ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੇ ਹੁਣ ਤੱਕ ਇਸ ਮਹੀਨੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ; ਇਕ ਦੀ ਹੋਈ ਮੌਤ

144

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੇ ਹੁਣ ਤੱਕ ਇਸ ਮਹੀਨੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ; ਇਕ ਦੀ ਹੋਈ ਮੌਤ

ਪਟਿਆਲਾ, 25 ਨਵੰਬਰ (          )

ਜਿਲੇ ਵਿੱਚ 110 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1600 ਦੇ ਕਰੀਬ ਰਿਪੋਰਟਾਂ ਵਿਚੋਂ 110 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14279 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 45 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13294 ਹੋ ਗਈ ਹੈ। ਅੱਜ ਜਿਲੇ ਵਿੱਚ ਇਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 419 ਹੋ ਗਈ ਹੈ  ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 566 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 110 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 80, ਨਾਭਾ ਤੋਂ 09, ਰਾਜਪੁਰਾ ਤੋਂ 07, ਸਮਾਣਾ ਤੋਂ 03,  ਬਲਾਕ ਸ਼ੁਤਰਾਣਾਂ ਤੋਂ 01, ਬਲਾਕ ਕੌਲੀ ਤੋਂ 03, ਬਲਾਕ ਕਾਲੋਮਾਜਰਾ ਤੋਂ 04 ਅਤੇ ਬਲਾਕ ਹਰਪਾਲਪੁਰ ਤੋਂ 03 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 13 ਪੋਜਟਿਵ ਕੇਸਾਂ ਦੇ ਸੰਪਰਕ ਅਤੇ 97 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ 1,2,3, ਗੂਰੂ ਨਾਨਕ ਨਗਰ, ਰਾਘੋਮਾਜਰਾ, ਤੇਜ਼ ਬਾਗ ਕਲੋਨੀ, ਦਰਸ਼ਨ ਸਿੰਘ ਨਗਰ , ਡੀ ਐਮ ਡਬਲਿਯੂ, ਆਨੰਦ ਨਗਰ ਐਕਸਟੈਸ਼ਨ, ਮਜੀਨੀਆਂ ਐਨਕਲੇਵ, ਪ੍ਰੇਮ ਨਗਰ,ਗੁੜ ਮੰਡੀ, ਢਿਲੋ ਮਾਰਗ, ਵਿਦਿਆ ਨਗਰ, ਬਿੰਦਰਾ ਕਲੋਨੀ, ਅਜਾਦ ਨਗਰ, ਆਨੰਦ ਨਗਰ ਬੀ,ਬਾਬੂ ਸਿੰਘ ਕਲੌਨੀ, ਗੋਬਿੰਦ ਕਲੋਨੀ, ਮਾਲਵਾ ਐਨਕਲੇਵ, ਜੁਝਾਰ ਨਗਰ, ਹਰਿੰਦਰ ਨਗਰ, ਰਤਨ ਨਗਰ, ਸੁਖਦਾਸਪੁਰਾ ਮੁਹੱਲਾ, ਰਾਜਾ ਐਵੇਨਿਊ, ਡੇਰਾ ਗਣੇਸ਼, ਮਹਿੰਦਰਾ ਕਲੋਨੀ, ਗਰਿਡ ਕਲੋਨੀ, ਮਾਰਕਲ ਕਲੋਨੀ, ਨਾਰਥ ਐਵੀਨਿੳ, ਫਰੈਂਡਜ ਕਲੋਨੀ, ਗੁਰਬਖਸ਼ ਕਲੋਨੀ, ਅਰੋਰਾ ਸਟਰੀਟ,ਬਾਬਾ ਦੀਪ ਸਿੰਘ ਨਗਰ, ਏਕਤਾ ਨਗਰ , ਰਘਬੀਰ ਨਗਰ , ਨਾਭਾ ਤੋਂ ਡਿਫੈਸ ਕਲੌਨੀ, ਸੰਗਤਪੁਰਾ ਮੁੱਹਲਾ, ਸੰਤ ਨਗਰ, ਹਰੀਦਾਸ ਕਲੌਨੀ, ਮੋਤੀ ਬਾਗ ਕਲੌਨੀ,  ਪਾਂਡੁੁਸਰ ਮੁੱਹਲਾ, ਰਾਜਪੁਰਾ ਤੋਂ ਥਰਮਲ ਪਲਾਂਟ, ਥਾਣਾਂ ਸਿਟੀ ਰੋਡ, ਆਈ ਟੀ ਆਈ ਰੋਡ, ਸਮਾਣਾ ਤੋਂ ਜ਼ੋਸ਼ੀਆਂ ਸਟਰੀਟ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੇ ਹੁਣ ਤੱਕ ਇਸ ਮਹੀਨੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ; ਇਕ ਦੀ ਹੋਈ ਮੌਤ
Civil surgeon Patiala

 

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਇਕ ਕੋਵਿਡ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ । ਜ਼ੋ ਕਿ ਪਟਿਆਲਾ ਸ਼ਹਿਰ ਤੋਂ ਐਸ ਐਸ ਟੀ ਨਗਰ ਦਾ ਰਹਿਣ ਵਾਲਾ 74 ਸਾਲਾ ਪੁਰਸ਼ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਗਿਣਤੀ 419 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2180 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,33,199 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,279 ਕੋਵਿਡ ਪੋਜਟਿਵ, 2,15,320 ਨੇਗੇਟਿਵ ਅਤੇ ਲੱਗਭਗ 3200 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।