ਪਟਿਆਲਾ ਜਿਲੇ ਵਿੱਚ 36 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਡਾ. ਮਲਹੋਤਰਾ

157

ਪਟਿਆਲਾ ਜਿਲੇ ਵਿੱਚ 36 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਡਾ. ਮਲਹੋਤਰਾ

ਪਟਿਆਲਾ 15 ਜੁਲਾਈ  (       )

ਜਿਲੇ ਵਿਚ 36 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ ਰਿਪੋਰਟਾਂ ਵਿਚੋ 36 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਚਾਰ ਪੋਜਟਿਵ ਕੇਸਾਂ ਦੀ ਸੂਚਨਾ ਸਿਵਲ ਸਰਜਨ ਅੰਬਾਲਾ, ਇੱਕ ਦੀ ਸੂਚਨਾ ਪੀ.ਜੀ.ਆਈ. ਚੰਡੀਗੜ ਅਤੇ ਇੱਕ ਦੀ ਸੂਚਨਾ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਈ ਹੈ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 749 ਹੋ ਗਈ ਹੈ। ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 20 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਚੁੱਕੇੇ ਹਨ,ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 328 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 36 ਕੇਸਾਂ ਵਿਚੋ 12 ਪਟਿਆਲਾ ਸ਼ਹਿਰ ,3 ਨਾਭਾ, 8 ਰਾਜਪੂਰਾ, 5 ਸਮਾਣਾ, ਇੱਕ ਪਾਤੜਾਂ ਅਤੇ 7 ਵੱਖ ਵੱਖ ਪਿੰਡਾਂ ਤੋਂ ਹਨ।ਉਹਨਾਂ ਦੱਸਿਆਂ ਕਿ ਇਹਨਾਂ ਵਿੱਚੋ 20 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋ ਲਏ ਸੈਂਪਲਾ ਵਿਚੋ ਕੋਵਿਡ ਪੋਜਟਿਵ ਪਾਏ ਗਏ ਹਨ, 8 ਬਾਹਰੀ ਰਾਜਾ ਤੋਂ ਆਉਣ,7 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇ ਇੱਕ ਗਰਭਵੱਤੀ ਅੋਰਤ ਸ਼ਾਮਲ ਹੈ।ਪਟਿਆਲਾ ਦੇ ਜੇਜੀਆਂ ਵਾਲ਼ੀ ਗੱਲੀ ਤੋਂ 6, ਲਹੋਰੀ ਗੇਟ ਤਿੰਨ, ਬਹੇੜਾ ਰੋਡ, ਬਚਿੱਤਰ ਨਗਰ, ਰਤਨ ਨਗਰ ਤੋਂ ਇੱਕ-ਇੱਕ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਰਾਜਪੂਰਾ ਦੇ ਸ਼ਿਵ ਮੰਦਰ ਏਰੀਆ ਤੋਂ ਚਾਰ, ਜਨਕਪੁਰੀ ਤੋਂ ਤਿੰਨ, ਵਿਕਾਸ ਨਗਰ ਤੋਂ ਇੱਕ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਇਸੇ ਤਰਾਂ ਨਾਭਾ ਦੇ ਅਜੀਤ ਨਗਰ ਤੋਂ ਤਿੰਨ, ਸਮਾਣਾ ਦੇ ਤੇਜ ਕਲੋਨੀ ਤੋਂ ਚਾਰ, ਸ਼ਨੀ ਦੇਵ ਮੰਦਰ ਤੋਂ ਇੱਕ,  ਪਾਤੜਾਂ ਦੀ ਟਿੱਬਾ ਬਸਤੀ ਤੋਂ ਇੱਕ ਅਤੇ 7 ਵੱਖ ਵੱਖ ਪਿੰਡਾਂ ਤੋਂ ਹਨ। ਉਹਨਾਂ ਦੱਸਿਆਂ ਕਿ ਇਹਨਾਂ ਪੋਜਟਿਵ ਕੇਸਾਂ ਵਿਚੋ ਪਿੰਡ ਵੜੈਚਾ ਤਹਿਸੀਲ ਸਮਾਣਾ ਦੀ ਰਹਿਣ ਵਾਲੀ ਇੱਕ 55 ਸਾਲਾ ਅੋਰਤ ਜੋ ਕਿ ਰਾਜਿੰਦਰਾ ਹਸਪਤਾਲ ਵਿੱਚ  ਦਾਖਲ ਸੀ, ਦੀ ਅੱਜ ਸਵੇਰੇ ਹਸਪਤਾਲ ਵਿੱਚ ਇਲਾਜ ਦੋਰਾਣ ਮੋਤ ਹੋ ਗਈ ਹੈ।ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਣ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪੋਜਟਿਵ ਰਿਪੋਰਟ ਹੋ ਰਹੇ ਹਨ ।ਉਹਨਾਂ ਕਿਹਾ ਕਿ ਪਿੰਡ ਲੁਹੰਡ ਵਿਚ ਲਗਾਇਆ ਕੰਟੈਨਮੈਂਟ ਜੋਨ ਦਾ ਸਮਾਂ ਪੂਰਾ ਹੋਣ ਅਤੇ ਨਵੇਂ ਕੇਸ ਨਾ ਰਿਪੋਰਟ ਹੋਣ ਕਾਰਣ ਉੱਥੋ ਕੰਟੈਨਮੈਂਟ ਜੋਨ ਹਟਾ ਦਿੱਤਾ  ਗਿਆ ਹੈ

