ਤਿਮਾਹੀ ਮੈਗਜ਼ੀਨ ‘‘ਸੈਣੀ ਸੰਸਾਰ” ਦਾ 46ਵਾਂ ਅੰਕ ਹੋਇਆ ਲੋਕਅਰਪਣ

ਤਿਮਾਹੀ ਮੈਗਜ਼ੀਨ ‘‘ਸੈਣੀ ਸੰਸਾਰ” ਦਾ 46ਵਾਂ ਅੰਕ ਹੋਇਆ ਲੋਕਅਰਪਣ

ਬਹਾਦਰਜੀਤ ਸਿੰਘ / ਰੂਪਨਗਰ, 8 ਅਕਤੂਬਰ,2022

ਕਾਕਾ ਰਾਮ ਸੈਣੀ ਚੈਰੀਟਬਲ ਟਰੱਸਟ ਵਲੋਂ ਪ੍ਰਕਾਸਿਤ ਕੀਤਾ ਜਾਂਦਾ ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ ‘‘ਸੈਣੀ ਸੰਸਾਰ” ਦਾ 46ਵਾਂ ਅੰਕ ਅੱਜ ਇੱਥੇ ਸੈਣੀ ਭਵਨ ਵਿਖੇ ਲੋਕਅਰਪਣ ਕੀਤਾ ਗਿਆ। ਮੈਗਜ਼ੀਨ ਨੂੰ ਜਾਰੀ ਕਰਨ ਦੀ ਰਸਮ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਐਡਵੋਕੇਟ ਹਰਸਿਮਰ ਸਿੰਘ ਸਿੱਟਾ ਨੇ ਅਦਾ ਕੀਤੀ।

ਇਸ ਮੌਕੇ ਤੇ ਬੋਲਦਿਆ ਐਡਵੋਕੇਟ ਹਰਸਿਮਰ ਸਿੰਘ ਸਿੱਟਾ ਨੇ ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਸਮਾਜ ਸੇਵਾ ਦੇ ਕਾਰਜ਼ਾ ਦੇ ਨਾਲ ਨਾਲ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਸੰਸਥਾਵਾਂ ਲੋਕ ਹਿੱਤ ਲਈ ਯਤਨ ਕਰਦੀਆ ਹਨ ਉਨ੍ਹਾਂ ਦੀ ਸਮਾਜ ਵਿੱਚ ਵੱਖਰੀ ਹੋਂਦ ਹੁੰਦੀ ਹੈ। ਅਜਿਹੀ ਹੀ ਪਹਿਚਾਣ ਸੈਣੀ ਭਵਨ ਦੀ ਸੰਸਥਾ ਨੇ ਆਪਣੀ ਬਣਾਈ ਹੈ। ਉਨ੍ਹਾਂ ਸੰਸਥਾਂ ਦੀ ਚੜ੍ਹਦੀ ਕਲਾ ਲਈ ਆਪਣੀ ਸ਼ੁਭਇਛਾਵਾਂ ਦਿੰਦੇ ਹੋਏ ਸੰਸਥਾਂ ਨੂੰ 5000/- ਰੁਪਏ ਦੀ ਮਾਲੀ ਮਦਦ ਵੀ ਦਿੱਤੀ।

ਤਿਮਾਹੀ ਮੈਗਜ਼ੀਨ ‘‘ਸੈਣੀ ਸੰਸਾਰ” ਦਾ 46ਵਾਂ ਅੰਕ ਹੋਇਆ ਲੋਕਅਰਪਣ

ਇਸ ਮੌਕੇ ਤੇ ਸੰਸਥਾਂ ਦੇ ਲੋਕ ਭਲਾਈ ਕਾਰਜ਼ਾਂ ਬਾਰੇ ਸੰਸਥਾ ਦੇ ਚੇਅਰਮੈਨ ਡਾ[ ਅਜਮੇਰ ਸਿੰਘ ਤੰਬੜ ਨੇ ਜਾਣਕਾਰੀ ਸਾਂਝੀ ਕੀਤੀ। ਟਰੱਸਟ ਦੇ ਪੀਆਰE ਰਾਜਿੰਦਰ ਸੈਣੀ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਸੰਸਥਾ ਦੇ ਪ੍ਰਬੰਧਕ ਡਾ ਜਸਵੰਤ ਕੌਰ, ਰਾਮ ਸਿੰਘ ਸੈਣੀ, ਇੰਜ[ ਹਰਜੀਤ ਸਿੰਘ ਸੈਣੀ, ਬਹਾਦਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਦੇਵਿੰਦਰ ਸਿੰਘ ਜਟਾਣਾ, ਅਮਰਜੀਤ ਸਿੰਘ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਜਗਦੇਵ ਸਿੰਘ, ਹਰਜੀਤ ਸਿੰਘ ਗਿਰਨ, ਹਰਦੀਪ ਸਿੰਘ ਤੋਂ ਇਲਾਵਾ ਸਾਬਕਾ ਜਿ਼ਲ੍ਹਾ ਸਿੱਖਿਆ ਅਫਸਰ ਹਰਚਰਨ ਦਾਸ, ਲਿਖਾਰੀ ਯਤਿੰਦਰ ਕੌਰ ਮਾਹਲ, ਪੋ[ ਵਿਪਨ ਕੁਮਾਰ, ਭਗਵੰਤ ਕੌਰ, ਯੋਗੇਸ਼ ਮੋਹਨ ਪੰਕਜ਼, ਅਵਤਾਰ ਸਿੰਘ ਲੋਂਗੀਆ, ਅਮਰੀਕ ਸਿੰਘ ਆਦਿ ਹਾਜ਼ਰ ਸਨ।