Homeਪੰਜਾਬੀ ਖਬਰਾਂਪਟਿਆਲਾ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 22-11-2023  

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ 11ਕੇ.ਵੀ ਅਫਸਰ ਕਲੋਨੀ ਫੀਡਰ ਅਤੇ 11 ਕੇਵੀ ਸੂਲਰ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ , ਦਾਰੂ ਕੁਟੀਆ, ਅਫਸਰ ਕਲੋਨੀ, ਗੁੱਡ ਅਰਥ ਕਲੋਨੀ, ਮਾਲਵਾ ਇੰਨਕਲੇਵ, ਅਮਰ ਦਰਸ਼ਨ ਕਲੋਨੀ, ਸਰੂਪ ਟਾਵਰ, ਦਾਰੂ ਕੁਟੀਆ, ਗੁਰੂ ਨਾਨਕ ਫਾਊਂਡੇਸ਼ਨ ਸਕੂਲ, ਰੋਜ਼ ਐਵਨਿਊ, ਨਿਊ ਅਫਸਰ ਕਲੋਨੀ,ਸੂਲਰ, ਨਿਊ ਸੂਲਰ, ਮਹਾਰਾਜਾ ਇੰਨਕਲੇਵ, ਗ੍ਰੀਨ ਇੰਨਕਲੇਵ, ਗਿਆਨ ਕਲੋਨੀ,ਗੁਰਮਤ ਇੰਨਕਲੇਵ ਦੀ ਬਿਜਲੀ ਸਪਲਾਈ ਮਿਤੀ 23.11.2023 ਨੂੰ 10.00 AM ਤੋਂ 12.00 PM ਤੱਕ ਬੰਦ ਰਹੇਗੀ ਜੀ।ਇਸ ਤੋ ਇਲਾਵਾ 11 ਕੇਵੀ ਜੀਵਨ ਕੰਪਲੈਕਸ ਅਧੀਨ ਪੈਂਦੇ ਇਲਾਕੇ ਜਿਵੇਂ ਜੀਵਨ ਕੰਪਲੈਕਸ,ਸੰਤ ਇੰਨਕਲੇਵ, ਤੇਗ ਕਲੋਨੀ,ਮਹਿੰਦਰਾ ਕੰਪਲੈਕਸ, ਖੇੜੀ ਗੁੱਜਰਾ ਪਿੰਡ, ਏਅਰ ਐਵੀਨਿਊ, ਬਜਟ ਹੋਮ,ਫਤਿਹ ਇੰਨਕਲੇਵ, ਅਫਸਰ ਕਲੋਨੀ ਫੇਸ 1 ਅਤੇ 2,ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ, ਸਾਂਈ ਵਿਹਾਰ ਆਦਿ ਦੀਬਿਜਲੀ ਸਪਲਾਈ ਮਿਤੀ 23.11.2023 ਨੂੰ 10.00 AM ਤੋਂ 04.00 PM ਤੱਕ ਬੰਦ ਰਹੇਗੀ ਜੀ

