Home Education ਈ. ਐੱਮ.ਆਰ.ਸੀ. ਵੱਲੋਂ ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ

ਈ. ਐੱਮ.ਆਰ.ਸੀ. ਵੱਲੋਂ ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ

ਈ. ਐੱਮ.ਆਰ.ਸੀ. ਵੱਲੋਂ ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ
Social Share

ਈ. ਐੱਮ.ਆਰ.ਸੀ. ਵੱਲੋਂ ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ

ਪਟਿਆਲਾ/4 ਜੁਲਾਈ, 2023

ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ.ਆਰ.ਸੀ.) ਵੱਲੋਂ ਮੂਕਸ ਕੋਰਸਾਂ ਲਈ ਬਣਾਏ ਜਾਂਦੇ ਵੀਡੀਓ-ਭਾਸ਼ਣਾਂ ਬਾਰੇ ਇੱਕ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦੌਰਾਨ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਵਿਖੇ ਕਾਰਜਸ਼ੀਲ ਡਾ. ਤਰੁਣ ਅਰੋੜਾ ਦੀ ਅਗਵਾਈ ਵਾਲੇ ਮੂਕਸ ਪ੍ਰੋਗਰਾਮ ਵਿੱਚ ਸ਼ਾਮਿਲ ਵੱਖ-ਵੱਖ ਅਧਿਆਪਕਾਂ ਨੇ ਸਿਖਲਾਈ ਹਾਸਿਲ ਕੀਤੀ। ਇਹ ਅਧਿਆਪਕ ਉੱਤਰੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ਼ ਸੰਬੰਧਤ ਸਨ। ਟੀਮ ਵਿੱਚ ਸ਼ਾਮਿਲ ਕੁੱਝ ਅਧਿਆਪਕ ਆਨਲਾਈਨ ਮੰਚ ਰਾਹੀਂ ਵੀ ਇਸ ਵਰਕਸ਼ਾਪ ਨਾਲ਼ ਜੁੜੇ।

ਵਰਕਸ਼ਾਪ ਦੇ ਵਿਦਾਇਗੀ ਸੈਸ਼ਨ ਦੌਰਾਨ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਅਨੁਪਮਾ ਇਸ ਟੀਮ ਨੂੰ ਸੰਬੋਧਿਤ ਹੋਏ। ਜ਼ਿਕਰਯੋਗ ਹੈ ਕਿ ਪ੍ਰੋ. ਅਨੁਪਮਾ, ਜਿਨ੍ਹਾਂ ਨੇ ਹਾਲ ਹੀ ਵਿੱਚ ਡੀਨ ਵਜੋਂ ਆਪਣਾ ਅਹੁਦਾ ਸੰਭਾਲ਼ਿਆ ਹੈ, ਉਹ ਖ਼ੁਦ ਪਿਛਲੇ ਲੰਬੇ ਅਰਸੇ ਤੋਂ ਈ.ਐੱਮ.ਆਰ.ਸੀ. ਨਾਲ਼ ਵੱਖ-ਵੱਖ ਮੂਕਸ ਪ੍ਰੋਗਰਾਮਾਂ ਦੇ ਨਿਰਮਾਣ ਵਿੱਚ ਸ਼ਾਮਿਲ ਰਹੇ ਹਨ। ਉਹ ਪਟਿਆਲਾ ਸਥਿਤ ਈ. ਐੱਮ.ਆਰ.ਸੀ. ਤੋਂ ਇਲਾਵਾ ਹੋਰਨਾਂ ਥਾਵਾਂ ਉੱਤੇ ਵੀ ਇਨ੍ਹਾਂ ਪ੍ਰੋਗਰਾਮਾਂ ਦੇ ਨਿਰਮਾਣ ਨਾਲ਼ ਜੁੜੇ ਰਹੇ ਹਨ। ਇਸ ਮੌਕੇ ਬੋਲਦਿਆਂ ਉਨ੍ਹਾਂ ਵੱਲੋਂ ਆਪਣੇ ਵੀਡੀਓ ਭਾਸ਼ਣਾਂ ਬਾਰੇ ਤਜਰਬੇ ਸਾਂਝੇ ਕੀਤੇ ਗਏ।

ਈ. ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਵੀਡੀਓ ਭਾਸ਼ਣਾਂ ਦੇ ਨਿਰਮਾਣ ਨਾਲ਼ ਜੁੜੇ ਤਕਨੀਕੀ ਅਤੇ ਰਚਨਾਤਮਕ ਪੱਖਾਂ ਬਾਰੇ ਸਿਖਲਾਈ ਦਿੱਤੀ ਗਈ। ਵਿਸ਼ੇ ਨਾਲ਼ ਸੰਬੰਧਤ ਸਮੱਗਰੀ ਨੂੰ ਪ੍ਰਭਾਵੀ ਸਕ੍ਰਿਪਟ ਵਿੱਚ ਤਬਦੀਲ ਕੀਤੇ ਜਾਣ ਤੋਂ ਲੈ ਕੇ ਵੱਖ-ਵੱਖ ਤਕਨੀਕੀ ਪੱਖ ਤੋਂ ਲੋੜੀਂਦੇ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਇਹ ਸਿਖਲਾਈ ਪ੍ਰਦਾਨ ਕਰਨ ਵਾਲੇ ਮਾਹਿਰਾਂ ਤੇਜਿੰਦਰ ਸਿੰਘ ਅਤੇ ਚੰਦਨ ਦਰਾਵਿੜ ਨੇ ਦੱਸਿਆ ਕਿ ਮੂਕਸ ਪ੍ਰੋਗਰਾਮਾਂ ਦੇ ਨਿਰਮਾਣ ਨਾਲ ਜੁੜੇ ਵੱਖ-ਵੱਖ ਅਧਿਆਪਕ ਭਾਵੇਂ ਆਪਣੇ ਵਿਸ਼ੇ ਵਿੱਚ ਤਾਂ ਮੁਹਾਰਤ ਰਖਦੇ ਹੁੰਦੇ ਹਨ ਪਰ ਉਨ੍ਹਾਂ ਨੂੰ ਤਕਨੀਕੀ ਜ਼ਾਵੀਏ ਤੋਂ ਬਹੁਤ ਸਾਰੀਆਂ ਗੱਲਾਂ ਦੀ ਸਿਖਲਾਈ ਲੈਣ ਦੀ ਜ਼ਰੂਰਤ ਹੁੰਦੀ ਹੈ। ਇਸ ਜ਼ਰੂਰਤ ਦੀ ਪੂਰਤੀ ਲਈ ਸਮੇਂ ਸਮੇਂ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਹਨ।

ਈ. ਐੱਮ.ਆਰ.ਸੀ. ਵੱਲੋਂ ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ

ਈ. ਐੱਮ.ਆਰ.ਸੀ. ਵੱਲੋਂ ਵੀਡੀਓ-ਭਾਸ਼ਣਾਂ ਦੀ ਸਿਖਲਾਈ ਲਈ ਵਰਕਸ਼ਾਪ ਲਗਾਈI ਇਸ ਸਿਖਲਾਈ ਵਰਕਸ਼ਾਪ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸਿਰਸਾ, ਗੁਰੂਗ੍ਰਾਮ ਅਤੇ ਦਿੱਲੀ ਦੇ ਮਾਹਿਰਾਂ ਨੇ ਭਾਗ ਲਿਆ।