ਕਤਿਹਾਰ, ਸਹਰਸਾ ਤੇ ਫੈਜ਼ਾਬਾਦ ਨੂੰ ਗਈਆਂ ਤਿੰਨ ਰੇਲਾਂ, 5 ਹਜ਼ਾਰ ਦੇ ਕਰੀਬ ਯਾਤਰੀ ਰਵਾਨਾ- -ਕੁਮਾਰ ਅਮਿਤ

197

ਕਤਿਹਾਰ, ਸਹਰਸਾ ਤੇ ਫੈਜ਼ਾਬਾਦ ਨੂੰ ਗਈਆਂ ਤਿੰਨ ਰੇਲਾਂ, 5 ਹਜ਼ਾਰ ਦੇ ਕਰੀਬ ਯਾਤਰੀ ਰਵਾਨਾ- -ਕੁਮਾਰ ਅਮਿਤ

ਪਟਿਆਲਾ, 23 ਮਈ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕੀਤੇ ਗਏ ਵਿਸ਼ੇਸ਼ ਉਪਰਾਲੇ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਰੇਲਵੇ ਸਟੇਸ਼ਨ ਤੋਂ ਤਿੰਨ ਰੇਲਾਂ ਨੂੰ ਰਵਾਨਾ ਕੀਤਾ ਗਿਆ।ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਅੱਜ ਸਵੇਰੇ ਬਿਹਾਰ ਦੇ ਸਹਰਸਾ ਜ਼ਿਲ੍ਹੇ ਅਤੇ ਦੁਪਹਿਰ ਸਮੇਂ ਦੂਜੀ ਰੇਲ ਗੱਡੀ ਵੀ ਬਿਹਾਰ ਦੇ ਕਤਿਹਾਰ ਜ਼ਿਲ੍ਹੇ ਨੂੰ ਰਵਾਨਾਂ ਹੋਈ ਜਦੋਂਕਿ ਤੀਜੀ ਰੇਲ ਗੱਡੀ ਸ਼ਾਮ ਨੂੰ ਉਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਨੂੰ ਭੇਜੀ ਗਈ।

ਸਹਰਸਾ ਨੂੰ ਗਈ ਰੇਲ ਵਿੱਚ 1616, ਕਤਿਹਾਰ ਨੂੰ ਜਾਣ ਵਾਲੀ ਰੇਲ ਵਿੱਚ 1740 ਅਤੇ ਫੈਜ਼ਾਬਾਦ ਨੂੰ ਜਾਣ ਵਾਲੀ ਰੇਲ ਵਿੱਚ ਸਵਾਰ 1600 ਤੋਂ ਵਧੇਰੇ ਯਾਤਰੀਆਂ ਨੇ ਪੰਜਾਬ ਸਰਕਾਰ ਵੱਲੋਂ ਸੰਕਟ ਦੀ ਘੜੀ ਉਨ੍ਹਾਂ ਦੀ ਕੀਤੀ ਗਈ ਇਸ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।

ਕਤਿਹਾਰ, ਸਹਰਸਾ ਤੇ ਫੈਜ਼ਾਬਾਦ ਨੂੰ ਗਈਆਂ ਤਿੰਨ ਰੇਲਾਂ, 5 ਹਜ਼ਾਰ ਦੇ ਕਰੀਬ ਯਾਤਰੀ ਰਵਾਨਾ- -ਕੁਮਾਰ ਅਮਿਤ
ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਤੋਂ ਅੱਜ ਤੱਕ 22 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਯੂ.ਪੀ., ਬਿਹਾਰ ਤੇ ਮੱਧਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਦੇ ਵਸਨੀਕਾਂ ਅਤੇ ਪਟਿਆਲਾ ਜ਼ਿਲ੍ਹੇ ‘ਚ ਕੰਮ ਕਰਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਭੇਜਿਆ ਗਿਆ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਯਾਤਰੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਮੁਫ਼ਤ ਖਾਣਾ, ਪਾਣੀ ਅਤੇ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਬਿਨ੍ਹਾਂ ਵੱਡੀ ਗਿਣਤੀ ਅਜਿਹੇ ਯਾਤਰੀ ਜਿਹੜੇ ਕਿ ਰੇਲ ਵਿੱਚ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ, ਲਈ ਰਹਿਣ-ਸਹਿਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਵਿਖੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ।

ਕਤਿਹਾਰ, ਸਹਰਸਾ ਤੇ ਫੈਜ਼ਾਬਾਦ ਨੂੰ ਗਈਆਂ ਤਿੰਨ ਰੇਲਾਂ, 5 ਹਜ਼ਾਰ ਦੇ ਕਰੀਬ ਯਾਤਰੀ ਰਵਾਨਾ- -ਕੁਮਾਰ ਅਮਿਤ I ਇਸ ਦੌਰਾਨ ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਤੇ ਜਗਨੂਰ ਸਿੰਘ ਸਮੇਤ ਹੋਰ ਅਧਿਕਾਰੀ ਪੂਰੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ ਤਾਂ ਕਿ ਸਾਰੇ ਯਾਤਰੀਆਂ ਨੂੰ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਉਨ੍ਹਾਂ ਦੇ ਘਰਾਂ ਨੂੰ ਰਵਾਨਾਂ ਕੀਤਾ ਜਾ ਸਕੇ।