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਪਟਿਆਲਾ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ
Power shutdown
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ ਕਿਲਾਂ ਚੌਂਕ ਫੀਡਰ , 11ਕੇ.ਵੀ ਸਮਾਨੀਆ ਗੇਟ ਫੀਡਰ ਅਤੇ 11ਕੇ.ਵੀ. ਸ਼ਾਹੀ ਸਮਾਧਾ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਜੱਟਾ ਵਾਲਾ ਚੋਂਤਰਾ ਸ਼ੀਤਲਾ ਮਾਤਾ ਮੰਦਰ, ਮੌਰਾਵਾਲੀ ਗਲੀ, ਸੁਈਗਰਾਂ ਮੁੱਹਲਾ, ਖਗਦੀਆਂ ਵਾਲੀ ਗਲੀ, ਛੱਤਾ ਨਾਨੂ ਮੱਲ,ਗੁਰੂ ਨਾਨਕ ਗਲੀ, ਕ੍ਰਿਸ਼ਨਾਂ ਗਲੀ, ਸਨੌਰੀ ਗੇਟ, ਗੁੜ ਮੰਡੀ, ਢੱਕ ਬਜਾਰ, ਕਿਲਾਂ ਚੌਂਕ ਸਾਰਾ, ਚੂੜੀਆਂ ਵਾਲਾ ਬਜਾਰ, ਸਦਰ ਬਜਾਰ, ਪੁਰਾਣੀ ਸਬਜੀ ਮੰਡੀ, ਮੀਨੀ ਮਾਰਕਿਟ A ਟੈਂਕ, ਡੂੰਮਾ ਵਾਲੀ ਗਲੀ, ਖੱਦਰ ਭੰਡਾਰ ਚੌਂਕ ਸਾਰਾ, ਭਿੰਡੀਆਂ ਵਾਲੀ ਤੇ ਦੇਸ ਰਾਜ ਗਲੀ, ਜੰਡ ਗਲੀ, ਸਰਹਿੰਦੀ ਬਜਾਰ, ਅਚਾਰ ਬਜਾਰ, ਜੱਟਾ ਵਾਲਾ ਚੌਂਤਰਾਂ ਰੂਪ ਚੰਦ ਮੁੱਹਲਾ, ਦਰਸ਼ਨੀ ਗੇਟ ਤੋਂ ਲੈ ਕੇ ਸੀਤਲਾ ਮਾਤਾ ਮੰਦਰ ਤੱਕ ਸਾਰਾ ਰੋਡ,ਸੰਜੇ ਨਗਰ(4, 5 ਨੰਬਰ ਬਲਾਕ), ਸੱਤਿਆ ਇੰਨਕਲੇਵ, ਨਿਊ ਢਿਲੋ ਕਲੋਨੀ, ਕੁਲਦੀਪ ਸਿੰਘ ਮਾਰਗ, ਮਹਿੰਦਰਾਂ ਕਾਲਜ, ਨਿਰਭੈ ਕਲੋਨੀ, ਸ਼ਾਹੀ ਨਰਸਿੰਗ ਹੋਮ ,ਢਿਲੋਂ ਕਲੋਨੀ,ਘਾਹ ਮੰਡੀ, ਸਨੋਰੀ ਅੱਡਾ ਸਬਜੀ ਮੰਡੀ, ਸ਼ਾਹੀ ਸਮਾਧਾ,ਬੀ. ਐਨ. ਖਾਲਸਾ ਸਕੂਲ, ਤੋਪ ਖਾਣਾ ਮੋੜ, ਰਘੋ ਮਾਜਰਾ ਸਬਜੀ ਮੰਡੀ, ਪੀਲੀ ਸੜਕ ਅਦਿ ਦੀ ਬਿਜਲੀ ਸਪਲਾਈ ਮਿਤੀ 23-11-2023 ਦਿਨ ਵੀਰਵਾਰ ਨੂੰ 09.00 AM ਤੋਂ 04:00 PM ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਪਟਿਆਲਾ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ
Power cut

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 21 ਨੰ. ਅਤੇ 22 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, ਸੇਵਕ ਕਲੋਨੀ, ਡੀਲਾਈਟ ਕਲੋਨੀ, ਲਹਿਲ ਕਲੋਨੀ ਦਾ ਕੁੱਝ ਹਿੱਸਾ,ਮਾਨਸ਼ਾਹੀਆ ਕਲੋਨੀ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਗਿਆਨ ਕਾਲੋਨੀ, ਅਮਨ ਕਾਲੋਨੀ ਅਤੇ ਸੰਤ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 23-11-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਅਲੱਗ ਅਲੱਗ ਬ੍ਰਾਂਚਾਂ ਕੱਟਕੇ ਬੰਦ ਕੀਤੀ ਜਾਵੇਗੀ ਜੀ।

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

LATEST ARTICLES

Most Popular

Google Play Store