ਅਰਸੇ ਦੇ ਬਾਅਦ ਪਟਿਆਲੇ ਜਿਲੇ ਵਿੱਚ ਕੋਵਿਡ ਕੇਸਾਂ ਦਾ ਵੱਡਾ ਧਮਾਕਾ; ਅਧਿਆਪਕ, ਬੱਚੇ ਕੋਵਿਡ ਪੋਜਟਿਵ ਆਏ

208

ਅਰਸੇ ਦੇ ਬਾਅਦ ਪਟਿਆਲੇ ਜਿਲੇ ਵਿੱਚ ਕੋਵਿਡ ਕੇਸਾਂ ਦਾ ਵੱਡਾ ਧਮਾਕਾ; ਅਧਿਆਪਕ, ਬੱਚੇ ਕੋਵਿਡ ਪੋਜਟਿਵ ਆਏ

ਪਟਿਆਲਾ 2 ਮਾਰਚ  (        )

ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ 91 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1510 ਦੇ  ਕਰੀਬ ਰਿਪੋਰਟਾਂ ਵਿਚੋਂ 91 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 17,263 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 39 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,282 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 459 ਹੈ।ਜਿਲੇ ਵਿੱਚ ਇਕ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਹੁਣ ਤੱਕ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 517 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 91 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 61, ਰਾਜਪੁਰਾ ਤੋਂ 06, ਨਾਭਾ ਤੋਂ 01, ਸਮਾਣਾ ਤੋਂ 08, ਬਲਾਕ ਭਾਦਸੋਂ ਤੋਂ 01, ਬਲਾਕ ਕੌਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 05, ਬਲਾਕ ਹਰਪਾਲਪੁਰ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 03 ਕੇਸ ਰਿਪੋਰਟ ਹੋਏ ਹਨ। ਇਹਨਾਂ ਕੇਸਾਂ ਵਿੱਚੋਂ 22 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 69 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਸਮਾਣਾ ਦੇ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਿੰਨ ਅਧਿਆਪਕ ਅਤੇ ਤਿੰਨ ਬੱਚੇ ਕੋਵਿਡ ਪੋਜਟਿਵ ਆਉਣ ਤੇਂ ਸਕੂਲ ਨੂੰ ਅੱਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਹੈ।

ਅਰਸੇ ਦੇ ਬਾਅਦ ਪਟਿਆਲੇ ਜਿਲੇ ਵਿੱਚ ਕੋਵਿਡ ਕੇਸਾਂ ਦਾ ਵੱਡਾ ਧਮਾਕਾ; ਅਧਿਆਪਕ, ਬੱਚੇ ਕੋਵਿਡ ਪੋਜਟਿਵ ਆਏ
Civil Surgeon

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2230 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,62,146 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 17,263 ਕੋਵਿਡ ਪੋਜਟਿਵ, 3,41,843 ਨੈਗੇਟਿਵ ਅਤੇ ਲੱਗਭਗ 2640 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 768 ਿਅਕਤੀਆਂ ਨੇਂ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ 12 ਸਰਕਾਰੀ ਸਿਹਤ ਸੰਸ਼ਥਾਵਾ ਵਿੱਚ 768 ਟੀਕੇ ਲਗਾਏ ਗਏ।ਜਿਹਨਾਂ ਵਿੱਚੋੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 270 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ। ਉਹਨਾਂ ਦੱਸਿਆਂ ਕਿ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿਚੋਂ ਮੇਅਰ ਨਗਰ ਨਿਗਮ ਸੰਜੀਵ ਸ਼ਰਮਾ ਬਿੱਟੂ ਨੇਂ ਆਪਣਾ ਕੋਵਿਡ ਵੈਕਸੀਨ ਦਾ ਟੀਕਾਕਰਨ ਕਰਵਾਇਆਂ।ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਦੀ ਕਤਾਰ ਵਿੱਚ ਟੀਕੇ ਲਗਵਾਉਣ ਵਾਲਿਆਂ ਵਿੱਚ ਰਿਟਾਇਰਡ ਇੰਜੀਨੀਅਰ ਬਿਜਲੀ ਬੋਰਡ ਸੁਰਿੰਦਰ ਕੁਮਾਰ ਚੋਪੜਾ, ਰਿਟਾਇਰਡ ਪ੍ਰੌਫੈਸਰ ਪੰਜਾਬੀ ਯੁਨੀਵਰਸਿਟੀ ਮੈਡਮ ਵਿਪਲ ਚੋਪੜਾ, ਆਈ ਸਰਜਨ ਡਾ. ਰਾਜੀਵ ਸ਼ਰਮਾ, ਰਿਟਾਇਰਡ ਡਾਇਰੈਕਟਰ ਵਿਦਿਆ ਪ੍ਰਸਾਰ ਨਿਗਮ ਸੁਰੇਸ਼ ਕੁਮਾਰ, ਸੁਸ਼ਮਾ ਮਿੱਤਲ, ਗੁਰਬੰਸ ਸਿੰਘ ਪੁਨੀਆਂ, ਕਿਰਨ ਸੇਂਖੋ, ਕੈਪਟਨ ਅਮਰਜੀਤ ਸਿੰਘ ਜੇਜੀ, ਉਮ ਪ੍ਰਕਾਸ ਕਪੂਰ, ਬਲਜੀਤ ਕੋਰ ਵੀ ਸ਼ਾਮਲ ਸਨ।ਉਹਨਾਂ ਕਿਹਾ ਕਿ ਜਿਲੇ ਦੇ 13 ਸਰਕਾਰੀ ਹਸਪਤਾਲਾ ਤੋਂ ਇਲਾਵਾ  ਪ੍ਰਾਈਵੇਟ ਖੇਤਰ ਦੇ 13 ਹਸਪਤਾਲ  ਅਮਰ ਹਸਪਤਾਲ, ਅਰੋੜਾ ਹਸਪਤਾਲ, ਗਰਗ ਮਿਸ਼ਨ ਹਸਪਤਾਲ, ਗਿਆਨ ਸਾਗਰ, ਨੀਲਮ ਹਸਪਤਾਲ, ਪਟਿਆਲਾ ਹਾਰਟ, ਪ੍ਰਾਈਮ ਹਸਪਤਾਲ, ਸਦਭਾਵਨਾ ਹਸਪਤਾਲ, ਸਾਹਨਵੇ ਹਸਪਤਾਲ, ਸਮਰਿਤਾ ਨਰਸਿੰਗ ਹੋਮ, ਵਰਧਮਾਨ ਹਸਪਤਾਲ, ਸਿੰਗਲਾ ਹਸਪਤਾਲ, ਕੋਲੰਬਿਆ ਏਸ਼ੀਆ ਹਸਪਤਾਲ ਨੂੰ ਵੀ ਕੋਵਿਡ ਵੈਕਸੀਨੇਸ਼ਨ ਲਈ ਰਜਿਸ਼ਟਰਡ ਕੀਤਾ ਗਿਆ ਹੈ ਜਿਥੇ ਕੋਵਿਡ ਵੈਕਸੀਨ ਲਗੇਗੀ।