ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ: ਸਿਵਲ ਸਰਜਨ
ਪਟਿਆਲਾ, 19 ਅਗਸਤ ( )
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਜਿਲ੍ਹੇ ਵਿਚ ਅੱਜ ਮੈਗਾਡਰਾਈਵ ਕੋਵਿਡ ਟੀਕਾਕਰਨ ਮੁਹਿਮ ਦੋਰਾਨ ਲਗਾਏ ਗਏ ਕੈਂਪਾ ਵਿਚ ਕੈਂਪਾਂ ਵਿੱਚ 31992 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ,ਜਦੋ ਕਿ ਟੀਕਾਕਰਨ ਦਾ ਟੀਚਾ 31000 ਵੈਕਸੀਨ ਦਾ ਸੀ, ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 7,63,619 ਹੋ ਗਈ ਹੈ ਉਹਨਾਂ ਕਿਹਾ ਕਿ ਕੱਲ ਮਿਤੀ 20 ਅਗਸਤ ਦਿਨ ਸ਼ੁਕਰਵਾਰ ਨੂੰ ਗਰਵਵਤੀ ਮਾਂਵਾ ਅਤੇ ਨਵ ਜੱਮੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾ ਨੂੰ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।ਉਹਨਾਂ ਗਰਭਵੱਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੋਵਿਡ ਟੀਕਕਰਨ ਜਰੂਰ ਕਰਵਾਉਣ ਜੋੋ ਕਿ ਉਹਨਾਂ ਅਤੇ ਪੈਦਾ ਹੋਣ ਵਾਲੇ ਨਵ-ਜੰਨਮੇ ਬੱਚੇ ਲਈ ਪੂਰੀ ਤਰਾਂ ਸੁੱਰਖਿਅਤ ਹੈ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 20 ਅਗਸਤ ਦਿਨ ਸ਼ੁਕਰਵਾਰ ਨੂੰ ਗਰਵਵਤੀ ਮਾਂਵਾ ਅਤੇ ਨਵ ਜੱਮੇ ਬੱਚਿਆ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾ ਨੂੰ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਅਤੇ ਮਾਡਲ ਟਾਉਣ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਬਿਸ਼ਨ ਨਗਰ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਜੁਝਾਰ ਨਗਰ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਆਰੀਆ ਸਮਾਜ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਨਿਉ ਯਾਦਵਿੰਦਰਾ ਕਲੋਨੀ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਆਨੰਦ ਅਗਰ-ਬੀ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਸਿਟੀ ਬ੍ਰਾਂਚ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਸੂਲਰ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਬਾਬਾ ਜੀਵਨ ਸਿੰਘ ਬਸਤੀ ਅਤੇ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਸਿਕਲੀਕਰ ਬਸਤੀ, ਸਿਵਲ ਹਸਪਤਾਲ ਨਾਭਾ,ਸਮਾਣਾ, ਰਾਜਪੁਰਾ ਅਤੇ ਬਲਾਕ ਕੋਲੀ,ਹਰਪਾਲਪੁਰ,ਦੁਧਨਸਾਧਾ,ਕਾਲੋਮਾਜਰਾ, ਸ਼ਤਰਾਨਾ ਅਤੇ ਭਾਦਸੋਂ ਦੇ ਵੱਖ-ਵੱਖ ਪਿੰਡਾ ਵਿਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 2532 ਕੋਵਿਡ ਰਿਪੋਰਟਾਂ ਵਿਚੋਂ ਤਿੰਨ ਕੋਵਿਡ ਪਾਜ਼ਟਿਵ ਕੇਸ ਪਾਏ ਗਏ ਹਨ।ਜੋ ਕਿ ਦੋ ਬਲਾਕ ਭਾਦਸੋਂ ਅਤੇ ਇਕ ਬਲਾਕ ਦੁਧਣਸਾਧਾ ਨਾਲ ਸਬੰਧਤ ਹਨ।ਜਿਸ ਨਾਲ ਪੋਜ਼ਟਿਵ ਕੇਸਾਂ ਦੀ ਗਿਣਤੀ 48778 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲ੍ਹੇ ਦੇ ਦੋ ਹੋਰ ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47401 ਹੋ ਗਈ ਹੈ,ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 33 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।
ਨੋਡਲ ਅਫਸਰ ਡਾਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਰੈਂਡਮ ਸੈਂਪਲਿੰਗ ਲਗਾਤਾਰ ਜਾਰੀ ਹੈ।ਉਹਨਾਂ ਕਿਹਾ ਕਿ ਬੀਤੇ ਦਿਨੀ ਸਕੁਲਾਂ ਵਿੱਚੋਂ 380 ਦੇ ਕਰੀਬ ਲਏ ਸਾਰੇ ਹੀ ਸੈਂਪਲ ਕੋਵਿਡ ਨੈਗਾਟਿਵ ਪਾਏ ਗਏ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2323 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,69,587 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,778 ਕੋਵਿਡ ਪੋਜਟਿਵ, 8,19,018 ਨੈਗੇਟਿਵ ਅਤੇ ਲਗਭਗ 1791 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।