ਇੰਜਨੀਅਰ ਐਸ.ਐਸ. ਮੁੰਡੀ ਬਣੇ ਇੰਸਟੀਟਿਊਸ਼ਨ ਆਫ ਇੰਜੀਨੀਅਰ ਭਾਰਤ ਦੇ ਵਾਈਸ ਪ੍ਰੈਜੀਡੈਂਟ

647

ਇੰਜਨੀਅਰ ਐਸ.ਐਸ. ਮੁੰਡੀ ਬਣੇ ਇੰਸਟੀਟਿਊਸ਼ਨ ਆਫ ਇੰਜੀਨੀਅਰ ਭਾਰਤ ਦੇ ਵਾਈਸ ਪ੍ਰੈਜੀਡੈਂਟ

ਚੰਡੀਗੜ੍ਹ /ਜਨਵਰੀ 2,2024

ਇੰਸਟੀਟਿਊਸ਼ਨ ਆਫ ਇੰਜਨੀਅਰ ਭਾਰਤ ਵੱਲੋਂ ਇੰਜਨੀਅਰ ਐਸ.ਐਸ. ਮੁੰਡੀ ਨੂੰ ਸੈਸ਼ਨ 2023-2024 ਲਈ ਬਤੌਰ ਵਾਈਸ ਪ੍ਰੈਜੀਡੈਂਟ ਇੰਸਟੀਟਿਊਸ਼ਨ ਆਫ ਇੰਜੀਨੀਅਰ ਇੰਡੀਆ ਨੌਮੀਨੇਟ ਕੀਤਾ ਗਿਆ ਹੈ। ਇਹ ਇੰਸਟੀਟਿਊਸ਼ਨ ਆਫ ਇੰਜੀਨੀਅਰ ਲਈ ਪਿਛਲੇ 30 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਜਿਵੇਂ ਆਨਰੇਰੀ ਸੈਕਟਰੀ ਸਟੇਟ ਸੈਂਟਰ ਚੰਡੀਗੜ੍ਹ ਅਤੇ ਚੇਅਰਮੈਨ ਸਟੇਟ ਸੈਂਟਰ ਚੰਡੀਗੜ੍ਹ ਦੇ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਮੌਜੂਦਾ ਹੁਣ ਇੰਸਟੀਟਿਊਸ਼ਨ ਆਫ ਇੰਜੀਨੀਅਰ ਦੇ ਕੌਂਸਲ ਮੈਂਬਰ ਦੇ ਨਾਲ- ਨਾਲ ਸਟੇਟ ਸੈਂਟਰ ਚੰਡੀਗੜ੍ਹ ਕਮੇਟੀ ਦੇ ਮੈਂਬਰ ਵੀ ਹਨ।

ਇਹ ਇਰੀਗੇਸ਼ਨ ਡਿਪਾਰਟਮੈਂਟ ਤੋਂ ਬਤੌਰ ਕਾਰਜਗਾਰੀ ਇੰਜਨੀਅਰ ਵਿਜੀਲੈਂਸ ਅਤੇ ਕੁਆਲਿਟੀ ਕੰਟਰੋਲ ਸੰਨ 2016 ਵਿੱਚ ਸੇਵਾ ਮੁਕਤ ਹੋਏ ਸਨ।

ਇੰਜਨੀਅਰ ਐਸ.ਐਸ. ਮੁੰਡੀ ਬਣੇ ਇੰਸਟੀਟਿਊਸ਼ਨ ਆਫ ਇੰਜੀਨੀਅਰ ਭਾਰਤ ਦੇ ਵਾਈਸ ਪ੍ਰੈਜੀਡੈਂਟ

ਉਹਨਾਂ ਨੂੰ ਇਹ ਅਹੁਦਾ ਮਿਲਣ ਤੇ ਪੂਰੇ ਇੰਸਟੀਟਿਊਸ਼ਨ ਆਫ ਇੰਜਨੀਅਰ ਸਟੇਟ ਸੈਂਟਰ ਚੰਡੀਗੜ੍ਹ ਕਮੇਟੀ  ਵੱਲੋਂ ਵਧਾਈ ਦਿੱਤੀ ਗਈ ਅਤੇ ਸਾਬਕਾ ਵਾਈਸ ਪ੍ਰੈਜੀਡੈਂਟ ਇੰਸਟੀਟਿਊਸ਼ਨ ਆਫ ਇੰਜਨੀਅਰ ਭਾਰਤ ਡਾ.ਤਾਰਾ ਸਿੰਘ ਕਮਲ ਨੇ ਕਿਹਾ ਕਿ ਇਹ ਪੰਜਾਬ ਅਤੇ ਚੰਡੀਗੜ੍ਹ ਸੂਬੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ।