ਪੀ.ਸੀ.ਐਮ.ਐਸ. ਐਸੋਸੀਏਸਨ ਪਟਿਆਲਾ ਯੁਨਿਟ ਦੀ ਚੋਣ; ਨਵੇਂ ਅਹੁਦੇਦਾਰ ਚੁਣੇ ਗਏ

146

ਪੀ.ਸੀ.ਐਮ.ਐਸ. ਐਸੋਸੀਏਸਨ ਪਟਿਆਲਾ ਯੁਨਿਟ ਦੀ ਚੋਣ; ਨਵੇਂ ਅਹੁਦੇਦਾਰ ਚੁਣੇ ਗਏ

ਪਟਿਆਲਾ/ 31 ਮਾਰਚ 2022

ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਅਧੀਨ ਪੰਜਾਬ ਭਰ ਦੇ ਮੈਡੀਕਲ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਦੇ ਨੁਮਾਇੰਦਿਆਂ ਦੀ ਚੋਣਾਂ ਪੀ.ਸੀ.ਐਮ.ਐਸ. ਐਸੋਸੀਏਸਨ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ ਪਟਿਆਲਾ ਯੁਨਿਟ ਦੇ ਨੁਮਾਇੰਦਿਆਂ ਦੀ ਚੋਣ ਸਟੇਟ ਅਬਜਰਵਰ ਦੀ ਦੇਖਰੇਖ ਵਿੱਚ ਮਿਤੀ 30.03.2022 ਨੂੰ ਕਰਵਾਈਆਂ ਗਈਆਂ।ਸਟੇਟ ਅਬਜਰਵਰ ਦੇ ਤੌਰ ਤੇ ਸਟੇਟ ਵਾਈਸ ਪ੍ਰੈਜ਼ੀਡੈਂਟ ਡਾ. ਗਗਨਦੀਪ ਸ਼ੇਰਗਿੱਲ ਅਤੇ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਅਤੇ ਡਾ. ਜਸਵਿੰਦਰ ਸਿੰਘ, ਐਸ ਐਮ ਓ, ਮਾਤਾ ਕੁਸੱਲਿਆ ਹਸਪਤਾਲ ਦੀ ਨਿਗਰਾਨੀ ਵਿੱਚ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ। ਪਟਿਆਲਾ ਯੁਨਿਟ ਦੇ ਪ੍ਰੈਜੀਡੈਂਟ ਵਜੋਂ ਡਾ. ਹਰਿੰਦਰ ਸਿੰਘ ਗਿੱਲ (ਸਿਵਲ ਹਸਪਤਾਲ, ਰਾਜਪੁਰਾ) ਅਤੇ ਵਾਈਸ ਪ੍ਰੈਜੀਡੈਂਟ ਦੇ ਤੌਰ ਤੇ ਡਾ. ਸੁਮੀਤ ਸਿੰਘ (ਜਿਲਾ ਐਪੀਡੈਮਿਉਲਾਜਿਸਟ) ਨੂੰ ਚੁਣਿਆ ਗਿਆ।

