Homeਪੰਜਾਬੀ ਖਬਰਾਂਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਦੇ ਰੈਣ ਬਸੇਰਿਆਂ ਦਾ...

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਦੇ ਰੈਣ ਬਸੇਰਿਆਂ ਦਾ ਦੌਰਾ ਕੀਤਾ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਦੇ ਰੈਣ ਬਸੇਰਿਆਂ ਦਾ ਦੌਰਾ ਕੀਤਾ

ਬਹਾਦਰਜੀਤ ਸਿੰਘ/  ਰੂਪਨਗਰ, 10 ਜਨਵਰੀ,2023

ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਬੇਘਰ ਲੋੜਵੰਦ ਲੋਕਾਂ ਨੂੰ ਆਸਰਾ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਰੈਣ ਬਸੇਰਿਆਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਮਾਤਾ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜਨ ਹੋਮ ਵਿਖੇ ਵੀ ਸ਼ਿਰਕਤ ਕੀਤੀ ਗਈ।

ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਰਦੀ ਦੇ ਮੌਸਮ ਵਿਚ ਲੋੜਵੰਦਾਂ ਦੇ ਰਹਿਣ ਲਈ ਇੰਤਜ਼ਾਮਾਂ ਨੂੰ ਪੁੱਖਤਾ ਕਰਨ ਦੇ ਮੰਤਵ ਨਾਲ ਰੂਪਨਗਰ, ਸ਼੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਰੈਣ ਬਸੇਰਿਆਂ ਵਿੱਚ ਸਾਫ-ਸਫਾਈ ਅਤੇ ਬਾਥਰੂਮਾਂ ਸਮੇਤ ਕਮਰਿਆਂ ਦਾ ਜਾਇਜ਼ਾ ਲਿਆ ਗਿਆ।

ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਕਾਰਜਕਾਰੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ਉਤੇ ਇਨ੍ਹਾਂ ਰੈਣ ਬਸੇਰਿਆਂ ਦਾ ਪਤਾ ਅਤੇ ਪ੍ਰਬੰਧਕਾਂ ਦੇ ਫੋਨ ਨੰ. ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋੜਵੰਦ ਵਿਅਕਤੀ ਇਸ ਸਰਦੀ ਦੇ ਮੌਸਮ ਵਿਚ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕੇ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਦੇ ਰੈਣ ਬਸੇਰਿਆਂ ਦਾ ਦੌਰਾ ਕੀਤਾ

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਰੈਣ ਬਸੇਰਿਆਂ ਵਿਚ ਲੋੜ ਪੈਣ ਉਤੇ ਆਸਰਾ ਲੈਣ ਵਾਲੇ ਲਾਭਪਾਤਰੀਆਂ ਨੂੰ ਮੈਡੀਕਲ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣ ਅਤੇ ਬੈੱਡਾਂ ਉਤੇ ਕੰਬਲ ਤੇ ਰਜਾਈ ਆਦਿ ਦੇ ਪ੍ਰਬੰਧ ਕਰਨ ਵਿਚ ਕੋਈ ਕਮੀ ਨਾ ਛੱਡੀ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਵਿਖੇ ਬਣਾਏ ਗਏ ਰੈਣ ਬਸੇਰਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਨੰਗਲ ਵਿਖੇ ਰੈਣ ਬਸੇਰਾ, ਨੇੜੇ ਸ਼ਿੰਗਾਰ ਬਿਊਟੀ ਪਾਰਲਰ, ਅੱਡਾ ਮਾਰਕੀਟ ਵਿੱਚ ਸਥਿਤ ਹੈ, ਇਸ ਦਾ ਨੋਡਲ ਅਫ਼ਸਰ ਮੁਕੇਸ਼ ਕੁਮਾਰ ਸ਼ਰਮਾ ਹਨ ਜ਼ਿਨ੍ਹਾਂ ਦਾ ਮੋਬਾਇਲ ਨੰਬਰ 9646300679 ਅਤੇ ਸਹਾਇਕ ਨੋਡਲ ਅਫ਼ਸਰ ਮਲਕੀਤ ਸਿੰਘ ਜ਼ਿਨ੍ਹਾਂ ਦਾ ਮੋਬਾਇਲ ਨੰਬਰ 9646300484, ਕੇਅਰ ਟੇਕਰ ਸ਼ਿਵ ਕੁਮਾਰ 9463348566 ਹੈ। ਰੈਣ ਬਸੇਰਾ ਮੋਰਿੰਡਾ, ਹਿੰਦੂ ਧਰਮਸ਼ਾਲਾ ਨੇੜੇ ਸ਼ਹੀਦ ਗੰਜ਼ ਗੁਰਦੁਆਰਾ ਵਿੱਚ ਹੈ, ਇਸ ਦਾ ਨੋਡਲ ਅਫ਼ਸਰ ਵਰਿੰਦਰ ਸਿੰਘ ਸੈਨਟਰੀ ਇੰਸਪੈਕਟਰ, ਨਗਰ ਕੌਂਸਲ ਮੋਰਿੰਡਾ ਜਿਸ ਦਾ ਮੋਬਾਇਲ ਨੰਬਰ 9463696308 ਹੈ।

