ਪਟਿਆਲਾ ਸਫਾਬਾਦੀ ਗੇਟ ਏਰੀਏ ਵਿਚ ਕੰਟੇਨਮੈਂਟ ਪਲਾਨ ਲਾਗੂ; ਸੀਨੀਅਰ ਡਿਪਟੀ ਮੇਅਰ,ਉਨ੍ਹਾਂ ਦੇ ਪੁੱਤਰ ਖੁਦ ਕਰੋਨਾਂ ਜਾਂਚ ਸਬੰਧੀ ਸੈਂਪਲ ਦਿੱਤੇ

176

ਪਟਿਆਲਾ ਸਫਾਬਾਦੀ ਗੇਟ ਏਰੀਏ ਵਿਚ ਕੰਟੇਨਮੈਂਟ ਪਲਾਨ ਲਾਗੂ; ਸੀਨੀਅਰ ਡਿਪਟੀ ਮੇਅਰ,ਉਨ੍ਹਾਂ ਦੇ ਪੁੱਤਰ ਖੁਦ ਕਰੋਨਾਂ ਜਾਂਚ ਸਬੰਧੀ ਸੈਂਪਲ ਦਿੱਤੇ

ਪਟਿਆਲਾ 16 ਅਪ੍ਰੈਲ (            )

ਸਫਾਬਾਦੀ ਗੇਟ ਵਿੱਚ ਕੈਲਾਸ਼ ਨਗਰ ਦੇ 50 ਸਾਲਾ ਕੋਵਿਡ ਪੌਜਟਿਵ ਦੇ ਪਰਿਵਾਰਕ ਮੈਂਬਰ ਪਤਨੀ ਅਤੇ ਦੋਨੋਂ ਬਾਲਗ ਬੱਚਿਆਂ ਦਾ ਵੀ ਕਰੋਨਾ ਪੌਜਟਿਵ ਆਇਆ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ  ਕਿ ਪਰਿਵਾਰਕ ਮੈਂਬਰਾਂ ਦੇ ਵੀ ਕੋਵਿਡ ਪੌਜਟਿਵ ਆਉਣ ਤੇ ਉਨ੍ਹਾਂ ਨੂੰ ਵੀ ਬੀਤੀ ਰਾਤ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਇਲਾਕੇ ਵਿੱਚ ਕੰਟੇਨਮੈਂਟ ਪਲਾਨ ਲਾਗੂ ਕਰਵਾ ਕੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਜਿਸ ਤਹਿਤ ਏਰੀਏ ਵਿੱਚ ਕਿਸੇ ਵੀ ਵਿਅਕਤੀ ਦੇ ਦਾਖਲ ਹੋਣ ਜਾਂ ਏਰੀਏ ਵਿੱਚੋਂ ਬਾਹਰ ਜਾਣ ਤੇ ਪੂਰਨ ਰੂਪ ਵਿੱਚ ਰੋਕ ਲਾ ਦਿੱਤੀ ਗਈ ਹੈੇ।

ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਏਰੀਏ ਦੇ ਸ਼ਿਵ ਮੰਦਰ ਵਿੱਚ ਡਾਕਟਰ ਸਮੇਤ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ ਜ਼ੋ ਕਿ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਇਸ ਤ’ੰਂ ਇਲਾਵਾ ਪੌਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਫਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਗਈ।

ਡਾ. ਮਲਹੋਤਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਸਮੂਹ ਪਟਿਆਲਾ ਸ਼ਹਿਰ ਨਿਵਾਸੀਆਂ ਦੀ ਸਕਰੀਨਿੰਗ ਲਈ ਸੀਨੀਅਰ ਮੈਡੀਕਲ ਅਫਸਰ ਮਾਡਲ ਟਾਊਨ ਅਤੇ ਤ੍ਰਿਪੜੀ ਦੀ ਅਗਵਾਈ ਹੇਠ  215 ਸਿਹਤ ਟੀਮਾਂ ਬਣਾਈਆਂ ਗਈਆਂ ਹਨ। ਜਿਸ ਵਿੱਚ ਮੈਡੀਕਲ, ਪੈਰਾ ਮੈਡੀਕਲ , ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਸ਼ਮੂਲੀਅਤ ਕੀਤੀ ਗਈ ਹੈ।ਉਨ੍ਹਾ ਦੱਸਿਆ ਕਿ ਇਹ ਟੀਮਾਂ ਘਰ ਘਰ ਜਾ ਕੇ ਲੋਕਾ ਕੋਲੋ ਟਰੈਵਲ ਹਿਸਟਰੀ, ਵਿਦੇਸ਼ ਤੋਂ ਆਏ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ, ਖਾਂਸੀ, ਜੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਆਦਿ ਬਾਰੇ ਜਾਣਕਾਰੀ ਲਈ ਜਾ ਰਹੀ ਹੈ।

ਉਨ੍ਹਾਂ ਟੀਮਾਂ ਵੱਲੋਂ ਸਕਰੀਨਿੰਗ ਦੇ ਪਹਿਲੇ ਦਿਨ ਸ਼ਹਿਰ ਦੇ ਵੱਖ ਵੱਖ ਏਰੀਏ ਦੇ ਕਰੀਬ 15947  ਘਰਾਂ ਦਾ ਸਰਵੇ ਕਰਕੇ 67022 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ 5-6 ਦਿਨਾਂ ਵਿੱਚ ਇਹ ਸਕਰੀਨਿੰਗ ਦਾ ਕੰਮ ਮੁਕੰਮਲ ਕਰਵਾ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸਰਵੇ ਦੀ ਦੇਖ ਰੇਖ ਦਾ ਕੰਮ ਜਿਲ੍ਹਾ ਟੀਕਾਕਰਣ ਅਫਸਰ ਡਾ. ਸੁਧਾ ਗਰੋਵਰ ਕਰ ਰਹੇ ਹਨ।ਡਾ ਮਲਹੋ. ਮਲਹੋਤਰਾ  ਨੇ ਦੱਸਿਆ ਕਿ ਅੱਜ ਜਿਲ੍ਹੇ ਦੇ ਸੀਨੀਅਰ ਡਿਪਟੀ ਮੇਅਰ ਅਤੇ ਉਨ੍ਹਾਂ ਦੇ ਪੁੱਤਰ ਜਿੰਨ੍ਹਾਂ ਨੂੰ ਫਲੂ ਵਰਗੇ ਲੱਛਣ ਹੋਣ ਤੇ ਉਨ੍ਹਾਂ ਖੁਦ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋ ਕੇ  ਕਰੋਨਾਂ ਜਾਂਚ ਸਬੰਧੀ ਆਪਣੇ ਸੈਂਪਲ ਦਿੱਤੇ ਹਨ।ਲੈਬ ਜਾਂਚ ਵਿਚ ਇਹਨਾਂ ਦੋਨਾ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ। ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾ ਕਿਹਾ ਕਿ ਹੁਣ ਤੱਕ 154 ਵਿਅਕਤੀਆਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ ਜਿੰਨ੍ਹਾਂ ਵਿੱਚੋਂ 6 ਕਰੋਨਾ ਪੌਜਟਿਵ 143 ਨੈਗਟਿਵ ਅਤੇ 05 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਪੌਜਟਿਵ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।