ਪੀ.ਸੀ.ਐਮ.ਐਸ. ਐਸੋਸੀਏਸਨ ਪਟਿਆਲਾ ਯੁਨਿਟ ਦੀ ਚੋਣ; ਨਵੇਂ ਅਹੁਦੇਦਾਰ ਚੁਣੇ ਗਏ
ਇਨਾਂ ਤੋਂ ਇਲਾਵਾ ਡਾ. ਮੁਹੰਮਦ ਪਰਵੇਜ਼ ਫ਼ਾਰੁਕੀ ਨੂੰ ਜਨਰਲ ਸਕੱਤਰ, ਡਾ. ਨਿਧੀ ਸ਼ਰਮਾ ਨੂੰ ਫਾਇਨਾਂਸ ਸਕੱਤਰ, ਡਾ. ਪ੍ਰਨੀਤ ਕੌਰ ਨੂੰ ਪ੍ਰੈਸ ਸਕੱਤਰ ਅਤੇ ਡਾ. ਤਜਿੰਦਰ ਸਿੰਘ ਨੂੰ ਜੁਆਇੰਟ ਸਕੱਤਰ ਥਾਪਿਆ ਗਿਆ। ਨਵੇਂ ਚੁਣੇ ਗਏ ਪ੍ਰਧਾਨ ਅਤੇ ਉੱਪ ਪ੍ਰਧਾਨ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਐਸੋਸੀਏਸਨ ਦਾ ਮਕਸਦ ਪੰਜਾਬ ਸਰਕਾਰ ਵੱਲੋਂ ਸਿਹਤ ਦੇ ਵਿਸੇ ਵਿੱਚ ਉਲੀਕੇ ਗਏ ਪ੍ਰਗਤੀਯੋਗ ਕਦਮਾਂ ਵਿੱਚ ਮੋਢੇ ਨਾਲ ਮੋਢੇ ਜੋੜ ਕੇ ਸਾਥ ਦੇਣਾ ਹੈ ਅਤੇ ਲੋੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਆ ਰਹੀਆਂ ਔਕੜਾਂ ਅਤੇ ਸੁਧਾਰ ਦੀ ਲੋੜ ਨੂੰ ਯੋਗ ਅਧਿਕਾਰੀਆਂ ਅਤੇ ਸਰਕਾਰ ਅੱਗੇ ਰੱਖਣਾ ਹੈ।ਇਸ ਦੇ ਨਾਲ ਹੀ ਪੀ.ਸੀ.ਐਮ.ਐਸ. ਅਧਿਕਾਰੀਆਂ ਨੂੰ ਆਪਣੇ—ਆਪਣੇ ਪੋਸਟਿੰਗ ਥਾਵਾਂ ਤੇ ਆ ਰਹੀਆਂ ਮੁਸਕਲਾਂ ਦਾ ਵੀ ਹੱਲ ਕਰਵਾਉਣਾ ਹੈ। ਉਨਾ ਕਿਹਾ ਕਿ ਹਾਲ ਦੀ ਘੜੀ ਵਿੱਚ ਲੋਕ ਹਸਪਤਾਲਾਂ ਵਿੱਚ ਸੁਵਿਧਾਵਾਂ ਵਿੱਚ ਬਦਲਾਅ ਚਾਹੁੰਦੇ ਹਨ, ਪ੍ਰੰਤੂ ਸੁਵਿਧਾਵਾਂ ਦੀ ਕਮੀ ਦਾ ਵਿਰੋਧ ਮੋਕੇ ਤੇ ਮੌਜੂਦ ਮੈਡੀਕਲ ਅਫਸਰਾਂ ਨੂੰ ਝੱਲਣਾ ਪੈਂਦਾ ਹੈ, ਜਦ ਕਿ ਉਹ ਖੁਦ ਵੀ ਹਸਪਤਾਲਾਂ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਦੇ ਪੱਖ ਵਿੱਚ ਹਨ ਅਤੇ ਇਹ ਐਸੋਸੀਏਸਨ ਉਸੇ ਗੈਪ ਨੂੰ ਘਟਾਉਣ ਦਾ ਯਤਨ ਕਰੇਗੀ।ਇਸ ਤੋਂ ਇਲਾਵਾ ਮੈਡੀਕਲ ਅਫਸਰਾਂ ਦੇ ਆਪਣੇ ਉੱਚ ਅਧਿਕਾਰੀਆਂ ਵੱਲੋਂ ਆਮ ਰੁਟੀਨ ਦੇ ਦਫਤਰੀ ਕੰਮਾਂ ਵਿੱਚ ਹੋਣ ਵਾਲੀ ਦੇਰੀ ਨੂੰ ਵੀ ਘਟਾਉਣ ਲਈ ਇਸ ਪ੍ਰੋਸੈਸ ਨੂੰ ਸੁਖਾਲਾ ਬਨਾਉਣ ਦੀ ਤਜਵੀਜ ਭੇਜੀ ਜਾਵੇਗੀ ਤਾਂ ਜ਼ੋ ਮੈਡੀਕਲ ਅਫਸਰ ਆਪਣਾ ਕੀਮਤੀ ਸਮਾਂ ਦਫਤਰੀ ਰੁਝੇਵਿਆਂ ਦੀ ਬਜਾਏ ਮਰੀਜਾਂ ਵੱਲ ਦੇ ਸਕਣ।