ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਕੋਵੀਸ਼ੀਲਡ, ਕੋਵੈਕਸਿਨ ਟੀਕਾਕਰਨ : ਸਿਵਲ ਸਰਜਨ

183
Social Share

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਕੋਵੀਸ਼ੀਲਡ, ਕੋਵੈਕਸਿਨ ਟੀਕਾਕਰਨ: ਸਿਵਲ ਸਰਜਨ

ਪਟਿਆਲਾ, 13 ਅਗਸਤ  (       )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 1989 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 6,81,846 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੋਵਿਡ ਤੋ ਪੂਰਨ ਸੁਰੱਖਿਆ ਲਈ ਕੋਵਿਡ ਵੈਕਸੀਨ ਦੀਆਂ ਦੋਨੇ ਡੋਜ਼ਾਂ ਲਗਵਾਉਣੀਆਂ ਜਰੂਰੀ ਹਨ, ਉਹਨਾਂ ਕਿਹਾ ਜਿਨ੍ਹਾ ਨਾਗਰਿਕਾਂ ਦੇ ਪਹਿਲੀ ਡੋਜ਼ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 84 ਦਿਨਾ ਬਾਅਦ ਅਤੇ ਜਿਨ੍ਹਾ ਦੇ ਪਹਿਲੀ ਡੋਜ਼ ਕੋਵੈਕਸੀਨ ਕੋਵਿਡ ਵੈਕਸੀਨ ਦੀ ਲੱਗੀ ਹੈ ਉਹ ਦੂਜੀ ਡੋਜ਼ 28 ਦਿਨਾਂ ਬਾਅਦ ਲਗਵਾਉਣਾ ਯਕੀਨੀ ਬਣਾਉਣ।

ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 14 ਅਗਸਤ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਣ ਅਤੇ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਗੁਰੂਦੁਆਰਾ ਸਾਹਿਬ ਮੋਤੀ ਬਾਗ, ਸ੍ਰੀ ਸਾਂਈ ਬਾਬਾ ਮੰਦਰ ਪੁਰਾਣਾ ਬਿਸ਼ਨ ਨਗਰ , ਧਰਮਸ਼ਾਲਾ ਪ੍ਰਤਾਪ ਨਗਰ ਵਾਰਡ ਨੰ: 58, ਕਿਡਜ਼ ਇੰਟਰਨੈਸ਼ਨਲ ਪ੍ਰੀ ਸਕੂਲ ਗੁਰੂ ਨਾਨਕ ਨਗਰ, ਐਸ.ਡੀ.ਸਕੂਲ, ਮਿਲਟਰੀ ਹਸਪਤਾਲ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਹਨੁਮਾਨ ਮੰਦਰ ਨਜ਼ਦੀਕ ਅਗਰਸੈਨ ਹਸਪਤਾਲ, ਏ.ਸੀ. ਮਾਰਕਿਟ, ਰਾਧਾ ਸੁਆਮੀ ਸਤਸੰਗ ਘਰ ਸੂਲਰ ਅਤੇ ਅਰਬਨ ਅਸਟੇਟ, ਪੰਜਾਬ ਸਰਕਾਰੀ ਇੰਮਪੋਰੀਅਮ ਫੁਲਕਾਰੀ ਮਾਲ ਰੋਡ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਿਉੂ ਸੈਂਚੁਰੀ ਇਨਕਲੇਵ, ਗੁਰੂਦੁਆਰਾ ਸਾਹਿਬ ਫੇਜ਼-1 ਅਰਬਨ ਅਸਟੇਟ, ਭਾਈ ਗੁਰਦਾਸ ਨਰਸਿੰਗ ਕਾਲਜ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ, ਮੋਤੀਪੁਰਾ ਮੰਦਰ, ਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਕੈਥੌਲਿਕ ਚਰਚ, ਇੰਡਸਟਰੀਅਲ ਅਸਟੇਟ, ਈਗਲ ਮੋਟਲ, ਆਰੀਆ ਸਮਾਜ ਮੰਦਰ, ਪਾਤੜਾਂ ਦੇ ਭਗਵਾਨ ਹੈਲਥ ਕੇਅਰ, ਰਾਧਾ ਸੁਆਮੀ ਸਤਸੰਗ ਘਰ, ਘਨੌਰ ਦੇ ਰਾਧਾ ਸੁਆਮੀ ਸਤਸੰਗ ਘਰ ਅਤੇ ਸਰਕਾਰੀ ਸਕੂਲ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਬਲਿਕ ਕਾਲਜ, ਪਿੰਡ ਲੰਗ, ਬਾਰਨ, ਸਨੋਰ, ਭਾਦਸੋਂ, ਬੀਨਾਹੇੜੀ, ਫਹਿਤਪੁਰ, ਕਾਹਨਗੜ੍ਹ, ਕੁਲਾਰਾ, ਅਜਰਾਵਰ, ਮਹਿਮੂਦਪੁਰ, ਦੇਵੀਗੜ੍ਹ ਬਿੰਜਲ, ਜਨਸੁਈ ਦੇ ਰਾਧਾਸੁਆਮੀ ਸਤਸੰਗ ਘਰਾਂ ਤੋ ਇਲਾਵਾ ਬਲਾਕ ਭਾਦਸੋਂ,ਸ਼ਤਰਾਣਾ,ਕੌਲੀ, ਦੁਧਨਸਾਧਾ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਕੋਵੀਸ਼ੀਲਡ, ਕੋਵੈਕਸਿਨ ਟੀਕਾਕਰਨ : ਸਿਵਲ ਸਰਜਨ

