ਪਟਿਆਲਾ ਦੇ ਪ੍ਰਤਾਪ ਨਗਰ ਦੇ ਵਿਅਕਤੀ ਦਾ ਕਰੋਨਾ ਟੈਸਟ ਆਇਆ ਨੈਗਟਿਵ;2120 ਵਿਦੇਸ਼ੀ ਯਾਤਰੀਆਂ ਦਾ ਕੁਆਰਨਟੀਨ ਸਮਾਂ ਹੋਇਆ ਪੂਰਾ

191

ਪਟਿਆਲਾ ਦੇ ਪ੍ਰਤਾਪ ਨਗਰ ਦੇ ਵਿਅਕਤੀ ਦਾ ਕਰੋਨਾ ਟੈਸਟ ਆਇਆ ਨੈਗਟਿਵ;2120 ਵਿਦੇਸ਼ੀ ਯਾਤਰੀਆਂ ਦਾ ਕੁਆਰਨਟੀਨ ਸਮਾਂ ਹੋਇਆ ਪੂਰਾ

ਪਟਿਆਲਾ 5 ਅਪਰੈਲ

ਪ੍ਰਤਾਪ ਨਗਰ ਦੇ ਰਹਿਣ ਵਾਲੇ ਵਿਅਕਤੀ ਦਾ ਵੀ ਕਰੋਨਾ ਟੈਸਟ ਵੀ  ਨੈਗਟਿਵ ਆਇਆ ਹੈ । ਜਾਣਕਾਰੀ ਦਿੰਦੇ ਸਿਵਲ ਸਰਜਨ  ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਪ੍ਰਤਾਪ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਜੋ ਕਿ ਨਿਜਾਮੂਦੀਨ ਕਿਸੇ ਹੋਰ ਕੰਮ ਲਈ ਜਾਣ ਸਬੰਧੀ  ਜਾਣਕਾਰੀ ਦੇ ਰਿਹਾ ਸੀ ਦਾ ਇਤਿਹਾਤਨ ਤੋਰ ਤੇਂ ਉਸ ਦਾ ਕਰੋਨਾ ਜਾਂਚ ਲਈ ਸੈਂਪਲ ਲਿਆ ਗਿਆ ਸੀ ਜਿਸਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਅੱਜ ਪੰਜ ਨਵੇਂ ਮਰੀਜ ਕਰੋਨਾ ਜਾਂਚ ਲਈ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਏ ਹਨ, ਜਿਹਨਾਂ ਦੀ ਜਾਂਚ ਰਿਪੋਰਟ ਕੱਲ ਆਵੇਗੀ ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਦੇ 61 ਵਿਅਕਤੀਆਂ ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜਿਹਨਾਂ ਵਿਚੋ ਕੇਵਲ ਇੱਕ ਹੀ ਕਰੋਨਾ ਪੋਜੀਟਿਵ ਆਇਆ ਹੈ ਅਤੇ ਸਿਹਤਯਾਬੀ ਵੱਲ ਹੈ, ਬਾਕੀ 60 ਟੈਸਟ ਨੈਗਟਿਵ ਆਏ ਹਨ। ਉਹਨਾਂ ਕਿਹਾ ਕਿ ਜਿਲੇ ਵਿਚ ਕਰੋਨਾ ਦੀ ਸਥਿਤੀ ਕਾਬੂ ਵਿਚ ਹੈ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀ।

ਛੁੱਟੀ ਵਾਲੇ ਦਿਨ ਵੀ ਜਿਲਾ ਕੰਟਰੋਲ ਰੂਮ ਅਤੇ ਆਈ.ਡੀ.ਐਸ.ਪੀ. ਸੈਲ ਵਿਚ ਕੰਮ ਕਰਦੇਾ ਸਿਹਤ ਸਟਾਫ ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ  ਹੁਣ ਤੱਕ ਜਿਲੇ ਵਿਚ ਵਿਦੇਸ਼ਾ ਤੋਂ ਆਏ 2120 ਯਾਤਰੀਆਂ ਦਾ ਕੁਆਰਨਟੀਨ ਸਮਾਂ ਪੂਰਾ ਹੋ ਚੁੱਕਿਆ ਹੈ ਅਤੇ 45 ਯਾਤਰੀ ਕੁਆਰਨਟੀਨ ਸਮੇਂ ਵਿਚ ਹਨ।ਇਸ ਤੋਂ ਇਲਾਵਾ ਬਾਹਰੀ ਰਾਜਾਂ ਤੋਂ ਆ ਰਹੇ ਵਿਅਕਤੀਆਂ ਦੀ ਵੀ ਇਤਿਹਾਤ ਵਜੋ ਸਿਹਤ ਵਿਭਾਗ ਦੀਆ ਟੀਮਾਂ ਵੱਲੋ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਿਹਤ ਟੀਮਾਂ ਵੱਲੋ ਰੋਜਾਨਾ ਉਨਾਂ ਦੇ ਘਰ ਘਰ ਜਾ ਕੇ ਉਨਾਂ ਦੀ ਸਿਹਤ ਪੱਧਰ ਪ੍ਰਤੀ ਜਾਣਕਾਰੀ ਲਈ ਜਾ ਰਹੀ ਹੈ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਲਾ ਸਿਹਤ  ਵਿਭਾਗ ਦੇ ਸਾਰੇ ਮੈਡੀਕਲ, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵੱਲੋ ਪੂਰੀ ਤਨਦੇਹੀ ਨਾਲ ਡਿਉਟੀ ਕੀਤੀ ਜਾ ਰਹੀ ਹੈ ਸਟਾਫ ਵੱਲੋ ਬਿਨਾ ਕਿਸੇ ਛੁੱਟੀ ਕੀਤੇ ਦਿਨ ਰਾਤ ਇੱਕ ਕਰਕੇ ਕੁਆਰਟੀਨ ਰੱਖੇ ਵਿਅਕਤੀਆਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ  ਅਤੇ ਜੇਕਰ ਕਿਸੇ ਏਰੀਏ ਤੋਂ ਕੁਆਰਨਟੀਨ ਰੱਖੇ ਕਿਸੇ ਵੀ ਵਿਅਕਤੀ ਨੂੰ ਕੋਈ ਸਰੀਰਿਕ ਸੱਮਸਿਆਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ  ਤੁਰੰਤ ਉਸ ਏਰੀਏ ਦੀਆਂ ਆਰ.ਆਰ.ਟੀ. ਟੀਮਾਂ ਵੱਲੋ ਉਸ ਵਿਅਕਤੀ ਤੱਕ ਪੰਹੁਚ ਬਣਾਕੇ ਲੋੜੀਂਦੀਆਂ  ਸਿਹਤ ਸੇਵਾਂਵਾ ਉਪਲਬਧ ਕਰਵਾਈਆਂ ਜਾਂਦੀਆਂ ਹਨ ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਸਰਾਕਰ ਦੇ ਸਮੇਂ ਸਮੇਂ ਤੇਂ ਦਿਤੇ ਜਾਂਦੇ ਨਿਰਦੇਸ਼ਾ ਦਾ ਪਾਲਣ ਕਰਕੇ ਹੀ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।