ਐੱਨ. ਆਈ. ਸੀ. ਕੈਂਪ ਦੇ ਛੇਵੇਂ ਦਿਨ ਕਰਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਲਚਰ-ਪਰੇਡ

229

ਐੱਨ. ਆਈ. ਸੀ. ਕੈਂਪ ਦੇ ਛੇਵੇਂ ਦਿਨ ਕਰਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਲਚਰ-ਪਰੇਡ

ਪਟਿਆਲਾ/ ਫਰਵਰੀ 21,2023
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਰਾਸ਼ਟਰੀ ਏਕਤਾ ਕੈਂਪ ਦੇ ਛੇਵੇਂ ਦਿਨ ਕਲਚਰ ਪਰੇਡ ਕਰਵਾਈ ਗਈ। ਇਸ ਪਰੇਡ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਉਨ੍ਹਾਂ ਦੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਆਪਣੇ-ਆਪਣੇ ਰਾਜਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ।

ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀ ਵੀ ਇਸ ਗਤੀਵਿਧੀ ਵਿੱਚ ਸ਼ਾਮਿਲ ਹੋਏ। ਇਹ ਪਰੇਡ ਗੁਰੂ ਤੇਗ ਬਹਾਦਰ ਹਾਲ ਤੋਂ ਸ਼ੁਰੂ ਹੋ ਕੇ ਗੋਲ ਮਾਰਕੀਟ, ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ, ਲਾਇਬਰੇਰੀ, ਸਟੇਡੀਅਮ ਆਦਿ ਥਾਵਾਂ ਤੋਂ ਹੁੰਦੀ ਹੋਈ ਦੂਰਵਰਤੀ ਸਿੱਖਿਆ ਵਿਭਾਗ ਵਿਖੇ ਸਮਾਪਤ ਹੋਈ।

ਐੱਨ. ਆਈ. ਸੀ. ਕੈਂਪ ਦੇ ਛੇਵੇਂ ਦਿਨ ਕਰਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਲਚਰ-ਪਰੇਡ
ਛੇਵੇਂ ਦਿਨ ਦੇ ਦੂਜੇ ਸੈਸ਼ਨ ਵਿੱਚ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਤੋਂ ਪੁੱਜੇ ਵਧੀਕ ਨਿਰਦੇਸ਼ਕ ਯਾਦਵਿੰਦਰ ਸਿੰਘ ਵੱਲੋਂ ਏਡਜ਼ ਤੋਂ ਬਚਾਅ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ।