ਐਨ.ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ

304

ਐਨ.ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ

ਪਟਿਆਲਾ 1ਅਕਤੂਬਰ ( )

ਪੰਜਾਬੀ ਯੂਨੀਵਰਸਿਟੀ ਵਿਖੇ ਐਨ.ਐੱਸ. ਐੱਸ. ਕੋਆਰਡੀਨੇਟਰ ਵਜੋਂ ਤਾਇਨਾਤ ਕੀਤੇ ਗਏ ਡਾ. ਮਮਤਾ ਸ਼ਰਮਾ ਵੱਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ। ਉਨ੍ਹਾਂ ਦੀ ਇਹ ਨਿਯੁਕਤੀ ਇਕ ਸਾਲ ਲਈ ਹੈ। ਉਹ ਕੋਆਰਡੀਨੇਟਰ, ਐਨ. ਐੱਸ. ਐੱਸ. ਵਜੋਂ ਆਪਣੇ ਕੰਮ ਦੇ ਨਾਲ ਨਾਲ ਇੰਮਪੈਨਲਡ ਟ੍ਰੇਨਿੰਗ ਇੰਸਟੀਚਿਊਸ਼ਨ (ਈ.ਟੀ.ਆਈ.) ਦਾ ਕੰਮ ਵੀ ਵੇਖਣਗੇ। ਡਾ. ਮਮਤਾ ਸ਼ਰਮਾ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ  ਮੁਖੀ ਵਜੋਂ ਕਾਰਜਸ਼ੀਲ ਹਨ। ਜ਼ਿਕਰਯੋਗ ਹੈ ਕਿ ਉਹ ਨਸਿ਼ਆਂ ਦੀ ਰੋਕਥਾਮ ਹਿਤ ਚਲਾਈ ਜਾ ਰਹੀ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ਵਿਚ ਯੋਗਦਾਨ ਪਾਉਣ ਬਦਲੇ  ‘ਸਮਾਜ ਸੇਵਾ’ ਸ਼੍ਰੇਣੀ ਵਿਚ ਪੰਜਾਬ ਸਟੇਟ ਐਵਾਰਡੀ ਹਨ।

ਐਨ.ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ

ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਰਸਮ ਸਮੇਂ  ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ, ਪ੍ਰੋਵੋਸਟ ਡਾ. ਅਜੀਤਾ, ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ,  ਡਾ. ਦਮਨਜੀਤ ਕੌਰ ਸੰਧੂ, ਡਾ. ਰੇਨੂ ਕਪਿਲਾ, ਡਾ. ਵਿਧੂ ਮੋਹਨ, ਡਾ.ਕਮਲਪ੍ਰੀਤ, ਡਾ.ਮਨਦੀਪ, ਡਾ.ਹਰਪ੍ਰੀਤ, ਡਾ.ਸੁਖਮਿੰਦਰ ਅਤੇ ਵਖ-ਵਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।