ਕੁਝ ਰਾਹਤ ;ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ ਦੇ ਮਾਮਲੇ ਕੱਲ੍ਹ ਨਾਲੋਂ ਘੱਟ ਸਾਹਮਣੇ ਆਏ : ਸਿਵਲ ਸਰਜਨ
ਪਟਿਆਲਾ 10 ਜਨਵਰੀ ( )
ਜਿਲ੍ਹੇ ਵਿੱਚ ਸਿਹਤ ਕਾਮੇ, ਫਰੰਟ ਲਾਈਨ ਵਰਕਰ , ਫਰੰਟਲਾਈਨ ਵਰਕਰ (ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਇਹਤਿਆਤੀ/ ਬੂਸਟਰ ਡੋਜ ਦੀ ਸ਼ੁਰੂਆਤ ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਸਰਕਾਰੀ ਨਰਸਿੰਗ ਸਕੁਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਆਪਣੀ ਨਿਗਰਾਣੀ ਵਿਚ ਯੋਗ ਨਾਗਰਿਕਾਂ ਦੇ ਬੂਸਟਰ ਡੋਜ ਲਗਵਾ ਕੇ ਜਿਲੇ੍ਹ ਵਿੱਚ ਅਭਿਆਨ ਦੀ ਸ਼ੂਰੁਆਤ ਕਰਵਾਈ ਗਈ ਉਹਨਾਂ ਕਿਹਾ ਕਿ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਦੇ 357 ਯੋਗ ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੀ ਇਹਤਿਆਤੀ/ਬੂਸਟਰ ਡੋਜ ਲਗਵਾਈ ਗਈ।ਉਹਨਾਂ ਕਿਹਾ ਕਿ ਸਿਹਤ ਕਾਮੇ, ਫਰੰਟ ਲਾਈਨ ਵਰਕਰ, ਫਰੰਟਲਾਈਨ ਵਰਕਰ( ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ ਜਿਹਨਾਂ ਦੇ ਕੋਵਿਡ ਵੈਕਸੀਨ ਦੀ ਦੁਜੀ ਡੋਜ ਲਗੇ ਨੁੰ 39 ਹਫਤੇ ਜਾਂ 9 ਮਹੀਨੇ ਪੁਰੇ ਹੋ ਗਏ ਹਨ ਉਹ ਕੋਵਿਡ ਵੈਕਸੀਨ ਦੀ ਬੂਸਟਰ ਡੋਜ ਲਗਵਾ ਸਕਦੇ ਹਨ।ਉਹਨਾਂ ਕਿਹਾ ਕਿ ਇਹ ਬੂਸਟਰ ਡੋਜ ਪਹਿਲਾ ਤੋਂ ਹੀ ਲਗਾਏ ਜਾ ਰਹੇ ਵੈਕਸੀਨ ਕੈਂਪਾ/ ਸੈਸ਼ਨਾ ਤੇਂ ਹੀ ਨਾਗਰਿਕਾਂ ਨੂੰ ਲਗਾਈ ਜਾਵੇਗੀ। ਕੋਈ ਵੀ ਯੋਗ ਨਾਗਰਿਕ ਆਪਣਾ ਪਛਾਣ ਪੱਤਰ ਦਿਖਾ ਕੇ ਇਹ ਬੂਸਟਰ ਡੋਜ ਲਗਵਾ ਸਕਦਾ ਹੈ।
ਅੱਜ ਜਿਲੇ ਵਿੱਚ ਪ੍ਰਾਪਤ 1408 ਕੋਵਿਡ ਰਿਪੋਰਟਾਂ ਵਿਚੋਂ 455 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 316, ਨਾਭਾ 12, ਸਮਾਣਾ 08, ਰਾਜਪੁਰਾ 18, ਬਲਾਕ ਭਾਦਸੋਂ ਤੋਂ 06, ਬਲਾਕ ਕੋਲੀ 83, , ਬਲਾਕ ਹਰਪਾਲਪੁਰ ਤੋਂ 05, ਦੁਧਨਸਾਧਾ ਤੋਂ 05 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਪਾਏ ਗਏ ਹਨ। ਦੋ ਪੋਜਟਿਵ ਕੇਸ਼ ਬਾਹਰੀ ਰਾਜਾ ਨੂੰ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 54,010 