ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ;ਉੱਡਦਾ ਬਾਜ਼ ਲੱਕੀ ਆ, ਜਿੱਤ ਸਾਡੀ ਪੱਕੀ ਆ :ਤੀਰਥ ਸਿੰਘ

201

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ;ਉੱਡਦਾ ਬ‍ਾਜ਼ ਲੱਕੀ ਆ, ਜਿੱਤ ਸਾਡੀ ਪੱਕੀ ਆ :ਤੀਰਥ ਸਿੰਘ

ਅੰਮ੍ਰਿਤਸਰ , 14 ਦਸੰਬਰ, 2022

 ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਤੀਰਥ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਉਡੱਦਾ ਬਾਜ਼ ਯੂਨੀਵਰਸਿਟੀ ਦੇ ਮੁਲਾਜ਼ਮਾਂ ਲਈ ਲੱਕੀ ਹੋਣ ਕਰਕੇ ਉਨ੍ਹਾਂ ਦੀ ਜਿੱਤ ਪੱਕੀ ਹੈ ।

ਨਾਨ ਟੀਚਿੰਗ ਐਸੋਸੀਏਸ਼ਨ ਦੀ ਚੋਣ ਉਨ੍ਹਾਂ ਦਾ ਫਰੰਟ ਵੱਲੋਂ ਸ਼ਾਨ ਨਾਲ ਜਿੱਤਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਫਰੰਟ ਜਿੱਤ ਚੁੱਕਾ ਹੈ ਜਿਸ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ‘ਚ ਵੀ ਸਾਰਿਆਂ ਦੇ ਸਹਿਯੋਗ ਮਿਲਣਾ ਸ਼ੁਭ ਸੰਕੇਤ ਹੈ । ਉਨ੍ਹਾਂ ਕਿਹਾ ਸਾਰੇ ਕੇਡਰਾਂ ਨੂੰ ਨਾਲ ਲੈ ਕੇ ਸਹਾਇਕ ਰਜਿਸਟਰਾਰ ਅਤੇ ਪ੍ਰੋਗਰਾਮਰ/ ਸਿਸਟਮ ਮੈਨੇਜ਼ਰ ਦੀਆਂ ਰੁਕੀਆਂ ਤਰੱਕੀਆਂ ਕਰਵਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ ।

ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਨਾਲ ਹੋਈ ਵੱਖ ਵੱਖ ਮੁੱਦਿਆਂ ਦੀ ਗੱਲ ਨੂੰ ਵਿਸਥਾਰ ਨਾਲ ਦੱਸਦਿਆ ਕਿਹਾ ਕਿ ਆਫੀਸਰਜ਼ ਐਸੋਸੀਏਸ਼ਨ ਦੀ ਮੌਜੂਦ ਟੀਮ ਦੀ ਮਿਹਨਤ ਰੰਗ ਲਿਆਵੇਗੀ ਅਤੇ ਯੂਨੀਵਰਸਿਟੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਹੱਲ ਨਿਕਲਣਗੇ ।

ਉਨ੍ਹਾਂ ਕਿਹਾ ਡਿਪਟੀ ਰਜਿਸਟਰਾਰ/ਸਹਾਇਕ ਰਜਿਸਟਰਾਰ/ਨਿਗਰਾਨ ਦੀਆਂ ਅਸਾਮੀਆਂ ‘ਤੇ ਕੰਮ ਕਰ ਰਹੇ ਅਧਿਕਾਰੀਆਂ ਦੇ ਗ੍ਰੇਡ/ਸਕੇਲ ਸਬੰਧੀ ਸੋਧ ਕਰਵਾਉਣਾ ਅਤਿ ਜ਼ਰੂਰੀ ਹੈ ਅਤੇ ਉਹ ਇਹ ਕਰਵਾ ਕੇ ਹੀ ਹੱਟਣਗੇ । ਉਨ੍ਹਾਂ ਕਿਹਾ ਉੱਡਦਾ ਬਾਜ਼ ਗਰੁੱਪ ਸੰਜੀਦਾ ਅਤੇ ਸੁਲਝੇ ਲੋਕਾਂ ਦਾ ਗਰੁੱਪ ਹੈ ਜਿਸ ਦਾ ਸਾਰੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨਾ ਮਕਸਦ ਹੈ ।

ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਿਆ ਕਿਹਾ ਅਫਸਰ ਸਾਹਿਬਾਨ ਜਾਣਦੇ ਹਨ ਕਿ ਵਾਂਗਡੋਰ ਸੁਲਝੇ ਵਿਅਕਤੀਆਂ ਦੇ ਹੱਥਾਂ ਵਿੱਚ ਸੋਭਾ ਦਿੰਦੀ ਹੈ ।ਉਨ੍ਹਾਂ ਕਿਹਾ ਉਨ੍ਹਾਂ ਦੇ ਫਰੰਟ ਤੋਂ ਯੂਨੀਵਰਸਿਟੀ ਦੇ ਮੁਲਾਜ਼ਮ ਸੰਤੁਸ਼ਟ ਹੋਣ ਕਰਕੇ ਹੀ ਵਿਰੋਧੀਆਂ ਨੂੰ ਹਾਰ ਦਾ ਸਾਹਮਣਾ ਹਾਲ ਵਿੱਚ ਹੀ ਕਰਨਾ ਪਿਆ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ;ਉੱਡਦਾ ਬਾਜ਼ ਲੱਕੀ ਆ, ਜਿੱਤ ਸਾਡੀ ਪੱਕੀ ਆ :ਤੀਰਥ ਸਿੰਘ

ਫਰੰਟ ਦੇ ਕਨਵੀਨਰ ਅਤੇ ਐਸੋਸੀਏਸ਼ਨ ਦੇ ਮੌਜੂਦ ਪ੍ਰਧਾਨ ਬਲਵੀਰ ਸਿੰਘ ਗਰਚਾ ਅਤੇ ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਸਮੁੂਹ ਅਫਸਰਾਂ ਨੂੰ ਅਪੀਲ ਕੀਤੀ ਕੀ ਉਹ ਉਨ੍ਹਾਂ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਅਜਮੇਰ ਸਿੰਘ( ਮੀਤ ਪ੍ਰਧਾਨ ),ਮਨਪ੍ਰੀਤ ਸਿੰਘ(ਸਕੱਤਰ),ਪ੍ਰਵੀਨ ਪੁਰੀ( ਸੰਯੁਕਤ-ਸਕੱਤਰ),ਹਰਦੀਪ ਸਿੰਘ (ਖਜ਼ਾਨਚੀ) ਦੇ ਅਹੁਦੇਦਾਰਾਂ ਤੋਂ ਇਲਾਵਾ ਕਾਰਜਕਾਰਨੀ ਮੈਂਬਰ , ਰਜਨੀ,ਮਤਬਰ ਚੰਦ,ਜਗਜੀਤ ਸਿੰਘ ,ਮੁਖਤਾਰ ਸਿੰਘ,ਹਰਚਰਨ ਸਿੰਘ,ਅਜੈ ਅਰੋੜ ਜਿਤਾਉਣ ।

ਉਨ੍ਹਾਂ ਅਫਸਰ ਸਹਿਬਾਨ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਆਫੀਸਰਜ਼ ਡੈਮੋਕਰੇਟਿਕ ਫਰੰਟ ਦੀ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ।, ਅਫਸਰ ਐਸੋਸੀਏਸ਼ਨ ਦੇ ਮੌਜੂਦਾ ਸਕੱਤਰ ਮਨਪ੍ਰੀਤ ਸਿੰਘ , ਸ਼ੰਜੇ ਸਰੀਨ ਦਿਦਾਰ ਸਿੰਘ , ਤਜਿੰਦਰ ਸਿੰਘ , ਬਲਜੀਤ ਸਿੰਘ , ਸੁਖਦੇਵ ਸਿੰਘ , ਨਰੇਸ਼ ਨੰਦਨ ,ਜਸਜੀਤ ਸਿੰਘ ਕਟਾਰੀਆ , ਨਿਗਰਾਨ ਹਰਦੀਪ ਸਿੰਘ , ਚਰਨਜੀਤ ਸਿੰਘ , ਰਾਜਿੰਦਰ ਸਿੰਘ ਸੈਕਟਰੀ, ਪ੍ਰਗਟ ਸਿੰਘ , ਸਰਬਜੀਤ ਸਿੰਘ ਸੋਖੀ , ਸੰਦੀਪ ਸੂਦ ਤੋਂ ਇਲਾਵਾ ਫਰੰਟ ਦੇ ਹੋਰ ਸੀਨੀਅਰ ਮੈਂਬਰ ਅਤੇ ਆਗੂ ਹਾਜ਼ਰ ਸਨ ।