ਪਟਿਆਲਾ ਵਿੱਚ ਕੋਰੋਨਾ ਕੇਸਾਂ, ਮੌਤਾਂ ਦਾ ਕੋਈ ਰੋਕ ਨਹੀਂ ; ਕੇਸਾਂ ਵਿੱਚ ਹੋਰ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

135
Social Share

ਪਟਿਆਲਾ ਵਿੱਚ ਕੋਰੋਨਾ ਕੇਸਾਂ, ਮੌਤਾਂ ਦਾ ਕੋਈ ਰੋਕ ਨਹੀਂ ; ਕੇਸਾਂ ਵਿੱਚ ਹੋਰ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਪਟਿਆਲਾ 13 ਸਤੰਬਰ   (       )

ਜਿਲੇ ਵਿਚ 258 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2100 ਦੇ ਕਰੀਬ ਰਿਪੋਰਟਾਂ ਵਿਚੋ 258 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 8668 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 161 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6659 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 10 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 242 ਹੋ ਗਈ ਹੈ, 6659 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1767 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 258 ਕੇਸਾਂ ਵਿਚੋਂ 173 ਪਟਿਆਲਾ ਸ਼ਹਿਰ, 08 ਸਮਾਣਾ, 20 ਰਾਜਪੁਰਾ, 10 ਨਾਭਾ, ਬਲਾਕ ਭਾਦਸੋਂ ਤੋਂ 05, ਬਲਾਕ ਕੋਲੀ ਤੋਂ 09, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲ ਪੁਰ ਤੋਂ 10, ਬਾਲਕ ਦੁਧਨਸਾਧਾ ਤੋਂ 07, ਬਲਾਕ ਸ਼ੁਤਰਾਣਾ  ਤੋਂ 12 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 68 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 187 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ  ਮਰੀਜਾਂ ਅਤੇ ਤਿੰਨ ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ  ਨਿਉ ਕਰਤਾਰ ਕਲੋਨੀ, ਇਨਕਮ ਟੈਕਸ ਕਲੋਨੀ, ਡੀ. ਐਮ ਡਬਲਿਉ, ਰਾਘੋਮਾਜਰਾ, ਪੁਰਾਨਾ ਬਿਸ਼ਨ ਨਗਰ, ਸਰਹੰਦੀ ਬਜਾਰ, ਘੁਮੰਣ ਨਗਰ, ਸੈਂਟਰਲ ਜੇਲ, ਪੀ.ਆਰ.ਟੀ.ਸੀ ਵਰਕਸ਼ਾਪ, ਅਨੰਦ ਨਗਰ, ਅਰਬਨ ਅਸਟੇਟ ਫੇਸ ਇੱਕ ਅਤੇ ਦੋ, ਮਿਲਟਰੀ ਕੈਂਟ, ਨਰੂਲਾ ਕਲੋਨੀ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਸੈੰਚੁਰੀ ਐਨਕਲੇਵ, ਅਜਾਦ ਨਗਰ, ਨਿਉ ਆਫੀਸਰ ਕਲੋਨੀ, ਖਾਲਸਾ ਮੁਹੱਲਾ, ਰਾਜਪੁਰਾ ਕਲੋਨੀ, ਲਾਹੋਰੀ ਗੇਟ, ਪ੍ਰੇਮ ਨਗਰ, ਐਸ.ਐਸ.ਟੀ ਨਗਰ, ਸੇਵਕ ਕਲੋਨੀ, ਤੱਫਜਲ ਪੁਰਾ, ਨਿਉ ਲਾਲ ਬਾਗ, ਗਰੀਨ ਐਨਕਲੇਵ, ਸੁਮਾਨੀ ਗੇਟ,ਨਿਉ ਸੁਲਰ, ਖਾਲਸਾ ਨਗਰ, ਭਾਨ ਕਲੋਨੀ, ਸਰਾਭਾ ਨਗਰ,ਨਹਿਰੂ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾ ਰਾਜਪੁਰਾ ਦੇ ਗਣੇਸ਼ ਨਗਰ, ਗੁਰੁ ਨਾਨਕ ਨਗਰ,ਅਰਬਨ ਅਸਟੇਟ, ਪੁਰਾਨਾ ਰਾਜਪੁਰਾ, ਲੱਕੜ ਮੰਡੀ, ਬਾਬਾ ਦੀਪ ਸਿੰਘ ਨਗਰ, ਫੋਕਲ ਪੁਆਇੰਟ, ਧਾਮੋਲੀ ਰੋਡ, ਮਹਿੰਦਰਾ ਗੰਜ, ਟੀਚਰ ਕਲੋਨੀ, ਨੇੜੇ ਦੁਰਗਾ ਮੰੰਦਰ, ਪੁਰਾਨਾ ਰਾਜਪੁਰਾ, ਸਮਾਣਾ ਦੇ ਪੁਰਾਨੀ ਸਰਨਾਪੱਤੀ, ਗਰੀਨ ਟਾਉਨ, ਇੰਦਰਾਪੁਰੀ, ਅਤੇ ਨਾਭਾ ਦੇ ਬਾਂਸਾ ਸਟਰੀਟ, ਹੀਰਾ ਐਨਕਲੇਵ, ਰਾਮਨਗਰ, ਗੋਬਿੰਦਪੁਰਾ, ਆਤਮਾ ਰਾਮ ਸਟਰੀਟ, ਨਿਉ ਫਰੈਂਡਜ ਕਲੋਨੀ, ਬਾਬਾ ਰਾਮ ਸਿੰਘ ਕਲੋਨੀ, ਗਉਸ਼ਾਲਾ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚੋ ਪਾਏ ਗਏ ਹਨ ਜਿਹਨਾਂ ਵਿਚ ਚਾਰ ਸਿਹਤ ਕਰਮੀ ਵੀ ਸ਼ਾਮਲ ਹਨ । ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਵਿੱਚ ਕੋਰੋਨਾ ਕੇਸਾਂ, ਮੌਤਾਂ ਦਾ ਕੋਈ ਰੋਕ ਨਹੀਂ ; ਕੇਸਾਂ ਵਿੱਚ ਹੋਰ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦੱਸ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਛੇਂ ਪਟਿਆਲਾ ਸਹਿਰ , ਦੋ ਤਹਿਸੀਲ ਰਾਜਪੁਰਾ, ਇੱਕ ਤਹਿਸੀਲ ਨਾਭਾ ਅਤੇ ਇੱਕ ਪਾਤੜਾਂ ਨਾਲ ਸਬੰਧਤ ਹਨ।ਪਹਿਲਾ ਪਟਿਆਲਾ ਦੇ ਪ੍ਰਤਾਪ ਨਗਰ ਦਾ ਰਹਿਣ ਵਾਲਾ 79 ਸਾਲਾ ਬਜੁਰਗ ਜੋ ਕਿ ਪੁਰਾਨਾ ਹਾਈਪਰਟੈਨਸ਼ਨ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਰਾਮ ਬਾਗ ਕਲੋਨੀ ਦਾ ਰਹਿਣ ਵਾਲ 52 ਸਾਲਾ  ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਤੀਸਰਾ ਨੇੜੇ ਮਹਿੰਦਰਾ ਕਾਲਜ ਦਾ ਰਹਿਣ ਵਾਲਾ 70 ਸਾਲਾ ਪੁਰਸ਼ ਜੋ ਕਿ ਹਾਈਪਰਟੈਨਸ਼ਨ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਚੋਥਾਂ ਐਸ.ਐਸ.ਟੀ. ਨਗਰ ਦੀ ਰਹਿਣ ਵਾਲੀ 61 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ਵਿਚ ਦਾਖਲ਼ ਹੋਈ ਸੀ, ਪੰਜਵਾਂ ਵਿਕਾਸ ਕਲੋਨੀ ਦੀ ਰਹਿਣ ਵਾਲੀ 74 ਸਾਲਾ ਅੋਰਤ ਜੋ ਕਿ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਛੇਵਾਂ ਨਿਉ ਮੋਤੀ ਬਾਗ ਦਾ ਰਹਿਣ ਵਾਲਾ 75 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਜਲੰਧਰ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ, ਸੱਤਵਾਂ ਪਿੰਡ ਢੀਂਡਸਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 72 ਸਾਲਾ ਬਜੁਰਗ ਜੋ ਕਿ ਬੀ.ਪੀ. ਦਾ ਪੁਰਾਨਾ ਮਰੀਜ ਸੀ, ਅੱਠਵਾਂ ਪਿੰਡ ਭੇਡਵਾਲ ਤਹਿਸੀਲ ਰਾਜਪੁਰਾ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਨੋਵਾਂ ਪਿੰਡ ਅਗੋਲ ਤਹਿਸੀਲ ਨਾਭਾ ਦਾ ਰਹਿਣ ਵਾਲਾ 74 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ, ਦੱਸਵਾਂ ਪਿੰਡ ਭੂਤਗੜ  ਤਹਿਸੀਲ ਪਾਤੜਾਂ ਦਾ ਰਹਿਣ ਵਾਲਾ 63 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਹਿਸਾਰ( ਹਰਿਆਣਾ) ਦੇ  ਸਰਕਾਰੀ ਹਸਪਤਾਲ ਵਿੱਚ ਦਾਖਲ ਸੀ ।ਇਹ ਸਾਰੇ ਮਰੀਜ ਹਸਪਤਾਲਾ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 242 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਦੇ ਧਾਲੀਵਾਲ ਕਲੋਨੀ ਸਾਹਮਣੇ ਅਮਰ ਹਸਪਤਾਲ ਦੇ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਗਾਈਡ ਲਾਈਨਜ ਅਨੁਸਾਰ ਸਮਾਂ ਪੂਰਾ ਹੋਣ ਅਤੇ ਏਰੀਏ ਵਿਚੋਂ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਦੇ ਵਿਰਕ ਕਲੋਨੀ ਗੱਲੀ ਨੰਬਰ 11 ਵਿੱਚ ਲਾਗਈ ਮਾਈਕਰੋਕੰਟੈਂਮੈਨਟ ਹਟਾ ਦਿੱਤੀ ਗਈ ਹੈ ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1200 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,16,833 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 8668 ਕੋਵਿਡ ਪੋਜਟਿਵ ਅਤੇ ਲੱਗਭਗ 1500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।