ਇਸ ਤੋਂ ਇਲਾਵਾ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਥਾਪਰ ਕਾਲਜ, ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ, ਰਾਜਪੂਰਾ, ਨਾਭਾ, ਦੇਵੀਗੜ, ਸਨੋਰ, ਫਤਿਹਪੁਰ, ਕਾਹਨਗੜ, ਪਾਤੜਾਂ, ਕੁਲਾਰਾ ਦੇ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2852 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਜਿਸ ਵਿਚ ਦੋ ਕੋਵਿਡ ਪਾਜਟਿਵ ਕੇਸ ਪਾਏ ਗਏ ਹਨ।ਜੋ ਕਿ ਦੋਨੋ ਹੀ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48756 ਹੋ ਗਈ ਹੈ, ਮਿਸ਼ਨ ਫਹਿਤ ਤਹਿਤ ਤਿੰਨ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47383 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 30 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

ਨੋਡਲ ਅਫਸਰ ਡਾਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਰੈਂਡਮ ਸੈਂਪਲਿੰਗ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਬੀਤੇ ਦਿਨ ਸਰਕਾਰੀ ਤੇ ਪ੍ਰਾਈਵੇਟ ਸਕੂਲਾ ਵਿਚੋ ਲਏ ਗਏ 580 ਦੇ ਕਰੀਬ ਸਾਰੇ ਸੈਂਪਲ ਕੋਵਿਡ ਨੈਗਿਟਵ ਪਾਏ ਗਏ ਹਨ।ਸਕੂਲਾ ਵਿਚ ਕੋਵਿਡ ਗਾਈਡਲਾਈਨ ਦੀ ਕੀਤੀ ਜਾ ਰਹੀ ਪਾਲਣਾ ਸਬੰਧੀ ਉਹਨਾਂ ਵਲੋਂ ਵੱਖ ਵੱਖ ਸਕੂਲਾਂ ਵਿਚ ਜਾ ਕੇ ਨਿਰੀਖਣ ਵੀ ਕੀਤਾ ਗਿਆ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2621 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,56,951 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,756 ਕੋਵਿਡ ਪੋਜਟਿਵ, 8,06,527 ਨੈਗੇਟਿਵ ਅਤੇ ਲਗਭਗ 1668 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।