Home Covid-19-Update ਪਟਿਆਲਾ ਜਿਲੇ ਵਿੱਚ ਦੋ ਸਕੂਲਾਂ ਵਿਚ ਚਾਰ-ਚਾਰ ਵਿਦਿਆਰਥੀ ਪੋਜਟਿਵ ਆਉਣ ਕਾਰਨ ਸਕੂਲ ਦੋ ਦਿਨਾਂ ਲਈ ਕੀਤੇ ਬੰਦ

ਪਟਿਆਲਾ ਜਿਲੇ ਵਿੱਚ ਦੋ ਸਕੂਲਾਂ ਵਿਚ ਚਾਰ-ਚਾਰ ਵਿਦਿਆਰਥੀ ਪੋਜਟਿਵ ਆਉਣ ਕਾਰਨ ਸਕੂਲ ਦੋ ਦਿਨਾਂ ਲਈ ਕੀਤੇ ਬੰਦ

ਪਟਿਆਲਾ ਜਿਲੇ ਵਿੱਚ ਦੋ ਸਕੂਲਾਂ ਵਿਚ ਚਾਰ-ਚਾਰ ਵਿਦਿਆਰਥੀ ਪੋਜਟਿਵ ਆਉਣ ਕਾਰਨ ਸਕੂਲ ਦੋ ਦਿਨਾਂ ਲਈ ਕੀਤੇ ਬੰਦ
Civil Surgeon
Social Share

ਪਟਿਆਲਾ ਜਿਲੇ ਵਿੱਚ ਦੋ ਸਕੂਲਾਂ ਵਿਚ ਚਾਰ-ਚਾਰ ਵਿਦਿਆਰਥੀ ਪੋਜਟਿਵ ਆਉਣ ਕਾਰਨ ਸਕੂਲ ਦੋ ਦਿਨਾਂ ਲਈ ਕੀਤੇ ਬੰਦ

ਪਟਿਆਲਾ ,8 ਮਾਰਚ (          )

ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 1215 ਵਿਅਕਤੀਆਂ ਨੇ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ 12 ਸਰਕਾਰੀ ਸਿਹਤ ਸੰਸ਼ਥਾਵਾ ਅਤੇ 11 ਪ੍ਰਾਈਵੇਟ ਹਸਪਤਾਲਾ ਵਿੱਚ 1215 ਟੀਕੇ ਲਗਾਏ ਗਏ । ਜਿਹਨਾਂ ਵਿੱਚੋੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 758 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ। ਉਹਨਾਂ ਕਿਹਾ ਕਿ ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿੱਚੋ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੋਰ, ਜੁਆਇੰਟ ਕਮਿਸ਼ਨਰ  ਲਾਲ ਵਿਸ਼ਵਾਸ਼, ਸਹਾਇਕ ਕਮਿਸ਼ਨਰ ਰਣਧੀਰ ਸਿੰਘ, ਸੁਪਰਡੈਂਟ ਇੰਜੀਨੀਅਰ ਸ਼ਾਮ ਲਾਲ ਗੁਪਤਾ, ਐਕਸੀਅਨ ਨਰੈਣ ਦਾਸ ਅਤੇ ਮੋਹਨ ਲਾਲ, ਜੁਨੀਅਰ ਇੰਜੀਨੀਅਰ ਹਰਭਜਨ ਸਿੰਘ , ਪੀ.ਏ. ਕ੍ਰਿਸ਼ਨ ਕੁਮਾਰ ਅਤੇ ਭੁਪਿੰਦਰ ਸਿੰਘ ਵੱਲੋ 28 ਦਿਨਾਂ ਬਾਦ ਕੋਵਿਡ ਵੈਕਸੀਨ ਦਾ ਦੁਸਰਾ ਟੀਕਾ ਲਗਵਾਇਆ।

ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 76 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 903 ਦੇ  ਕਰੀਬ ਰਿਪੋਰਟਾਂ ਵਿਚੋਂ 76 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 17,775 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 51 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,528 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 718 ਹੈ।

ਪਟਿਆਲਾ ਜਿਲੇ ਵਿੱਚ ਦੋ ਸਕੂਲਾਂ ਵਿਚ ਚਾਰ-ਚਾਰ ਵਿਦਿਆਰਥੀ ਪੋਜਟਿਵ ਆਉਣ ਕਾਰਨ ਸਕੂਲ ਦੋ ਦਿਨਾਂ ਲਈ ਕੀਤੇ ਬੰਦ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 76 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 44, ਨਾਭਾ ਤੋਂ 01, ਰਾਜਪੁਰਾ ਤੋਂ 05, ਬਲਾਕ ਭਾਦਸੋਂ ਤੋਂ 03, ਬਲਾਕ ਕੌਲੀ ਤੋਂ 09, ਬਲਾਕ ਕਾਲੋਮਾਜਰਾ ਤੋਂ 03, ਬਲਾਕ ਸ਼ੁਤਰਾਣਾਂ ਤੋਂ 08 ਅਤੇ ਬਲਾਕ ਦੁਧਣ ਸਾਂਧਾਂ ਤੋਂ 03 ਕੇਸ ਰਿਪੋਰਟ ਹੋਏ ਹਨ। ਇਹਨਾਂ ਕੇਸਾਂ ਵਿੱਚੋਂ 21 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 55 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਉਹਨਾਂ ਕਿਹਾ ਜਿਲੇ ਦੇ ਦੋ ਸਕੂਲਾਂ ਵਿਚ ਚਾਰ-ਚਾਰ ਵਿਦਿਆਰਥੀ ਪੋਜਟਿਵ ਆਉਣ ਕਾਰਨ ਸਕੂਲ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।  ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2411 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,73,570 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 17,775 ਕੋਵਿਡ ਪੋਜਟਿਵ, 3,52,779 ਨੈਗੇਟਿਵ ਅਤੇ ਲੱਗਭਗ 2616 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।