ਪਟਿਆਲਾ ਦੇ ਰਣਜੀਤ ਬਾਗ, ਚਰਨ ਬਾਗ ਅਤੇ ਲਹਿਲ ਵਿਚ 50 ਲੱਖ ਰੁਪਏ ਨਾਲ ਬਣਨਗੀਆਂ ਨਵੀਆਂ ਸੜਕਾਂ

193

ਪਟਿਆਲਾ ਦੇ ਰਣਜੀਤ ਬਾਗ, ਚਰਨ ਬਾਗ ਅਤੇ ਲਹਿਲ ਵਿਚ 50 ਲੱਖ ਰੁਪਏ ਨਾਲ ਬਣਨਗੀਆਂ ਨਵੀਆਂ ਸੜਕਾਂ

ਪਟਿਆਲਾ 10 ਸਤੰਬਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਜ਼ਰੂਰੀ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵਾਰਡ ਨੰਬਰ 54 ਅਧੀਨ ਪੈਂਦੇ ਰਣਜੀਤ ਬਾਗ, ਚਰਨ ਬਾਗ ਅਤੇ ਲਹਿਲ ਕਲੋਨੀ ਵਿੱਚ ਲਗਭਗ 50 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨਿਰਮਾਣ ਕਾਰਜ ਵੀਰਵਾਰ ਨੂੰ ਸ਼ੁਰੂ ਕਰਵਾਇਆ। ਇਸ ਸਮੇਂ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਕੌਂਸਲਰ ਵਿਜੇ ਕੂਕਾ, ਸੀਨੀਅਰ ਕੌਂਸਲਰ ਅਤੇ ਕਾਂਗਰਸ ਦੇ ਬਲਾਕ ਮੁਖੀ ਨਰੇਸ਼ ਦੁੱਗਲ, ਕੌਂਸਲਰ ਅਤੁਲ ਜੋਸ਼ੀ ਅਤੇ ਇਲਾਕਾ ਵਾਸੀ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਮੇਅਰ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਨੇਤਾਗਿਰੀ ਚਮਕਾਉਣਾ ਉਹਨਾਂ ਦਾ ਉਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਇਕੱਠੇ ਹੋਏ ਇਲਾਕਾ ਨਿਵਾਸੀਆਂ ਨੂੰ ਮਿਸ਼ਨ ਫਤਿਹ ਦਾ ਸੰਦੇਸ਼ ਦੇਣਾ ਹੀ ਮੁੱਖ ਉਦੇਸ਼ ਹੈ। ਅੱਜ ਸ਼ਹਿਰ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਮਹਾਂਮਾਰੀ ਅਤੇ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਜਾਗਰੂਕ ਕਰਨਾ ਵੀ ਬੇਹਦ ਜਰੁਰੀ ਹੋ ਚੁੱਕਾ ਹੈ। ਜੇਕਰ ਇਨ੍ਹਾਂ ਹਲਾਤਾ ਵਿੱਚ ਡੇਂਗੂ ਕਾ ਪ੍ਰਕੋਪ ਵੱਧਿਆ ਤਾਂ ਉਸਨੂੰ ਸਾਡੇ ਡਾਕਟਰਾਂ ਲਈ ਰੋਕਣਾ ਖਾਸਾ ਮੁਸ਼ਕਿਲ ਹੋ ਜਾਵੇਗਾ। ਪ੍ਰਾਇਵੇਟ ਅਤੇ ਸਰਕਾਰੀ ਹਸਪਤਾਲ ਇਸ ਵੇਲੇ ਕੋਰੋਨਾ ਮਰੀਜਾਂ ਨੂੰ ਬਚਾਉਣ ਵਿੱਚ ਲੱਗੇ ਹਨ, ਪਰ ਜੇਕਰ ਅਸੀਂ ਸਾਰੇ ਡੇਂਗੂ ਦੇ ਸੰਬੰਧ ਵਿੱਚ ਸਾਰੇ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਅਸੀਂ ਇਸ ਔਖੇ ਸਮੇਂ ਵਿੱਚ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਸਫਲ ਹੋ ਸਕਦੇ ਹਾਂ।

ਪਟਿਆਲਾ ਦੇ ਰਣਜੀਤ ਬਾਗ, ਚਰਨ ਬਾਗ ਅਤੇ ਲਹਿਲ ਵਿਚ 50 ਲੱਖ ਰੁਪਏ ਨਾਲ ਬਣਨਗੀਆਂ ਨਵੀਆਂ ਸੜਕਾਂ… ਮੁੱਖ ਮੰਤਰੀ ਵਿਕਾਸ ਕਾਰਜਾਂ ਲਈ ਮੁਹੱਈਆ ਕਰਵਾ ਰਹੇ ਹਨ ਵਿਸ਼ੇਸ਼ ਫੰਡ

ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਸਾਲਾਨਾ ਆਮਦਨ ਦੇ ਅਧਾਰ ਤੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਅਤੇ ਬੀਬਾ ਜੈ ਇੰਦਰ ਕੌਰ ਲਗਾਤਾਰ ਸ਼ਹਿਰ ਦੀਆਂ ਮੁੱਖ ਲੋੜਾਂ ਨੂੰ ਮੁੱਖ ਮੰਤਰੀ ਕੋਲ ਪਹੁੰਚਾ ਰਹੇ ਹਨ। ਸ਼ਹਿਰ ਦੀਆਂ ਜ਼ਰੂਰਤਾਂ ਅਨੁਸਾਰ ਮੁੱਖ ਮੰਤਰੀ ਸ਼ਹਿਰ ਨੂੰ ਵਿਸ਼ੇਸ਼ ਵਿਕਾਸ ਪੈਕੇਜ ਮੁਹੱਈਆ ਕਰਵਾ ਰਹੇ ਹਨ। ਲੈਹਲ ਕਲੋਨੀ ਦੇ ਨਾਲ ਰਣਜੀਤ ਬਾਗ ਅਤੇ ਚਰਨ ਬਾਗ ਦੇ ਲੋਕ ਇਸ ਖੇਤਰ ਦੀਆਂ ਖਸਤਾ ਹਾਲ ਸੜਕਾਂ ਦੇ ਨਵੀਨੀਕਰਨ ਦੀ ਮੰਗ ਕਰ ਰਹੇ ਸਨ। ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਇਲਾਕੇ ਦੇ ਕੌਂਸਲਰ ਵਿਜੇ ਕੂਕਾ ਨੇ ਨਿਗਮ ਕੋਲੋਂ ਪਾਸ ਕਰਵਾਇਆ। ਵਿਜਯ ਕੁਕਾ ਦਾ ਕਹਿਣਾ ਹੈ ਕਿ ਹੁਣ ਤੱਕ ਵਾਰਡ ਨੰਬਰ 54 ਵਿਚ ਇਕ ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। ਮੇਅਰ ਨੇ ਇਸ ਵਾਰਡ ਵਿਚ ਪੈਂਦੀ ਜੀਵਨ ਸਿੰਘ ਬਸਤੀ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਫੈਸਲੇ ਤੋਂ ਜਾਣੂ ਕਰਵਾਇਆ। ਮੇਅਰ ਨੇ ਕਿਹਾ ਕਿ ਸਰਕਾਰ ਦੇ ਫੈਸਲੇ ਨਾਲ ਬੇਘਰ ਲੋਕਾਂ ਨੂੰ ਘੱਟੋ ਘੱਟ 30 ਗਜ਼ ਦੇ ਮਕਾਨ ਦਾ ਮਾਲਿਕਾਨਾ ਹੱਕ ਦਿੱਤਾ ਜਾਵੇਗਾ। ਕੈਪਟਨ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਆਪਣਾ ਘਰ ਬਣਾਉਣ ਦਾ ਸੁਪਨਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕ ਵੀ ਪੂਰਾ ਕਰ ਸਕਨਗੇ। ਇਸ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦੀ ਹੀ ਮਾਲਕੀਅਤ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਕੌਂਸਲਰ ਵਿਜੇ ਕੂਕਾ ਨੇ ਇਲਾਕਾ ਨਿਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਖੇਤਰ ਦੇ ਵਿਕਾਸ ਦੀ ਅਗਵਾਈ ਕਰ ਰਹੇ ਹਨ। ਖੇਤਰ ਦੇ ਲੋਕਾਂ ਦੀ ਹਰ ਜਾਇਜ਼ ਮੰਗ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਰਾਹੀਂ ਪੂਰਾ ਕਰਵਾਈ ਜਾਵੇਗੀ।

ਇਸ ਮੌਕੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ, ਨਰਿੰਦਰ ਬਾਂਸਲ, ਡਾ: ਜਸਵਿੰਦਰ ਸਿੰਘ, ਮਨੀ ਗਰਗ, ਚਰਨਜੀ ਲਾਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਇਲਾਕਾ ਵਾਸੀਆਂ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਪੰਜਾਬ ਸਰਕਾਰ ਦਾ ਵਿਕਾਸ ਕਾਰਜ ਕਰਵਾਉਣ ਲਈ ਧੰਨਵਾਦ ਕੀਤਾ।