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 437 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 48476 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4162 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1372 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਪ੍ਰਾਪਤ 455 ਕੇਸਾਂ ਵਿਚੋਂ 91 ਕੰਟੈਕਟ ਟਰੇਸਿੰਗ ਦੋਰਾਣ ਲਏ ਗਏ ਸੈਂਪਲ ਅਤੇ 364 ਨਵੇਂ ਕੋਵਿਡ ਪੋਜਟਿਵ ਕੇਸ ਪਾਏ ਗਏ ਹਨ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਹੁਣ ਆਈਸੋਲੇਸ਼ਨ ਦਾ ਸਮਾਂ 10 ਦਿਨਾਂ ਤੋਂ ਘੱਟ ਕੇ ਸੱਤ ਦਿਨ ਹੋ ਗਿਆ ਹੈ। ਉਹਨਾਂ ਕਿਹਾ ਕਿ ਪੋਜਟਿਵ ਆਇਆ ਮਰੀਜ ਘਰ ਵਿੱਚ ਏਕਾਂਤਵਾਸ ਦੋਰਾਣ ਆਪਣੇ ਆਪ ਨੂੰ ਬਾਕੀ ਪਰਿਵਾਰਕ ਮੈਂਬਰਾ ਤੋਂ ਵੱਖਰੇ ਕਮਰੇ ਵਿੱਚ ਰੱਖਣ, ਕਮਰੇ ਵਿਚ ਖਿੜਕੀ ਅਤੇ ਹਵਾਦਾਰ ਹੋਣਾ ਚਾਹੀਦਾ ਹੈ।ਘਰ ਵਿੱਚ ਏਕਾਂਤਵਾਸ ਦੋਰਾਣ ਪੋਜਟਿਵ ਮਰੀਜ ਵੱਲੋਂ ਗਰਮ ਪਾਣੀ ਦੇ ਗਰਾਰੇ ਤੇਂ ਗਰਮ ਪਾਣੀ ਦੀ ਭਾਫ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਜਰੂਰ ਲਈ ਜਾਵੇ।ਮਰੀਜ ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸੀਟਾਮੋਲ ਦਿਨ ਵਿੱਚ ਚਾਰ ਵਾਰ ਲੈਣ ਜਾਂ ਤਿੰਨ ਦਿਨ ਤੋਂ ਵੱਧ ਬੁਖਾਰ ਰਹਿਣ ਦੀ ਸੁਰਤ ਵਿੱਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇਂ।ਵਰਤੋਂ ਕੀਤੇ ਗਏ ਮਾਸਕ ਅਤੇ ਹੋਰ ਡਿਸਪੋਜਲ ਸਮਾਨ ਨੂੰ ਬਾਕੀ ਕੂੜੇ ਨਾਲੋਂ ਵੱਖਰਾ ਰੱਖਦੇ ਹੋਏ 72 ਘੰਟੇ ਬਾਦ ਆਮ ਕੂੜੇ ਨਾਲ ਨਸ਼ਟ ਕੀਤਾ ਜਾ ਸਕਦਾ ਹੈ।ਖਤਰੇ ਦੇ ਚਿੰਨ ਜਿਵੇਂ ਆਕਸੀਜਨ ਸੈਚੂਰੇਸ਼ਨ ਵਿੱਚ ਗਿਰਾਵਟ, ਛਾਤੀ ਵਿੱਚ ਦਰਦ ਜਾਂ ਦਬਾਅ ਮਹਿਸੂਸ ਹੋਣਾ, ਜਵਾਬ ਦੇਣ ਵਿੱਚ ਅਸਮਰਥ, ਚਮੜੀ, ਬੁੱਲ ਜਾਂ ਨੰਹੁਆਂ ਦਾ ਰੰਗ ਅਚਾਨਕ ਬਦਲਣਾ ਆਦਿ ਹੋਣ ਜਿਹਨਾਂ ਤੇਂ ਤੁਰੰਤ ਗੌਰ ਕਰਦੇ ਹੋਏ ਹਸਪਤਾਲ ਵਿੱਚ ਦਾਖਲ ਹੋਣ ਦੀ ਜਰੂਰਤ ਹੁੰਦੀ ਹੈ।ਆਪਣੇ ਨਿਜੀ ਸਵਾਰਥਾ ਜਾਂ ਕੰਮ ਕਾਜ ਦੇ ਲਾਲਚ ਵਿੱਚ ਆ ਕੇ ਕੋਵਿਡ ਨਿਯਮਾਂ ਨੂੰ ਤੋੜ ਕੇ ਬਾਹਰ ਜਾ ਕੇ ਇੰਫੇਕਸ਼ਨ ਨਾ ਫੈਲਾਇਆ ਜਾਵੇ।
ਕੁਝ ਰਾਹਤ ;ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ ਦੇ ਮਾਮਲੇ ਕੱਲ੍ਹ ਨਾਲੋਂ ਘੱਟ ਸਾਹਮਣੇ ਆਏ : ਸਿਵਲ ਸਰਜਨ I ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3251 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,18,274 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚਂੋ ਜਿਲ੍ਹਾ ਪਟਿਆਲਾ ਦੇ 54,010 ਕੋਵਿਡ ਪੋਜਟਿਵ, 10,61,909 ਨੈਗੇਟਿਵ ਅਤੇ ਲਗਭਗ 23,55 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 18058 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਿਸ ਨਾਲ ਜਿਲ੍ਹੇ ਵਿੱਚ ਕੁਲ ਕੋਵਿਡ ਟੀਕਾਕਰਨ ਦੀ ਗਿਣਤੀ 17 ਲੱਖ 61 ਹਜਾਰ 742 ਹੋ ਗਈ ਹੈ। ਅੱਜ ਵੀ 15 ਤੋਂ 18 ਸਾਲ ਦੇ 494 ਬੱਚਿਆ ਵੱਲੋਂ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਕੱਲ ਮਿਤੀ 11 ਜਨਵਰੀ ਦਿਨ ਮੰਗਲਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ,ਅਗਰਸੈਨ ਹਸਪਤਾਲ ਨੇੜੇ ਬੱਸ ਸਟੈਂਡ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ ਸਰਹੰਦ ਰੋਡ, ਦਫਤਰ ਵਰੂਣ ਜਿੰਦਲ ਜੌੜੀਆਂ ਭੱਠੀਆਂ, ਕਿੱਡਸ ਇੰਟਰਨੈਸ਼ਨਲ ਪ੍ਰੀ ਸਕੂਲ ਗੁਰੂ ਨਾਨਕ ਨਗਰ, ਸਿਟੀ ਸੈਂਟਰ 22 ਨੰਬਰ ਫਾਟਕ, ਮੁੱਖ ਬਾਲਮਿਕੀ ਮੰਦਰ ਸੰਜੇ ਕਲੋਨੀ, ਵਾਲਮਿਕੀ ਮੰਦਰ ਧੀਰੂ ਨਗਰ, ਨੇੜੇ ਸ਼ਿਵ ਮੰਦਰ ਐਨ. ਆਈ. ਐਸ. ਚੋਂਕ, ਮਹਾਰਾਣੀ ਕਲੱਬ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਬੱਚਿਆਂ ਦਾ ਕੌਵੈਕਸਨਿ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਤਾ ਕੁਸ਼ਲਿਆ ਹਸਪਤਾਲ,ਵਾਈ.ਪੀ.ਐਸ ਸਕੂਲ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿੳਨਿਟੀ ਸਿਹਤ ਕੇਂਦਰ ਬਾਦਸੋਂ, ਦੁਧਨਸਾਧਾ,ਕਾਲੋਮਾਜਰਾ, ਸ਼ੁਤਰਾਣਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਅਤੇ ਕੌਲੀ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਉਪਰੋਕਤ ਸਾਰੀਆਂ ਥਾਂਵਾ ਤੇਂ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।