ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ’ਕੌਡੀਆਂ’ ਦੇ ਭਾਅ ਪ੍ਰਾਈਵੇਟ ਕੰਪਨੀ ਨੂੰ ਵੇਚਣ* ਦੀ ਨਿਖੇਧੀ

181

ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ’ਕੌਡੀਆਂ’ ਦੇ ਭਾਅ ਪ੍ਰਾਈਵੇਟ ਕੰਪਨੀ ਨੂੰ ਵੇਚਣ* ਦੀ ਨਿਖੇਧੀ

ਬਹਾਦਰਜੀਤ ਸਿੰਘ /ਰੂਪਨਗਰ, 23 ਫਰਵਰੀ,2022
ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਸਤੀਸ਼ ਰਾਣਾ, ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਸੁਖਦੇਵ ਸਿੰਘ ਸੈਣੀ, ਠਾਕਰ ਸਿੰਘ, ਕਰਮ ਸਿੰਘ ਧਨੋਆ,ਸੁਖਜੀਤ ਸਿੰਘ,  ਜਸਵੀਰ ਸਿੰਘ ਤਲਵਾੜਾ, ਗੁਰਬਿੰਦਰ ਸਿੰਘ ਸਸਕੌਰ,  ਗੁਰਪ੍ਰੀਤ ਸਿੰਘ ਹੀਰਾ,  ਧਰਮਿੰਦਰ ਸਿੰਘ ਭੰਗੂ ਆਦਿ  ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਪਣੀ ਕਾਰਪੋਰੇਟ ਪੱਖੀ ਨੀਤੀ ਹੋਰ ਤੇਜ ਕਰਦਿਆਂ ਮੁਨਾਫੇ ਵਿੱਚ ਚੱਲ ਰਹੇ ਯੂ ਟੀ ਬਿਜ਼ਲੀ ਵਿਭਾਗ ਨੂੰ ਕੋਲਕਾਤਾ ਦੀ ਐਮੀਨੈਟ ਕੰਪਨੀ ਨੂੰ ਕੌਡੀਆਂ ਦੇ  ਭਾਅ ਵੇਚ ਦਿੱਤਾ ਹੈ,ਪਿਛਲੇ ਪੰਜਾਂ ਸਾਲਾਂ ਵਿੱਚ ਖਪਤਕਾਰਾਂ ਨੂੰ ਬਿਨਾਂ ਰੇਟ ਵਧਾਇਆਂ 150 ਯੂਨਿਟ ਤੱਕ 2.50 ਰੁਪਏ ਅਤੇ ਵੱਧ ਤੋਂ ਵੱਧ 4.50 ਰੁਪਏ ਯੂਨਿਟ ਬਿਜ਼ਲੀ ਸਪਲਾਈ ਕਰਨ ਵਾਲਾ ਯੂ ਟੀ ਬਿਜ਼ਲੀ ਵਿਭਾਗ ਪਿਛਲੇ ਪੰਜਾਂ ਸਾਲ ਵਿੱਚ 150  ਤੋਂ 350 ਕਰੋੜ ਰੁਪਏ ਦਾ ਮੁਨਾਫਾ ਕਮਾਉਂਦਾ ਆ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਤਾਂ ਦੇਸ ਦੀ ਹਰ ਚੀਜ਼ ਵੇਚਣ ਲਈ ਉਤਾਵਲੀ ਹੈ,

ਪਹਿਲਾਂ ਏਅਰਪੋਰਟ,ਡਰਾਈ ਪੋਰਟ,ਰੇਲਵੇ ਸਟੇਸ਼ਨ,ਰੇਲਵੇ ਲਾਈਨਾਂ ਆਦਿ ਅਪਣੇ ਯਾਰ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੀਆਂ ਹਨ ਹੁਣ ਯੂ ਟੀ ਬਿਜ਼ਲੀ ਵਿਭਾਗ ਦੀ ਕਰੀਬ 25000 ਕਰੋੜ ਦੀ ਜਾਇਦਾਦ 2 ਸਾਲ ਪੁਰਾਣੀ ਐਮੀਨੈਂਟ ਕੰਪਨੀ ਨੂੰ ਸਿਰਫ 871 ਕਰੋੜ ਰੁਪਏ ਵਿੱਚ ਵੇਚ ਦਿੱਤੀ ਹੈ ,ਜਿਸ ਦਾ 150 ਯੂਨਿਟ ਤੱਕ ਦਾ ਰੇਟ 7.16 ਰੁਪਏ ਅਤੇ 300 ਯੂਨਿਟ ਤੋਂ ਉੱਪਰ ਦਾ ਰੇਟ 8.92 ਰੁਪਏ ਪ੍ਰਤੀ ਯੂਨਿਟ ਹੈ,ਕੇਂਦਰ ਸਰਕਾਰ ਦਾ ਇਹ ਫੈਸਲਾ ਲੋਕ ਵਿਰੋਧੀ,ਮੁਲਾਜ਼ਮ ਵਿਰੋਧੀ ਅਤੇ ਦੇਸ਼ ਵਿਰੋਧੀ ਹੈ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ,

ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ’ਕੌਡੀਆਂ’ ਦੇ ਭਾਅ ਪ੍ਰਾਈਵੇਟ ਕੰਪਨੀ ਨੂੰ ਵੇਚਣ* ਦੀ ਨਿਖੇਧੀ-Photo courtesy-Internet
Power

ਉਨ੍ਹਾਂ ਯੂ ਟੀ ਪ੍ਰਸਾਸ਼ਨ ਵੱਲੋਂ ਚੰਡੀਗੜ੍ਹ ਵਿੱਚ 6 ਮਹੀਨੇ ਲਈ ਐਸਮਾਂ ਲਾਗੂ ਕਰਨ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿਜਲੀ ਸਪਲਾਈ ਨਿਰਵਿਘਨ ਚਾਲੂ ਰੱਖਣ ਵਿੱਚ ਫੇਲ੍ਹ ਹੋਇਆ ਯੂ ਟੀ ਪ੍ਰਸ਼ਾਸਨ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਾਸੀਆਂ ,ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਮਰੀਜਾਂ ਨੂੰ ਅਤੇ ਬੰਦ ਹੋਈਆਂ ਲਾਈਟਾਂ ਕਾਰਨ ਪ ਭਾਵਿਤ ਆਵਾਜਾਈ,ਘਰ ਵਿੱਚ ਪਾਣੀ /ਲਾਈਟ ਨਾ ਆਉਣ ਕਾਰਨ ਆ ਰਹੀਆਂ ਭਾਰੀ ਦਿੱਕਤਾਂ ਲਈ ਕੇਂਦਰ ਸਰਕਾਰ,ਯੂ ਟੀ ਪ੍ਰਸ਼ਾਸਨ ਅਤੇ ਯੂ ਟੀ ਬਿਜ਼ਲੀ ਮੈਨੇਜਮੈਂਟ ਪੂਰੀ ਤਰ੍ਹਾਂ ਜਿੰਮੇਂਵਾਰ ਹੈ ਨਾ ਕਿ ਨਿੱਜੀਕਰਨ ਵਿਰੁੱਧ ਸੰਘਰਸ਼ ਕਰ ਰਹੇ ਮੁਲਾਜ਼ਮਾਂ ਯੂ ਟੀ ਪ੍ਰਸ਼ਾਸਨ ਵੱਲੋਂ ਸੰਘਰਸ਼ ਕਰ ਰਹੇ ਮੁਲਾਜਮਾਂ ਵੱਲੋਂ ਹੜਤਾਲ ਸਬੰਧੀ ਅਗਾਊਂ ਚਿਤਾਵਨੀ ਦਾ ਸਮੇਂ ਸਿਰ ਨੋਟਿਸ ਨਹੀਂ ਲਿਆ।

ਸਾਂਝੇ ਫਰੰਟ ਦੇ  ਕਨਵੀਨਰਾਂ ਨੇ ਕਿਹਾ ਐਸਮਾਂ ਤੁਰੰਤ ਵਾਪਸ ਲਿਆ ਜਾਵੇ,ਗ੍ਰਿਫਤਾਰ ਕੀਤੇ ਗਏ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਸੁਭਾਸ਼ ਲਾਂਬਾ ਸਮੇਤ ਹੋਰ ਆਗੂ  ਬਿਨਾ ਸ਼ਰਤ ਤੁਰੰਤ ਰਿਹਾ ਕੀਤੇ ਜਾਣ,ਅਤੇ ਨਿੱਜੀਕਰਨ ਤੁਰੰਤ ਬੰਦ ਕੀਤਾ ਜਾਵੇ,ਆਗੂਆਂ ਸਾਂਝੇ ਫਰੰਟ ਵੱਲੋਂ 24-25 ਫਰਵਰੀ ਨੂੰ ਰਾਜ ਭਰ ਵਿੱਚ ਐਸਮਾਂ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਗੇਟ ਰੈਲੀਆਂ ਕਰਨ ਦਾ ਐਲਾਨ ਕੀਤਾ।