆਰ ਬੈਠੇ ਹਨ।

ਅਮਰਪ੍ਰੀਤ ਸਿੰਘ ਨੰਨਾ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ; ਬਰਿੰਦਰ ਢਿੱਲੋਂ ਨੇ ਕੀਤਾ ਸਵਾਗਤ

ਉਨ੍ਹਾਂ ਕਿਹਾ ਕਿ ਅਮਰਪ੍ਰੀਤ ਸਿੰਘ ਨੰਨਾ ਸ਼ਹਿਰ ਦੇ ਸਾਧਾਰਨ ਤੇ ਸ਼ਰੀਫ ਪਰਿਵਾਰ ਤੋਂ ਉੱਠ ਕੇ ਸਰਗਰਮ ਸਿਆਸਤ ਵਿਚ ਆਏ ਹਨ। ਅਮਰਪ੍ਰੀਤ ਸਿੰਘ ਨੰਨਾ ਨੇ ਕਿਹਾ ਕਿ ਉਹਨਾਂ  ਬਰਿੰਦਰ ਸਿੰਘ ਢਿੱਲੋਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਨੌਜਵਾਨਾਂ ਦੇ ਹੱਕਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਨੰਨਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਢਿੱਲੋਂ ਨੂੰ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਜਿਤਾਉਣਾ ਉਨ੍ਹਾਂਾਂ ਦਾ ਮੁਖ ਟੀਚਾ ਹੋਵੇਗਾ ਜਿਸ ਲਈ ਉਹ  ਢਿੱਲੋਂ ਦੀ ਸੋਚ ਅਤੇ ਨੀਤੀਆਂ ਨੂੰ ਦਿਨ ਰਾਤ ਇਕ ਕਰਕੇ ਹਲਕੇ ਦੇ ਲੋਕਾਂ ਤਕ ਪਹੁੰਚਾਉਣਗੇ।

ਇਸ ਮੌਕੇ ਸੰਜੇ ਵਰਮਾ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਚੰਨੀ,ਕੌਂਸਲਰ ਸਰਬਜੀਤ ਸਿੰਘ ਸੈਣੀ,ਕੌਂਸਲਰ ਰੇਖਾ ਰਾਣੀ,ਭਾਰਤ ਵਾਲੀਆ,ਪ੍ਰਵੇਸ਼ ਸੋਨੀ,ਮੋਹਿਤ ਵਾਸੁਦੇਵ,ਰਾਜੇਸ਼ ਸਹਿਗਲ ਅਤੇ ਹੋਰ ਹਾਜ਼ਰ ਸਨ।