ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;ਫੈਕਟਰੀ ਦੇ ਮਾਲਕ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ ਕੋਵਿਡ ਸੈਂਪਲ ਜਰੂਰ ਕਰਵਾਉਣ

301

ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;ਫੈਕਟਰੀ ਦੇ ਮਾਲਕ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ ਕੋਵਿਡ ਸੈਂਪਲ ਜਰੂਰ ਕਰਵਾਉਣ

ਪਟਿਆਲਾ 27 ਅਗਸਤ  (       )

ਜਿਲੇ ਵਿਚ 181 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2200  ਕਰੀਬ ਰਿਪੋਰਟਾਂ ਵਿਚੋ 181 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿੱਚੋ 9 ਪੋਜਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ ਨਗਰ, ਇੱਕ ਸੰਗਰੂਰ, ਇੱਕ ਕਪੂਰਥਲਾ ਅਤੇ ਇੱਕ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5598 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 119 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3965 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 139 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3965 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1494 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 181 ਕੇਸਾਂ ਵਿਚੋ 45 ਪਟਿਆਲਾ ਸ਼ਹਿਰ,76 ਸਮਾਣਾ, 18 ਰਾਜਪੁਰਾ, 16 ਨਾਭਾ, 1 ਪਾਤੜਾਂ  ਅਤੇ 25 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 03 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 178 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਅਰਬਨ ਅਸਟੇਟ ਫੇਜ ਦੋ ਤੋਂ ਚਾਰ, ਵਿਦਿਆ ਨਗਰ, 22 