ਪਟਿਆਲਾ ਜਿਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸਾਂ ,ਮੌਤਾਂ ਦੀ ਹੋਈ ਪੁਸ਼ਟੀ ; ਰਾਜਪੁਰਾ ਏਰੀਏ ਵਿੱਚ ਮਾਈਕਰੋਕੰਟੈਨਮੈਂਟ

179

ਪਟਿਆਲਾ ਜਿਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸਾਂ, ਮੌਤਾਂ ਦੀ ਹੋਈ ਪੁਸ਼ਟੀ ; ਰਾਜਪੁਰਾ ਏਰੀਏ ਵਿੱਚ ਮਾਈਕਰੋਕੰਟੈਨਮੈਂਟ

ਪਟਿਆਲਾ, 5 ਮਈ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 3262 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,25,038 ਹੋ ਗਿਆ ਹੈ।ਜਿਲਾਂ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਮਿਤੀ 6 ਮਈ ਦਿਨ ਵੀਰਵਾਰ ਨੁੰ ਵੀ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ  ਪੰਜਾਬੀ ਯੁਨੀਵਰਸਿਟੀ ਅਤੇ ਹਾਈ ਟੈਕ ਟੂਲ ਫੈਕਟਰੀ ਵਿੱਚ ਆਉਟਰੀਚ ਕੈੰਪ ਵੀ ਲਗਾਏ ਜਾਣਗੇ।

ਅੱਜ ਜਿਲੇ ਵਿੱਚ 677 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 5228 ਦੇ ਕਰੀਬ ਰਿਪੋਰਟਾਂ ਵਿਚੋਂ 677 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 35931 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 747 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 30931 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4157 ਹੈ। ਜਿਲੇ੍ਹ ਵਿੱਚ 19 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 843 ਹੋ ਗਈ ਹੈ।

ਪਟਿਆਲਾ ਜਿਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ ; ਰਾਜਪੁਰਾ ਏਰੀਏ ਵਿੱਚ ਮਾਈਕਰੋਕੰਟੈਨਮੈਂਟ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 677 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 442, ਨਾਭਾ ਤੋਂ 24, ਰਾਜਪੁਰਾ ਤੋਂ 61, ਸਮਾਣਾ ਤੋਂ 21, ਬਲਾਕ ਭਾਦਸੋ ਤੋਂ 08, ਬਲਾਕ ਕੌਲੀ ਤੋਂ 44, ਬਲਾਕ ਕਾਲੋਮਾਜਰਾ ਤੋਂ 27, ਬਲਾਕ ਸ਼ੁਤਰਾਣਾ ਤੋਂ 27, ਬਲਾਕ ਹਰਪਾਲਪੁਰ ਤੋਂ 10, ਬਲਾਕ ਦੁਧਣਸਾਧਾਂ ਤੋਂ 13 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 45 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 632 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਉਹਨਾਂ ਕਿਹਾ ਕਿ ਮੋਜੂਦਾ ਸਮੇਂ ਵਿੱਚ 22 ਪ੍ਰਤੀਸ਼ਤ ਪੋਜਟਿਵ ਕੇਸ ਪੇਂਡੂ ਖੇਤਰ ਨਾਲ ਸਬੰਧਤ ਹਨ ਅਤੇ ਦੇਖਣ ਵਿੱਚ ਆ ਰਿਹਾ ਹੈ ਕਿ ਪੇਂਡੁ ਖੇਤਰਾਂ ਦੇ ਮਰੀਜ ਸਥਿਤੀ ਜਿਆਦਾ ਵਿਗੜਨ ਤੇਂ ਹੀ ਹਸਪਤਾਲਾ ਵਿੱਚ ਰਿਪੋਰਟ ਕਰਦੇ ਹਨ।ਜਿਸ ਨਾਲ  ਹਸਪਤਾਲ ਦੇ ਡਾਕਟਰਾਂ ਨੂੰ ਮਰੀਜ ਦਾ ਇਲਾਜ ਕਰਨ ਲਈ ਸਮਾਂ ਘੱਟ ਮਿਲਦਾ ਹੈ ਅਤੇ ਮਰੀਜ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ।ਜਿਸ ਕਾਰਣ ਪੇਂਡੂ ਖੇਤਰ ਦੇ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਦਰ ਸ਼ਹਿਰੀ ਖੇਤਰ ਦੇ ਮੁਕਾਬਲੇ ਜਿਆਦਾ ਹੈ।ਪੇਂਡੁ ਖੇਤਰ ਦੇ ਲੋਕਾਂ ਵੱਲੋ ਕੋਵਿਡ ਜਾਂਚ ਵਿੱਚ ਵੀ ਦੇਰੀ ਕੀਤੀ ਜਾਂਦੀ ਹੈ। ਉਹਨਾਂ ਪੇਂਡੂ ਖੇਤਰ ਦੇ ਲੋਕਾਂ ਨੁੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਲੱਛਣ ਹੋਣ ਤੇਂ ਤੁਰੰਤ ਆਪਣੀ ਕੋਵਿਡ ਜਾਂਚ ਕਰਵਾਉਣ ਤਾਂ ਜੋ ਪੋਜਟਿਵ ਗੰਭੀਰ ਮਰੀਜਾਂ ਨੂੰ ਸਮੇਂ ਸਿਰ ਇਲਾਜ ਲਈ ਹਸਪਤਾਲਾ ਵਿੱਚ ਭਰਤੀ ਕਰਵਾਕੇ ਇਲਾਜ ਕੀਤਾ ਜਾ ਸਕੇ।

ਡਾ. ਸੁਮੀਤ ਸਿੰਘ ਨੇ ਕਿਹਾ ਕਿ ਜਿਆਦਾ ਪੋਜਟਿਵ ਕੇਸ ਆਉਣ ਤੇਂ ਰਾਜਪੁਰਾ ਦੇ ਰੋਟਰੀ ਕੱਲਬ ਦੇ ਪਿਛਲੇ ਪਾਸੇ ਦੇ ਕੁੱਝ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4519 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,59,908 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 35931 ਕੋਵਿਡ ਪੋਜਟਿਵ, 5,20,642 ਨੈਗੇਟਿਵ ਅਤੇ ਲਗਭਗ 2935 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।