ਗੁਰੂਨਗਰੀ ‘ਚ NCB ਦਫਤਰ ਖੁੱਲ੍ਹਣ ਨਾਲ ਸਰਹੱਦੀ ਜ਼ਿਲਿਆਂ ‘ਚ ਨਸ਼ਾ ਤਸਕਰੀ ‘ਤੇ ਲੱਗੇਗੀ ਲਗਾਮ: ਕੰਵਰਵੀਰ ਸਿੰਘ ਟੌਹੜਾ

192

ਗੁਰੂਨਗਰੀ ‘ਚ NCB ਦਫਤਰ ਖੁੱਲ੍ਹਣ ਨਾਲ ਸਰਹੱਦੀ ਜ਼ਿਲਿਆਂ ‘ਚ ਨਸ਼ਾ ਤਸਕਰੀ ‘ਤੇ ਲੱਗੇਗੀ ਲਗਾਮ: ਕੰਵਰਵੀਰ ਸਿੰਘ ਟੌਹੜਾ

ਅੰਮਿ੍ਤਸਰ/19 ਜੂਨ, 2023

ਕੇਂਦਰੀ ਗ੍ਰਹਿ ਮੰਤਰੀ, ਭਾਰਤ ਸਰਕਾਰ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਗੁਰੂਨਗਰੀ ਅੰਮ੍ਰਿਤਸਰ ਵਿਖੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦਾ ਦਫਤਰ ਖੋਲੇ ਜਾਣ ਦੇ ਕੀਤੀ ਗਈ ਘੋਸ਼ਣਾ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਗੁਰੂਨਗਰੀ ਅੰਮਿ੍ਤਸਰ ਵਿਖੇ ਐਨ.ਸੀ.ਬੀ.ਦਫ਼ਤਰ ਖੁੱਲ੍ਹਣ ਨਾਲ ਜਿੱਥੇ ਇੱਕ ਪਾਸੇ ਪੁਲਿਸ ਦੀ ਨੱਕ ਹੇਠ ਸਰਹੱਦੀ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੀ ਜਾ ਰਹੀ ਤਸਕਰੀ ਨੂੰ ਨੱਥ ਪਾਈ ਜਾਵੇਗੀ, ਉੱਥੇ ਹੀ ਇਸ ਨਸ਼ੇ ਕਾਰਨ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਵੀ ਬਚਾਇਆ ਜਾਵੇਗਾ।

ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਐਨਸੀਬੀ ਨੇ ਦੇਸ਼ ਵਿੱਚ ਆਪਣੇ ਇੱਕ ਵੱਡੇ ਆਪ੍ਰੇਸ਼ਨ ਦੌਰਾਨ ਲੁਧਿਆਣਾ ਤੋਂ ਸੰਚਾਲਿਤ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਸ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਤਸਕਰ ਵੀ ਸ਼ਾਮਲ ਸਨ। ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਗ੍ਰਹਿ ਮੰਤਰਾਲੇ ਨੇ ਹੁਣ ਆਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੰਮ੍ਰਿਤਸਰ ਵਿੱਚ ਖੇਤਰੀ ਦਫ਼ਤਰ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਗੁਰੂਨਗਰੀ 'ਚ NCB ਦਫਤਰ ਖੁੱਲ੍ਹਣ ਨਾਲ ਸਰਹੱਦੀ ਜ਼ਿਲਿਆਂ 'ਚ ਨਸ਼ਾ ਤਸਕਰੀ 'ਤੇ ਲੱਗੇਗੀ ਲਗਾਮ: ਕੰਵਰਵੀਰ ਸਿੰਘ ਟੌਹੜਾ
Kanwarveer Singh Tohra

ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਰੀਬ ਤਿੰਨ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਸਬ-ਜ਼ੋਨ (ਚੰਡੀਗੜ੍ਹ ਡਿਵੀਜ਼ਨ ਅਧੀਨ) ਖੋਲ੍ਹਿਆ ਸੀ। ਡਾਇਰੈਕਟਰ ਜਨਰਲ, NCB ਨੂੰ 12 ਜਨਵਰੀ ਨੂੰ ਇੱਕ ਪੱਤਰ ਜਾਰੀ ਕਰਕੇ, ਗ੍ਰਹਿ ਮੰਤਰਾਲੇ ਨੇ ਹੁਣ ਇੱਕ ਪੂਰੇ ਖੇਤਰੀ ਦਫ਼ਤਰ ਨੂੰ ਮਨਜ਼ੂਰੀ ਦੇ ਦਿੱਤੀ ਹੈ।