ਕਲਵਾਂ ਮੋੜ ਪੁਲੀਸ ਚੌਂਕੀ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਕੋਸ਼ਿਸ਼

159

ਕਲਵਾਂ ਮੋੜ ਪੁਲੀਸ ਚੌਂਕੀ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਕੋਸ਼ਿਸ਼

ਬਹਾਦਰਜੀਤ ਸਿੰਘ /ਨੂਰਪੁਰ ਬੇਦੀ, 9 ਮਾਰਚ,2022

ਪੁਲੀਸ ਥਾਣਾ ਨੂਰਪੁਰ ਬੇਦੀ ਅਧੀਨ ਆਉਂਦੀ ਕਲਵਾਂ ਮੋੜ ਪੁਲੀਸ ਚੌਂਕੀ ਵਿੱਚ ਇੱਕ ਬੰਬ ਧਮਾਕਾ ਕਰਕੇ ਚੌਂਕੀ ਦੀ ਇਮਾਰਤ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਧਮਾਕੇ ਨਾਲ ਪੁਲੀਸ ਚੌਂਕੀ ਦੀ ਇਮਾਰਤ ਦੀ ਇੱਕ ਕੰਧ ਨੂੰ ਨੁਕਸਾਨ ਪਹੁੰਚਿਆ ਹੈ।

ਬੰਬ ਧਮਾਕੇ ਦਾ ਪਤਾ ਪੁਲੀਸ ਚੌਂਕੀ ਮੁਲਾਜ਼ਮਾਂ ਨੂੰ ਅੱਜ ਸਵੇਰੇ 12 ਵਜੇ ਲੱਗਾ ਜਦਕਿ ਇਹ ਧਮਾਕਾ ਰਾਤ ਸਾਢੇ ਗਿਆਰਾਂ ਵਜੇ ਹੋਇਆ ਦੱਸਿਆ ਗਿਆ ਹੈ। ਇਹ ਵੀ ਪਤਾ ਲੱਗਾ ਕਿ ਜਦੋਂ ਇਹ ਧਮਾਕਾ ਹੋਇਆ ਤਾਂ ਪੁਲੀਸ ਚੌਂਕੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ ਪਰ ਧਮਾਕਾ ਹੋਣ ਦੇ ਬਾਵਜੂਦ ਉਹ ਬਾਹਰ ਨਹੀਂ ਆਏ। ਇਸ ਤੋਂ ਪੁਲੀਸ ਦੀ ਢਿੱਲੀ ਕਾਰਜਗੁਜ਼ਾਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ  ਹੈ। ਜਦੋਂ ਅੱਜ ਸਵੇਰੇ ਪੁਲੀਸ ਚੌਕੀ ਦੇ ਮੁਲਾਜ਼ਮਾਂ ਨੂੰ ਇਹ ਦੱਸਿਆ ਕਿ ਤੁਹਾਡੀ ਇਮਾਰਤ ਕੋਲ ਬੰਬ ਧਮਾਕਾ ਹੋਇਆ ਹੈ ਤਾਂ ਉਹ ਹਰਕਤ ਵਿੱਚ ਆਏ ਤੇ ਉਨ੍ਹਾਂ ਉਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ।

ਅੱੈਸ.ਐੱਸ.ਪੀ. ਰੂਪਨਗਰ ਵਿਵੇਕ ਸੋਨੀ ਆਪਣੇ ਉਚ ਅਧਿਕਾਰੀਆਂ ਨਾਲ ਤੁਰੰਤ ਘਟਨਾ ਵਾਲੀ ਥਾਂ ਪਹੁੰਚ ਕੇ ਬੰਬ ਧਮਾਕੇ ਵਾਲੀ ਥਾਂ ਦੀ ਜਾਂਚ ਵਿੱਚ ਜੁਟ ਗਏ। ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾ ਵੀ ਮੰਗਵਾਈਆਂ ਗਈਆਂ ਹਨ ਜੋ ਬੰਬ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀਆਂ ਹਨ। ਦੇਰ ਸ਼ਾਮ ਤੱਕ ਪੁਲੀਸ ਅਧਿਕਾਰੀ ਸੁਰਾਗ ਲਗਾਉਣ ਵਿੱਚ ਅਸਫ਼ਲ ਸਨ। ਦੱਸਣਯੋਗ ਹੈ ਕਿ ਧਮਾਕਾ ਇਨ੍ਹਾਂ ਜ਼ੋਰਦਾਰ ਸੀ ਕਿ ਲਗਾਲੇ ਪਿੰਡਾਂ ਨੂੰ ਇਸ ਦੀ ਅਵਾਜ਼ ਸੁਣਾਈ ਦਿੱਤੀ। ਕਲਵਾਂ ਪਿੰਡ ਵਿੱਚ ਰਹਿੰਦੇ ਵਿਅਕਤੀਆਂ ਨੇ ਦੱਸਿਆ ਕਿ ਰਾਤ ਜਦੋਂ ਇਹ ਧਮਾਕਾ ਹੋਇਆ ਤਾਂ ਉਨ੍ਹਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਹਿਲ ਗਏ। ਨਾਲ ਲੱਗਦੇ ਬੇਲਿਆਂ ਦੇ ਪਿੰਡਾਂ ਦੇ ਲੋਕਾਂ ਨੇ ਵੀ ਧਮਾਕੇ ਦੀ ਅਵਾਜ ਸੁਣਾਈ ਦੇਣ ਦੀ ਪੁਸ਼ਟੀ ਕੀਤੀ।