ਇਸੇ ਤਰ੍ਹਾਂ ਹੀ ਰੈਣ ਬਸੇਰਾ ਸ਼੍ਰੀ ਚਮਕੌਰ ਸਾਹਿਬ, ਵਾਰਡ ਨੰਬਰ 7 ਸੈਲੋ ਮਾਜਰਾ ਰੋਡ, ਨੇੜੇ ਪੁਰਾਣੀ ਤਹਿਸੀਲ ਵਿੱਚ ਹੈ, ਇਸ ਦਾ ਨੋਡਲ ਅਫ਼ਸਰ ਸ਼੍ਰੀ ਰਜਿੰਦਰਪਾਲ ਜਿਸ ਦਾ ਮੋਬਾਇਲ ਨੰਬਰ 9501400469 ਹੈ ਅਤੇ ਕੇਅਰ ਟੇਕਰ ਰਵੀ ਜਿਸ ਦਾ ਮੋਬਾਇਲ ਨੰਬਰ 8194927812 ਹੈ।

ਉਨ੍ਹਾਂ ਅੱਗੇ ਦੱਸਿਆ ਕਿ ਰੈਣ ਬਸੇਰਾ ਰੋਪੜ ਵਾਟਰ ਵਰਕਸ, ਗਿਆਨੀ ਜੈਲ ਸਿੰਘ ਨਗਰ ਵਿੱਚ ਹੈ, ਇਸ ਦਾ ਨੋਡਲ ਅਫ਼ਸਰ ਪੰਕਜ਼ ਕੁਮਾਰ ਸੈਨਟਰੀ ਇਸੰਪੈਕਟਰ ਅਤੇ ਕੇਅਰ ਟੇਕਰ ਮਨੋਜ਼ ਕੁਮਾਰ ਹੈ, ਜਿਸ ਦਾ ਮੋਬਾਇਲ ਦਾ ਨੰਬਰ 9646481072 ਹੈ। ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੈਣ ਬਸੇਰਾ, ਵਾਰਡ ਨੰਬਰ 4 ਕਮਿਊਨਟੀ ਸੈਂਟਰ ਦਾਵਤ ਵਿਖੇ ਹੈ ਜਿਸ ਦਾ ਨੋਡਲ ਅਫ਼ਸਰ ਮਦਨ ਲਾਲ ਹਨ ਜਿਸ ਦਾ ਮੋਬਾਇਲ ਨੰਬਰ 8837708194 ਅਤੇ ਕੇਅਰ ਟੇਕਰ ਸੁਖਦੇਵ ਸਿੰਘ ਜਿਸ ਦਾ ਮੋਬਾਇਲ ਨੰਬਰ 7009731969ਹੈ। ਕੀਰਤਪੁਰ ਸਾਹਿਬ ਵਿਖੇ ਰੈਣ ਬਸੇਰਾ ਮੇਨ ਬਜ਼ਾਰ ਵਿਚ ਹੈ ਜਿਸ ਦਾ ਨੋਡਲ ਅਫ਼ਸਰ ਗੁਰਦੇਵ ਸਿੰਘ ਜਿਸ ਦਾ ਮੋਬਾਇਲ ਨੰਬਰ 9876348226 ਅਤੇ ਕੇਅਰ ਟੇਕਰ ਰਾਜੇਸ਼ ਕੁਮਾਰ ਜਿਸ ਦਾ ਮੋਬਾਇਲ ਨੰਬਰ 7018656002 ਹੈ।

LATEST ARTICLES

Most Popular

Google Play Store