ਨੰਬਰ ਫਾਟਕ, ਅਤੇ ਜੁਝਾਰ ਨਗਰ ਤੋਂ ਤਿੰਨ- ਤਿੰਨ,ਪਾਸੀ ਰੋਡ ਅਤੇ ਤੱਫਜਲਪੁਰਾ ਤੋਂ ਦੋ-ਦੋ, ਵਿਰਕ ਕਲੋਨੀ, ਦਰਸ਼ਨੀ ਗੇਟ, ਆਦਰਸ਼ ਨਗਰ, ਪੰਜਾਬੀ ਬਾਗ, ਗੁਰੁ ਨਾਨਕ ਨਗਰ, ਡੋਗਰਾ ਮੁੱਹਲਾ, ਗੱਰਿਡ ਕਲੋਨੀ, ਮਾਰਕਲ ਕਲੋਨੀ, ਸਵਰਨ ਵਿਹਾਰ, ਰਤਨ ਨਗਰ, ਅਨੰਦ ਨਗਰ ਏ, ਨਿਹਾਲ ਬਾਗ, ਮਜੀਠੀਆਂ ਐਨਕਲੇਵ, ਖਾਲਸਾ ਮੁੱਹਲਾ, ਨਿਉ ਆਫੀਸਰ ਕਲੋਨੀ, ਤੇਜ ਬਾਗ ਕਲੋਨੀ, ਪੁਰਾਨਾ ਸਟੇਟ ਬੈਂਕ ਕਲੋਨੀ, ਰਾਜਪੁਰਾ ਰੋਡ, ਤ੍ਰਿਵੇਨੀ ਚੋਂਕ, ਸਫਾਬਾਦੀ ਗੇਟ, ਅਰੋੜਿਆਂ ਸਟਰੀਟ, ਵਾਰਡ ਨੰਬਰ 10 ਸਰਹੰਦੀ ਬਜਾਰ, ਤ੍ਰਿਪੜੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਧਾਗਾ ਫੈਕਟਰੀ ਵਿਚੋ 67, ਇੰਦਰਾਪੁਰੀ ਤੋਂ ਤਿੰਨ, ਅਗਰਸੈਨ ਕਲੋਨੀ, ਤਹਿਸੀਲ ਰੋਡ ਤੋਂ ਦੋ-ਦੋ, ਵੜੈਚ ਕਲੋਨੀ, ਲਾਹੋਰਾ ਮੁੱਹਲਾ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਸ਼ੀਤਲ ਕਲੋਨੀ ਅਤੇ ਡਾਲੀਮਾ ਵਿਹਾਰ ਤੋਂ ਦੋ- ਦੋ, ਪੀਰ ਕਲੋਨੀ, ਨੇੜੇ ਕੇ.ਕੇ.ਸਕੂਲ, ਜੱਗੀ ਕਲੋਨੀ, ਗੁਰੁ ਅਨੰਦ ਕਲੋਨੀ, ਕੇ.ਐਸ.ਐਮ ਰੋਡ, ਕੋਰਟ ਰੋਡ, ਗੁਰੂ ਅਰਜਨ ਦੇਵ ਕਲੋਨੀ, ਫੋਕਲ ਪੁਆਇੰਟ, ਜੀ.ਟੀ.ਰੋਡ, ਰਾਜਪੁਰਾ ਟਾਉਨ,ਵਿਕਾਸ ਨਗਰ, ਨੇੜੇ ਮਹਾਂਵੀਰ ਮੰਦਰ, ਗੋਬਿੰਦਪੁਰਾ ਕਲੋਨੀ, ਪੁਰਾਨਾ ਰਾਜਪੁਰਾ ਆਦਿ ਥਾਂਵਾ ਤੋਂ ਇੱਕ-ਇੱਕ ਆਦਰਸ਼ ਕਲੋਨੀ, ਨਾਭਾ ਦੇ ਜਸਪਾਲ ਕਲੋਨੀ ਤੋਂ ਪੰਜ, ਭੱਠਾਂ ਸਟਰੀਟ ਤੋਂ ਤਿੰਨ, ਪ੍ਰੀਤ ਵਿਹਾਰ ਤੋਂ ਦੋ, ਪੁਰਾਨਾ ਹਾਥੀ ਖਾਨਾ, ਥੱਥੜੀਆਂ ਮੁਹੱਲਾ, ਨਿਉ ਪਟੇਲ ਨਗਰ, ਗੁਰੂ ਨਾਨਕ ਪੁਰਾ ਮੁੱਹਲਾ, ਹੀਰਾ ਮੱਹਲ, ਸ਼ਾਰਦਾ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ,ਪਾਤੜਾਂ ਤੋਂ ਇੱਕ ਅਤੇ 25 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;ਫੈਕਟਰੀ ਦੇ ਮਾਲਕ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ ਕੋਵਿਡ ਸੈਂਪਲ ਜਰੂਰ ਕਰਵਾਉਣ
Covid

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਦੋ ਪਟਿਆਲਾ ਸ਼ਹਿਰ, ਇੱਕ ਪਾਤੜਾਂ ਅਤੇ ਇੱਕ ਬਲਾਕ ਕਾਲੋਮਾਜਰਾ ਨਾਲ ਸਬੰਧਤ ਹਨ।ਪਹਿਲਾ ਪਟਿਆਲਾ ਦੇ ਲਾਤੁਰਪੁਰਾ ਮੁੱਹਲਾ ਵਿਚ ਰਹਿਣ ਵਾਲਾ 80 ਸਾਲ ਬਜੁਰਗ ਜੋ ਕਿ ਸ਼ੁਗਰ ਅਤੇ ਬੀ.ਪੀ ਦਾ ਪੁਰਾਨਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਗੋਬਿੰਦ ਬਾਗ ਦਾ ਰਹਿਣ ਵਾਲਾ 74 ਸਾਲਾ ਬਜੁਰਗ ਜੋ ਕਿ ਪੁਰਾਨਾ ਬੀ.ਪੀ. ਅਤੇ ਸ਼ੁਗਰ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਸੀ, ਤੀਸਰਾ ਪਿੰਡ ਗੱਜੂ ਖੇੜਾ ਬਲਾਕ ਕਾਲੋਮਾਜਰਾ ਦੀ ਰਹਿਣ ਵਾਲੀ 43 ਸਾਲਾ ਅੋਰਤ  ਜੋ ਕਿ ਸ਼ੁਗਰ ਤੇਂ ਬੀ.ਪੀ.ਦੀ ਮਰੀਜ ਸੀ ਅਤੇ ਜੀਰਕਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ਼ ਸੀ, ਚੋਥਾ ਪਾਤੜਾਂ ਦਾ ਰਹਿਣ ਵਾਲਾ 68 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ ਅਤੇ ਬਾਦ ਵਿਚ ਨਿੱਜੀ ਹਸਪਤਾਲ ਵਿੱਚ ਦਾਖਲ਼ ਹੋਇਆ ਸੀ।ਇਹ ਸਾਰੇ ਮਰੀਜ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 139 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਕੋਈ ਨਵਾਂ ਕੋਵਿਡ ਪੋਜਟਿਵ ਕੇਸ ਸਾਹਮਣੇ ਨਾ ਆਉਣ ਤੇਂ ਪਾਤੜਾਂ ਦੀ ਸੁਨਿਆਰ ਬੱਸਤੀ ਵਿਚ ਲੱਗੀ ਮਾਈਕਰੋਕੰਟੈਨਮੈਂਟ ਹੱਟਾ ਦਿੱਤੀ ਗਈ ਹੈ।ਜਿਸ ਨਾਲ ਹੁਣ ਜਿਲੇ ਵਿੱਚ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਦੀ ਗਿਣਤੀ 10 ਰਹਿ ਗਈ ਹੈ।ਉਹਨਾਂ ਦੱਸਿਆ ਕਿ ਸਮਾਣਾ ਸਥਿਤ ਇੱਕ ਧਾਗਾ ਫੈਕਟਰੀ ਵਿੱਚ ਤਿੰਨ ਕੋਵਿਡ ਪੋਜਟਿਵ ਕੇਸ ਸਾਹਮਣੇ ਆਉਣ ਤੇਂ ਕੀਤੀ ਕੰਨਟੈਕ ਟਰੇਸਿੰਗ ਅਤੇ ਰੈਂਡਮ ਸੈਂਪਲਿੰਗ ਦੋਰਾਣ 67 ਦੇ ਕਰੀਬ ਮੁਲਾਜਮ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਲਈ ਉਹਨਾਂ ਜਿਲੇ ਦੇ ਸਮੂਹ ਫੈਕਟਰੀ/ ਕਾਰਖਨਿਆਂ ਦੇ ਮਾਲਕਾਂ ਨੂੰ ਮੁੜ ਬੇਨਤੀ ਕੀਤੀ ਕਿ ੳਹ ਉਹਨਾਂ ਦੇ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਜਿਹਨਾਂ ਵਿਚ ਕੋਵਿਡ ਲੱਛਣ ਜਿਵੇਂ ਬੁਖਾਰ, ਖਾਂਸੀ,ਸਾਹ ਦੀ ਤਕਲੀਫ ਆਦਿ ਪਾਏ ਜਾਂਦੇ ਹਨ, ਉਹਨਾਂ ਦੀ ਤੁਰੰਤ ਕੋਵਿਡ ਜਾਂਚ ਕਰਵਾਉਣ ਅਤੇ ਰੈਨਡਮ ਸੈਪਲਿੰਗ ਦੋਰਾਣ ਕੰਮ ਕਰਦੇ ਮੁਲਾਜਮਾ ਦੇ ਵੱਧ ਤੋਂ ਵੱਧ ਕਾਮਿਆਂ ਦੇ ਕੋਵਿਡ ਟੈਸਟ ਕਰਵਾਏ ਜਾਣ।ਕਿਉਂਕਿ ਇਹਨਾ ਸੰਸਥਾਂਵਾ ਵਿੱਚ ਜਿਆਦਾ ਮਾਤਰਾ ਵਿੱਚ ਕਾਮੇ ਹੋਣ ਕਾਰਣ ਇੰਫੈਕਸ਼ਨ ਦਾ ਜਲਦ ਅਤੇ ਜਿਆਦਾ ਫੈਲਣ ਦਾ ਡਰ ਹੁੰਦਾ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1850 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 79608 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 5598 ਕੋਵਿਡ ਪੋਜਟਿਵ, 71240 ਨੈਗਟਿਵ ਅਤੇ ਲੱਗਭਗ 2600 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।