ਪਟਿਆਲਾ ਜਿਲੇ ਵਿੱਚ 36 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਡਾ. ਮਲਹੋਤਰਾ
Covid 19

ਸਿਵਲ ਸਰਜਨ ਡਾ ਮਲਹੋਤਰਾ ਨੇਂ ਪ੍ਰਾਈਵੇਟ ਹਸਪਤਾਲਾ ਦੇ ਡਾਕਟਰਾਂ ਅਤੇ ਪ੍ਰਾਈਵੇਟ ਪ੍ਰੈਕਟੀਸ਼ਨਰਾ ਨੂੰ ਕਿਹਾ ਕਿ ਉਹ ਕੋਵਿਡ ਸ਼ਕੀ ਮਰੀਜਾਂ ਦੀ ਆਪਣੇ ਪੱਧਰ ਤੇਂ ਬਿਨਾਂ ਕੋਵਿਡ ਟੈਸਟ ਕਰਵਾਏ ਇਲਾਜ ਕਰਨ ਉਪਰੰਤ ਕਈ ਕੇਸਾਂ ਨੂੰ ਬਾਦ ਵਿਚ ਗੰਭੀਰ ਹਾਲਤ ਵਿਚ ਰੈਫਰ ਕੀਤਾ ਜਾਂਦਾ ਹੈ। ਜਿਸ ਨਾਲ ਅਜਿਹੇ ਮਰੀਜਾਂ ਦੇ ਇਲਾਜ ਵਿਚ ਜਿਆਦਾ ਸਮਾਂ ਨਾ ਮਿਲਣ ਕਾਰਨ ਕਈ ਵਾਰੀ ਮਰੀਜ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਅਤੇ ਮਰੀਜ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਉਹਨਾਂ ਪ੍ਰਾਈਵੇਟ ਹਸਪਤਾਲਾ ਦੇ ਡਾਕਟਰਾਂ ਅਤੇ ਪ੍ਰਾਈਵੇਟ ਪ੍ਰੈਕਟੀਸ਼ਨਰਾ ਨੂੰ ਹਦਾਇਤ ਕੀਤੀ ਕਿ ਕੋਵਿਡ ਸ਼ਕੀ ਮਰੀਜਾਂ ਦੀ ਸਹੀ ਸਮੇਂ ਸਿਰ ਜਾਂਚ ਕਰਵਾਈ ਜਾਵੇ ਅਤੇ ਇਲਾਜ ਦੀ ਲੋੜੀਂਦੀ ਸੁਵਿਧਾ ਉਪਲਭਧ ਨਾ ਹੋਣ ਦੀ ਸੂਰਤ ਵਿਚ ਸਮੇਂ ਸਿਰ ਕੋਵਿਡ ਸ਼ਕੀ ਕੇਸ ਨੂੰ ਜਾਂਚ ਲਈ ਰੈਫਰ ਕੀਤਾ ਜਾਵੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 758 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 32372 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 749 ਕੋਵਿਡ ਪੋਜਟਿਵ, 29812  ਨੈਗਟਿਵ ਅਤੇ 1741 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 13 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 328 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 408 ਹੈ।