Corona update; double digit deaths shook Patiala
Covid 19

ਪਟਿਆਲਾ ਜਿਲੇ ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ

 ਪਟਿਆਲਾ 10 ਜੂਨ  (          )

ਜਿਲੇ ਵਿਚ ਚਾਰ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1255 ਸੈਂਪਲਾ ਵਿਚੋ 622 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 618 ਨੈਗੇਟਿਵ ਅਤੇ ਚਾਰ ਕੋਵਿਡ ਪੋਜਟਿਵ ਪਾਏ ਗਏ ਹਨ ਅਤੇ ਇੱਕ ਪੋਜਟਿਵ ਕੇਸ ਦੀ ਰਿਪੋਰਟ ਪੀ.ਜੀ.ਆਈ. ਤੋਂ ਪ੍ਰਾਪਤ ਹੋਈ ਹੈ।ਬਾਕੀ ਸੈਂਂਪਲਾ ਦੀ ਰਿਪੋਰਟ ਦੇਰ ਰਾਤ ਆਵੇਗੀ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਦੇੇ ਪਾਠਕ ਵਿਹਾਰ ਦਾ ਬੀਤੇ ਦਿਨੀ ਪੋਜਟਿਵ ਆਏ 42 ਸਾਲ ਵਿਅਕਤੀ ਦੀ 36 ਸਾਲਾ ਪਤਨੀ ਦੀ ਕੰਟੈਕਟ ਟਰੇਸਿੰਗ ਵਿਚ ਕੀਤੀ ਸੈਪਲਿੰਗ ਦੋਰਾਨ ਕੋਵਿਡ ਪੋਜਟਿਵ ਆਈ ਹੈ।ਨਾਭਾ ਦਾ ਹੀਰਾ ਪੈਲੇਸ ਵਿਚ ਰਹਿਣ ਵਾਲਾ ਕਰੋਨਾ ਪੋਜਟਿਵ ਮ੍ਰਿਤਕ ਦਾ 16 ਸਾਲਾ ਲੜਕਾ ਵੀ ਕੋਵਿਡ ਜਾਂਚ ਦੋਰਾਣ ਕੋਵਿਡ ਪੋਜਟਿਵ ਪਾਇਆ ਗਿਆ ਹੈ।ਇਸੇ ਤਰਾਂ ਹੀ ਬੀਤੇ ਦਿਨੀ ਨਾਭੇ ਦੀ ਗਿੱਲਜੀਆਂ ਸਟਰੀਟ ਵਿਚ ਪੋਜਟਿਵ ਆਏ ਵਿਅਕਤੀ ਦੇ ਪਰਿਵਾਰਕ ਮੈਬਰ 55 ਸਾਲਾ ਔਰਤ ਵੀ ਕੋਵਿਡ ਪੋਜਟਿਵ ਪਾਈ ਗਈ ਹੈ।ਸਮਾਣਾ ਦੇ ਇੰਦਰਾ ਪੁਰੀ ਇਲਾਕੇ ਵਿਚ ਰਹਿਣ ਵਾਲਾ 28 ਸਾਲਾ ਨੋਜਵਾਨ ਜੋ ਕਿ ਥੈਲੇਸੀਮੀਆ ਦਾ ਮਰੀਜ ਹੈ ਅਤੇ ਪੀ.ਜੀ.ਆਈ.ਚੰਡੀਗੜ ਵਿਖੇ ਆਪਣੇ ਇਲਾਜ ਲਈ ਗਿਆ ਸੀ, ਦੀ ਵੀ ਪੀ.ਜੀ.ਆਈ ਵਿਖੇ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਵੀ ਕੋਵਿਡ ਪੋਜਟਿਵ ਪਾਇਆ ਗਿਆ ਹੈ।ਜਿਸ ਦੀ ਸੂਚਨਾ  ਪੀ.ਜੀ.ਆਈ ਵੱਲੋ ਸਿਵਲ ਸਰਜਨ ਪਟਿਆਲਾ ਨੂੰ ਪ੍ਰਾਪਤ ਹੋਈ ਹੈ।ਇਸੇ ਤਰਾ ਤਹਿਸੀਲ ਲਹਿਰਾਗਾਗਾ ਜਿਲਾ ਸੰਗਰੂਰ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਆਪਣੇ ਸਿਹਤ ਦੀ ਜਾਂਚ ਲਈ ਟੀ.ਬੀ ਹਸਪਤਾਲ ਪਟਿਆਲਾ ਆਇਆ ਸੀ,ਦਾ ਵੀ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਆਇਆ ਹੈ। ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।ਉਹਨਾਂ ਦੱੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਪੋਜਟਿਵ ਆਏ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕਰਵਾਇਆ ਜਾ ਰਿਹਾ ਹੈ।ਜਲਦ ਹੀ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਉਹਨਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ   ਵੱਲੋ ਕੁੱਲ 642 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਸੇਨੇਟਰੀ ਵਰਕਰ ਆਦਿ  ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਕੋਵਿਡ ਸਂੈਂਪਲਿੰਗ ਵਿਚ ਵਾਧਾ ਕਰਨ ਅਤੇ ਸੈਂਪਲ ਲੈਣ ਲ਼ਈ ਪ੍ਰਾਇਵੇਟ ਹਸਪਤਾਲਾ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਜਿਸ ਤਹਿਤ ਜਿਲੇ ਦੇ ਤਿੰਨ ਹਸਪਤਾਲ ਵਰਧਮਾਨ ਹਸਪਤਾਲ, ਅਮਰ ਹਸਪਤਾਲ ਅਤੇ ਕੋਲੰਬਿਆਂ ਏਸ਼ੀਆ ਹਸਪਤਾਲ ਨੂੰ  ਇੰਪੈਂਲਡ ਕੀਤਾ ਗਿਆ ਹੈ।

