ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਪਿਤਾ ਕੇਹਰ ਸਿੰਘ ਦਾ ਅੰਤਿਮ ਸਸਕਾਰ

246

ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਪਿਤਾ ਕੇਹਰ ਸਿੰਘ ਦਾ ਅੰਤਿਮ ਸਸਕਾਰ

ਬਹਾਦਰਜੀਤ ਸਿੰਘ /   ਰੂਪਨਗਰ, 19 ਮਈ,2023

ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਪਿਤਾ ਕੇਹਰ ਸਿੰਘ ਦਾ ਅੰਤਿਮ ਸਸਕਾਰ  ਬੜੀ ਹਵੇਲੀ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਇਸ ਮੌਕੇਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਕੇਹਰ ਸਿੰਘ ਦੇ ਅੰਤਿਮਸਸਕਾਰ ਤੋਂ ਪਹਿਲਾ ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਚਿਖਾ ਨੂੰ ਅਗਨੀ ਅਵਤਾਰ ਸਿੰਘ ਕੰਬੋਜ ਤੇਉਸਦੇ ਭਰਾ ਵਲੋਂ ਦਿੱਤੀ ਗਈ।

ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਧਾਨ ਪਰਮਜੀਤ ਸਿੰਘ ਮੱਕੜ, ਇੰਦਰਪਾਲ ਸਿੰਘ ਚੱਡਾ, ਗੁਰਵਿੰਦਰ ਸਿੰਘ ਗੋਗੀ, ਅਕਾਲੀ ਆਗੂ ਮਨਿੰਦਰਪਾਲ ਸਿੰਘ ਸਾਹਨੀ, ਸਾਬਕਾ ਕੌਂਸ਼ਲਰਗੁਰਮੁੱਖ ਸਿੰਘ ਸੈਣੀ, ਜੋਰਾਵਰ ਸਿੰਘ ਬਿੱਟੂ, ਸਾਬਕਾ ਕੌਂਸਲਰ ਵੇਦ ਪ੍ਰਕਾਸ਼ ਚੌਧਰੀ,  ਜੇਕੇ ਜੱਗੀ,  ਡਾਕਟਰ ਗੁਰਿੰਦਰਪਾਲ ਸਿੰਘ ਬਿੱਲਾ, ਜਗਦੀਸ਼ਚੰਦਰ ਕਾਜਲਾ, ਜਗਦੀਸ਼ ਸਿੰਘ ਹਵੇਲੀ, ਬਾਬਾ ਪਰਮਜੀਤ ਸਿੰਘ, ਜਰਨੈਲ ਸਿੰਘ ਭਾਓਵਾਲ, ਨੰਬਰਦਾਰ ਸੰਦੀਪ ਸੈਣੀ, ਗਾਇਕ ਲਖਵੀਰ ਲੱਖਾਪਰਮਿੰਦਰ ਅਲੀਪੁਰ, ਦਲਜੀਤ ਸਿੰਘ ਗਿੱਲ, ਰੂਪਨਗਰ ਪ੍ਰੈਸ ਕਲੱਬ ਦੇ ਪ੍ਧਾਨ ਬਹਾਦਰਜੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ, ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ, ਕੈਸ਼ੀਅਰ ਸੁਰਜੀਤ ਗਾਂਧੀ,  ਵਿਜੇ ਸ਼ਰਮਾ, ਸਤੀਸ਼ ਜਗੋਤਾ, ਸਾਬਕਾ ਏਪੀਆਰਓ ਰਜਿੰਦਰ ਸੈਣੀ, ਅਜੇਅਗਨੀਹੋਤਰੀ, ਰਾਜਪਾਲ ਆਂਗਰਾ, ਕਮਲ ਭਾਰਜ, ਪ੍ਰਭਾਤ ਭੱਟੀ, ਕੁਲਵਿੰਦਰਜੀਤ ਸਿੰਘ ਭਾਟੀਆ , ਸ਼ੰਮੀ ਡਾਬਰਾ, ਿਵਨੋਦ ਸ਼ਰਮਾ ,ਅਮਰਸ਼ਰਮਾ, ਤਜਿੰਦਰ ਸੈਣੀ, ਸਰਬਜੀਤ ਸਿੰਘ ਕੋਟਲਾ ਨਿਹੰਗ, ਸ਼ਾਮ ਲਾਲ ਬੈੱਸ ,ਰਾਜਨ ਵੋਹਰਾ, ਸਰਬਜੀਤ ਸਿੰਘ ਕਾਕਾ, ਵਰੁਣ ਲਾਂਬਾ, ਰਾਕੇਸ਼ਕੁਮਾਰ, ਕੁਲਵੰਤ ਚਾਰਲੀ, ਆਦਿ ਮੌਜੂਦ ਸਨ।

ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਪੱਤਰਕਾਰ  ਅਵਤਾਰ ਸਿੰਘ ਕੰਬੋਜ ਦੇ ਪਿਤਾ  ਕੇਹਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾਇਜ਼ਹਾਰ ਕੀਤਾ।

ਉਨ੍ਹਾਂ ਦੁਖੀ ਪਰਿਵਾਰ ਅਤੇ ਸਾਕ-ਸਨੇਹੀਆਂ ਨਾਲ ਦਿਲੀਂ ਹਮਦਰਦੀ ਪ੍ਰਗਟ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪਰਮਾਤਮਾ ਵਿਛੜੀਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ।