ਗਣਤੰਤਰ ਦਿਵਸ ਦੇ ਮੱਦੇ ਨਜ਼ਰ 25 ਅਤੇ 26 ਜਨਵਰੀ ਨੂੰ ਡਰੋਨ ਕੈਮਰੇ ਉਡਾਉਣ ‘ਤੇ ਪਾਬੰਦੀ ਦੇ ਹੁਕਮ
ਫ਼ਤਹਿਗੜ੍ਹ ਸਹਿਬ, 23 ਜਨਵਰੀ:
ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿ਼ਤ ਕੌਰ ਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਵਾਲੀ ਜਗ੍ਹਾ ਖੇਡ ਸਟੇਡੀਅਮ ਸਰਹਿੰਦ ਅਤੇ ਉਸ ਦੇ ਆਲੇ ਦੁਆਲੇ 500 ਮੀਟਰ ਦੇ ਏਰੀਏ ਵਿੱਚ 25 ਅਤੇ 26 ਜਨਵਰੀ ਨੂੰ ਡਰੋਨ ਕੈਮਰੇ ਉਡਾਉਣ ‘ਤੇ ਪੂਰਨ ਪਾਬੰਦੀ ਲਗਾਈ ਹੈ।
ਇਥੇ ਇਹ ਵਰਨਣਯੋਗ ਹੈ ਕਿ 26 ਜਨਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਵੀ.ਵੀ.ਆਈ.ਪੀ ਅਤੇ ਵੀ.ਆਈ.ਪੀਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ,ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਮੂਲੀਅਤ ਕਰਦੇ ਹਨ ਇਸ ਲਈ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋ. 25 ਅਤੇ 26 ਜਨਵਰੀ ਨੂੰ ਡਰੋਨ ਕੈਮਰੇ ਉਡਾਉਣ ‘ਤੇ ਪਾਬੰਦੀ ਲਗਾਉਣ ਲਈ ਲਿਖਿਆ ਗਿਆ ਸੀ ਜਿਸ ਕਰਕੇ ਇਹ ਪਾਬੰਦੀ ਲਗਾਈ ਗਈ ਹੈ।