ਪਟਿਆਲਾ ਜਿਲੇ ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ
Covid 19

ਜੋ ਕਿ ਮਰੀਜ ਤੋਂ ਇੱਕ ਹਜਾਰ ਰੁਪਏ ਲੈ ਕੇ ਮਰੀਜ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਮੈਡੀਕਲ ਕਾਲਜ ਦੀ ਲੈਬ ਵਿਚ ਜਾਂਚ ਲਈ ਭੇਜਣਗੇ ਅਤੇ ਲੈਬ ਵਿਚ ਕੋਵਿਡ ਜਾਂਚ ਬਿਲਕੁਲ ਮੁਫਤ ਹੋਏਗੀ।ਮਰੀਜ ਦਾ ਸੈਂਪਲ ਲੈਣਾ,ਟਰਾਂਸਪੋਟੇਸ਼ਨ, ਇਕੂਅਪਮੈਂਟ ਅਦਿ ਦਾ ਸਾਰਾ ਖਰਚਾ ਸਬੰਧਤ ਪ੍ਰਾਈਵੇਟ ਹਸਪਤਾਲ ਦਾ ਹੋਵੇਗਾ।ਉਹਨਾ ਕਿਹਾ ਕਿ ਜਿਲਾ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਵੱਲੋ ਇਹਨਾਂ ਹਸਪਤਾਲਾ ਦੇ ਸਟਾਫ ਨੂੰ ਮਰੀਜ ਦੇ ਕੋਵਿਡ ਸੈਂਪਲ ਲੈਣ, ਪੈਕ ਕਰਨ, ਅਤੇ ਲੈਬ ਵਿਚ ਭੇਜਣ ਸਬੰਧੀ ਟਰੇਨਿੰਗ ਦਿੱਤੀ ਜਾ ਚੁੱਕੀ ਹ।ਉਹਨਾਂ ਕਿਹਾ ਕਿ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਦਫਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ।ਜਿਸ ਵਿਚ ਆਉਣ ਵਾਲੇ ਸਮੇਂ ਵਿਚ ਜੇਕਰ ਜਿਲੇ ਵਿਚ ਕੋਵਿਡ ਦੀ ਸਥਿਤੀ ਗੰਭੀਰ ਹੰੁਦੀ ਹੈ ਤਾਂ ਪ੍ਰਾਈਵੇਟ ਕਲੀਨਿਕਾਂ/ ਹਸਪਤਾਲਾ  ਨੂੰ ਵਰਤਣ ਅਤੇ ਡਾਕਟਰਾਂ ਦੀਆ ਸੇਵਾਵਾਂ ਦੇ ਸਹਿਯੌਗ ਦੀ ਮੰਗ ਕੀਤੀ ਗਈ। ਜਿਸ ਵਿਚ ਆਏ ਮੈਂਬਰਾ ਵੱਲੋ ਜਿਲਾ ਸਿਹਤ ਵਿਭਾਗ ਨੂੰ ਪੂਰਾ ਪੁਰਾ ਸਹਿਯੋਗ ਦੇਣ ਦੌੀ ਸਹਿਮਤੀ ਜਤਾਈ ਗਈ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10058 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 151 ਕੋਵਿਡ ਪੋਜਟਿਵ,8622 ਨੈਗਟਿਵ ਅਤੇ  1285 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਤਿੰਨ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 116 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 32 ਹੈ ।