Homeਪੰਜਾਬੀ ਖਬਰਾਂਕਾਂਗਰਸ ਜਿਲ੍ਹਾ ਪ੍ਰਧਾਨ ਬਣਨ ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਪਿੰਡ...

ਕਾਂਗਰਸ ਜਿਲ੍ਹਾ ਪ੍ਰਧਾਨ ਬਣਨ ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨ

ਕਾਂਗਰਸ ਜਿਲ੍ਹਾ ਪ੍ਰਧਾਨ ਬਣਨ ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ  ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨ

ਬਹਾਦਰਜੀਤ ਸਿੰਘ/ ਰੂਪਨਗਰ ,1 ਦਸੰਬਰ, 2022  

ਕਾਂਗਰਸ ਹਾਈਕਮਾਂਡ ਵੱਲੋਂ ਪਿਛਲੇ ਦਿਨੀਂ ਪਿੰਡ ਚੈੜੀਆਂ ਦੇ ਜੰਮਪਲ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਾਬਕਾ ਚੇਅਰਮੈਨ ਪੀਆਰਟੀਸੀ ਪੰਜਾਬ ਨੂੰ ਰੂਪਨਗਰ ਜ਼ਿਲਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਅੱਜ ਪਿੰਡ ਚੈੜੀਆਂ ਵਾਸੀਆਂ ਵੱਲੋਂ ਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਸਨਮਾਨ ਸਮੂਹ ਗਰਾਮ ਪੰਚਾਇਤ ,ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਲੱਬ ਦੇ ਨਗਰ ਨਿਵਾਸੀਆਂ ਵੱਲੋਂ ਕੀਤਾ ਗਿਆ ਪਿੰਡ ਵਾਸੀਆਂ ਨੇ ਕਿਹਾ ਕਿ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਇਕ ਬਹੁਤ ਹੀ ਨੇਕ ਦਿਲ ਅਤੇ ਸਮਾਜਸੇਵੀ ਇਨਸਾਨ ਹਨ ਜੋ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਦੇ ਹਨ ਤੇ ਉਹ ਖੇਡ ਪ੍ਰਮੋਟਰ ਵਜੋਂ ਜਾਣੇ ਜਾਂਦੇ ਹਨ ਤੇ ਹੁਣ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਜੋਂ ਜੈਲਦਾਰ ਚੈੜੀਆਂ ਨੂੰ ਜ਼ਿੰਮੇਵਾਰੀ ਮਿਲੀ ਹੈ I

ਕਾਂਗਰਸ ਜਿਲ੍ਹਾ ਪ੍ਰਧਾਨ ਬਣਨ ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨ

 

ਇਸ ਲਈ ਅੱਜ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਮੇਰੇ ਪਿੰਡ ਵੱਲੋਂ ਜੋ ਮੈਨੂੰ ਮਾਣ ਦਿੱਤਾ ਗਿਆ ਹੈ ਇਸ ਲਈ ਮੈਂ ਆਪਣੇ ਸਾਰੇ ਹੀ ਪਿੰਡ ਵਾਸੀਆਂ ਅਤੇ  ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਾ ਹਾਂ ਮੈਂ ਹਮੇਸ਼ਾ ਹੀ ਆਪਣੇ ਪਿੰਡ ਦੇ ਸਹਿਯੋਗ ਨਾਲ ਅੱਗੇ ਵਧਿਆ ਹਾਂ ਤੇ ਆਪਣੇ ਪਿੰਡ ਵਾਸੀਆਂ ਤੇ ਸਹਿਯੋਗੀਆਂ ਦਾ ਸਦਾ ਹੀ ਰਿਣੀ ਰਹਾਂਗਾ ਹੈ ਤੇ ਅੱਗੇ ਵੀ ਆਪਣੀ ਮਿਹਨਤ ਜਾਰੀ ਰਖਾਂਗਾ । ਇਸ ਮੌਕੇ ਪਿੰਡ ਦੇ ਸਰਪੰਚ ਕੁਲਵੰਤ ਕੌਰ ਜਸਵੀਰ ਸਿੰਘ , ਹਰਪ੍ਰੀਤ ਸਿੰਘ ,ਪਰਮਿੰਦਰ ਸਿੰਘ ,ਕੁਲਦੀਪ ਸਿੰਘ ਪੰਚ ,ਕਮਲਜੀਤ ਸਿੰਘ ਪੰਚ, ਬਲਵਿੰਦਰ ਸਿੰਘ ਪੰਚ ,ਲੰਬੜਦਾਰ ਬਲਵਿੰਦਰ ਸਿੰਘ , ਨੰਬਰਦਾਰ ਜੁਗਿੰਦਰ ਸਿੰਘ ,ਸਾਬਕਾ ਸਰਪੰਚ ਅਵਤਾਰ ਸਿੰਘ , ਸਾਬਕਾ ਸਰਪੰਚ ਮੋਹਨ ਸਿੰਘ , ਲਾਬ ਸਿੰਘ ਪ੍ਰਧਾਨ , ਗੋਰਖਵੀਰ ਸਿੰਘ ,ਗੁਰਤੇਜ ਸਿੰਘ ਕਲੱਬ ਪਰ੍ਧਾਨ , ਸਰਪੰਚ ਬਲਵਿੰਦਰ ਸਿੰਘ ਅਟੱਲਗੜ੍ਹ ,ਮਾਸਟਰ ਸਤਵਿੰਦਰ ਸਿੰਘ , ਹਰਪ੍ਰੀਤ ਸਿੰਘ ਹੈਪੀ , ਜਗਦੀਪ ਸਿੰਘ ਗੋਨੀ , ਰੇਸ਼ਮ ਸਿੰਘ , ਰੁਪਿੰਦਰ ਸਿੰਘ ,ਕੁਲਦੀਪ ਸਿੰਘ  ਹਾਜ਼ਰ ਸਨ ।

LATEST ARTICLES

Most Popular

Google Play Store