ਕਲਵਾਂ ਮੋੜ ਪੁਲੀਸ ਚੌਂਕੀ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਕੋਸ਼ਿਸ਼

ਇਸ ਧਮਾਕੇ ਬਾਰੇ ਨੂਰਪੁਰ ਬੇਦੀ ਦੇ ਐੱਸ.ਐੱਚ.ਓ. ਬਿਕਰਮਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਰਾਤ ਕਲਵਾਂ ਮੋੜ ਪੁਲੀਸ ਚੌਂਕੀ ਦੀ ਇਮਾਰਤ ਕੋਲ ਬੰਬ ਧਮਾਕਾ ਹੋਇਆ ਹੈ। ਪਰ ਪੁਲੀਸ ਚੌਂਕੀ ਵਾਲੇ ਇਸ ਨੂੰ ਇਹ ਸਮਝਦੇ ਰਿਹੇ ਕਿ ਇਹ ਧਮਾਕਾ ਕਿਸੇ ਟਿੱਪਰ ਦੇ ਟਾਇਰ ਫੱਟਣ ਨਾਲ ਹੋਇਆ ਹੈ। ਅਸਲ ਧਮਾਕੇ ਦਾ ਪਤਾ ਉਨ੍ਹਾਂ ਨੂੰ ਅੱਜ ਦੁਪਿਹਰ 12 ਵਜੇ ਪਤਾ ਲਗਾ। ਉਨ੍ਹਾਂ ਕਿਹਾ ਕਿ ਟੀਮਾਂ ਜਾਂਚ ਕਰ ਰਹੀਆਂ ਹਨ ਤੇ ਸੀਸੀਟੀਵੀ ਕੈਮਰਿਆਂ ਨੂੰ ਖੁੰਘਾਲਿਆ ਜਾ ਰਿਹਾ ਹੈ। ਇਹ ਬੰਬ ਧਮਾਕਾ ਕਿਸ ਨੇ ਕੀਤਾ ਇਸ ਦਾ ਜਲਦੀ ਪਤਾ ਲਗਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਕਲਵਾਂ ਮੌੜ ਪੁਲੀਸ ਚੌਂਕੀ ਨੂੰ ਉਡਾਉਣ ਦੀ ਨੀਅਤ ਨਾਲ ਕੀਤਾ ਗਿਆ ਬੰਬ ਧਮਾਕਾ ਇਸ ਇਲਾਕੇ ਵਿੱਚ ਦੂਜਾ ਬੰਬ ਧਮਾਕਾ ਹੈ। ਇਸ ਤੋਂ ਪਹਿਲਾ ਪਿੰਡ ਧਮਾਣਾ ਵਿੱਚ ਸਥਿਤ ਡੇਰਾ ਭਨਿਆਰਾਵਾਲੀ ਦੇ ਮੁੱਖੀ ਬਾਬਾ ਪਿਆਰਾ ਸਿੰਘ ਨੂੰ ਮਾਰਨ ਲਈ ਇੱਕ ਬੰਬ ਧਮਾਕਾ ਉਨ੍ਹਾਂ ਦੇ ਡੇਰੇ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਡੇਰੇ ਦਾ ਮੁੱਖੀ ਵਾਲ ਵਾਲ ਬੱਚ ਗਿਆ ਸੀ।ਕਲਵਾਂ ਮੌੜ ਪੁਲੀਸ ਚੌਕੀ ਦੀ ਇਮਾਰਤ ਕੋਲ ਕੀਤੇ ਬੰਬ ਧਮਾਕੇ ਦੀ ਜਿੰਖਮੇਵਾਰੀ ਹਾਲੇ ਤੱਕ ਕਿਸੇ ਜਥੇਬੰਦੀ ਨੇ ਨਹੀਂ ਲਈ ਹੈ। ਭਾਵੇਂ ਅਸਲ ਦੋਸ਼ੀ ਸਾਹਮਣੇ ਨਹੀਂ ਆ ਰਹੇ ਪਰ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਪੁਲੀਸ ਚੌਂਕੀ ਦੀ ਇਮਾਰਤ ਨੂੰ ਉਡਾਉਣ ਲਈ ਕੀਤਾ ਧਮਾਕਾ ਕਈ ਸਵਾਲ ਖੜੇ ਕਰ ਰਿਹਾ ਹੈ।