ਫਲਾਈਓਵਰ ਦੀ ਉਸਾਰੀ ਦੀ ਸੁਸਤ ਰਫਤਾਰ ਨੂੰ ਲੈ ਕੇ ਨੰਗਲ ਬੰਦ

95
Social Share

ਫਲਾਈਓਵਰ ਦੀ ਉਸਾਰੀ ਦੀ ਸੁਸਤ ਰਫਤਾਰ ਨੂੰ ਲੈ ਕੇ ਨੰਗਲ ਬੰਦ

ਬਹਾਦਰਜੀਤ ਸਿੰਘ /ਨੰਗਲ,26  ਜੁਲਾਈ,2022
ਨੰਗਲ ਡੈਮ ’ਤੇ ਕਥਿਤ ਤੌਰ ’ਤੇ ਸੁਸਤ ਰਫਤਾਰ ਨਾਲ ਬਣ ਰਹੇ ਫਲਾਈਓਵਰ  ਕਾਰਨ ਲੋਕਾਂ ਨੂੰ  ਪੇਸ਼ ਆ ਰਹੀ ਪ੍ਰੇਸ਼ਾਨੀ ਨੂੰ ਲੈ ਕੇ ਅੱਜ ਨੰਗਲ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਮੁਕੰਮਲ ਬੰਦ ਰੱਖਿਆ ਗਿਆ । ਮੇਨ ਮਾਰਕੀਟ, ਪਹਾੜੀ ਮਾਰਕੀਟ, ਅੱਡਾ ਮਾਰਕੀਟ  ਅਤੇ ਹੋਰਨਾਂ ਥਾਵਾਂ ’ਤੇ ਸਾਰੇ ਵਪਾਰਕ ਅਦਾਰੇ ਬੰਦ ਰਹੇ ਙ ਹਲਵਾਈਆਂ ਅਤੇ ਮੈਡਕੀਲ ਕਿੱਤੇ ਨਾਲ ਜੁੱੜੇ ਲੋਕਾਂ  ਨੂੰ  ਬੰਦ ਤੋਂ ਛੋਟ ਦਿੱਤੀ ਗਈ ਸੀ।

ਨੰਗਲ ਸੰਘਰਸ਼  ਕਮੇਟੀ  ਵੱਲੋਂ ਸਥਾਨਕ ਰਾਜੀਵ  ਗਾਂਧੀ ਚੌਂਕ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ  ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ।ਪਾਰਟੀਬਾਜੀ ਤੋਂ ਉਤੇ ਉੱਠ ਕੇ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ  ਮੈਂਬਰ  ਅਮਰਜੀਤ ਸਿੰਘ ਚਾਵਲਾ, ਸੀਨੀਅਰ ਕਾਂਗਰਸੀ ਆਗੁੂ ਪ੍ਰਦੀਪ  ਸੋਨੀ, ਪਰਵੇਸ਼ ਸੋਨੀ, ਕੌਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਜੇਸ਼ ਚੌਧਰੀ, ਅਕਾਲੀ ਆਗੂ ਨਿਤਨ ਨੰਦਾ,  ਕੌਸਲਰ ਦੀਪਕ ਨੰਦਾ, ਟੋਨੀ ਸਹਿਗਲ, ਕੌਸਲਰ ਸੋਨੀਆ ਸੈਣੀ, ਵਿਨੋਦ ਭੱਟੀ, ਸੁਰਜੀਤ ਸਿੰਘ ਢੇਰ, ਐਡਵੋਕੇਟ  ਵਿਸ਼ਾਲ ਸੈਣੀ ,  ਕੌਸਲਰ ਰਣਜੀਤ ਲੱਕੀ, ਤੁਲਸੀ ਰਾਮ ਮੱਟੂ, ਸੰਦੀਪ ਸਿੰਘ ਕਲੋਤਾ, ਕਾਮਰੇਡ ਜਗਤਰਾਮ ਦੇਹਲਾਂ ਹਿਮਾਚਲ ਪ੍ਰਦੇਸ਼ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

ਜਿੱਥੇ ਅਮਰਜੀਤ ਸਿੰਘ ਚਾਵਲਾ ਨੇ ਸਰਕਾਰ ਵਿਰੁੱਧ ਸਿੱਧਾ ਸੰਘਰਸ਼  ਕਰਨ ਦਾ ਮਸ਼ਵਰਾ ਦਿੱਤਾ ਉਥੇ ਨੰਗਲ ਮੰਡਲ ਭਾਜਪਾ ਪ੍ਰਧਾਨ  ਰਾਜੇਸ਼ ਚੌਧਰੀ ਨੇ  ਇਹ ਵਿਸ਼ਵਾਸ਼ ਦਵਾਇਆ ਕਿ ਉਹ ਛੇਤੀ ਹੀ ਸੜਕੀ ਅਵਾਜਾਈ ਬਾਰੇ ਮੰਤਰੀ ਨਿਤਨ ਗੱਡਕਰੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਸਘੰਰਸ਼ ਕਮੇਟੀ ਦੀ ਗੱਲ ਕਰਵਾਉਣਗੇ।

ਫਲਾਈਓਵਰ ਦੀ ਉਸਾਰੀ ਦੀ ਸੁਸਤ ਰਫਤਾਰ ਨੂੰ ਲੈ ਕੇ ਨੰਗਲ ਬੰਦ

ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਕਾਂਮਰੇਡਾਂ ਦਾ ਇੱਕ ਮੰਚ ’ਤੇ ਆਉਣਾ ਸ਼ੁਭ ਸੰਕੇਤ ਹੈ ਕਿਉਂਕਿ ਅਸੀ ਪਹਿਲਾਂ ਨੰਗਲ ਦੇ ਨਾਗਰਿਕ ਹਾਂ ਬਾਅਦ ਵਿਚ ਕਿਸੇ ਰਾਜਨੀਤਕ ਪਾਰਟੀ ਦੇ ਮੈਂਬਰ ਹਾਂ । ਕੌਂਸਲਰ ਪੰਮਾ ਨੇ ਕਿਹਾ ਕਿ ਉਹ ਲੋਕ ਸੰਘਰਸ਼  ਲਈ ਕਿਸੇ ਪੁਲਿਸ ਪਰਚੇ ਤੋਂ ਨਹੀ ਡਰਦੇ ।

ਇੱਥੇ ਇਹ ਦੱਸਣਯੋਗ ਹੈ ਕਿ ਪ੍ਰਸ਼ਾਸ਼ਿਨਕ ਪੱਧਰ ਤੇ ਯੋਗ ਤਾਲਮੇਲ ਦੀ ਘਾਟ ਕਾਰਨ ਅਤੇ ਕੁੱਝ ਜਰੁੂਰੀ ਮੰਜ਼ੂਰੀਆਂ ਨਾ ਮਿਲਣ ਕਾਰਨ ਨੰਗਲ ਡੈਮ ਫਲਾਈਓਵਰ ਦਾ ਕੰਮ ਪਿੱਛਲੇ ਲੰਮੇ ਸਮੇ ਤੋਂ ਅਟਕਿਆ ਪਿਆ ਹੋਇਆ ਹੈ ਜਿਸਦੇ ਚਲਦਿਆਂ  ਸ਼ਹਿਰ ਦੀ ਅਰਥਿਕਤਾ ਤਬਾਹ ਹੋ ਚੁੱਕੀ ਹੈ  । ਵਾਪਰੀ ਸ਼ਹਿਰ ਛੱਡ ਕੇ ਜਾ ਰਹੇ ਹਨ । ਸ਼ਹਿਰ ਵਿਚ ਹਰ ਸਮੇਂ ਜਾਮ ਲੱਗਾ ਰਹਿਣ ਕਾਰਨ ਜਿੱਥੇ  ਸਥਾਨਕ ਨਾਗਰਿਕ ਪਰੇਸ਼ਾਨ  ਰਹਿਦੇ ਹਨ ਉਥੇ ਦੂਜੇ ਪਾਸੇ  ਜਾਮ ਕਾਰਨ ਨਾ ਸਿਰਫ ਸੜਕ ਹਾਦਸੇ ਵੱਧ ਰਹੇ ਹਨ ਸਗੋਂ ਪੀਜੀਆਈ ਜਾਣ ਵਾਲੇ ਰੋਗੀ ਅਤੇ ਉਨ੍ਹਾਂ ਦੇ ਪਰਿਵਾਰ ਵੀ ਪਰੇਸ਼ਾਨ ਹੁੰਦੇ ਹਨ ਕਿਉਂਕਿ ਐਂਬੂਲੈਸਾਂ ਵੀ ਘੰਟਾ ਘੰਟਾਂ ਜਾਮ ਵਿਚ ਫਸੀਆਂ ਰਹਿੰਦੀਆਂ ਹਨ । ਇਸ ਧਰਨੇ ਵਿਚ ਹੋਰਨਾ ਤੋਂ ਇਲਾਵਾ ਐਡਵੋਕੇਟ ਰਾਕੇਸ਼ ਮੜਕਨ, ਦਿਲਬਾਗ  ਸਿੰਘ ਚੰਦੇਲ, ਇੰਟਕ ਆਗੂ ਸਤਨਾਮ ਸਿੰਘ, ਕੈਮਿਸਟ ਐਸ਼ੋਂ ਪੰਜਾਬ ਦੇ ੳਪ ਪ੍ਰਧਾਨ ਸੁਦਰਸ਼ਨ ਚੌਧਰੀ, ਬਾਰ ਐਸੋਸੀਏਸ਼ਨ ਨੰਗਲ ਦੇ ਪ੍ਰਧਾਨ ਨਵਦੀਪ ਸਿੰਘ  ਹੀਰਾ, ਸੁਖਦੇਵ ਢਿੱਗਵਾ, ਲਵਲੀ ਆਗਰਾ, ਉਮਾਕਾਤ ਸ਼ਰਮਾ , ਵਿਦਿਆ ਸਾਗਰ, ਮਨਜਿੰਦਰ ਸਿੰਘ ਬਰਾੜ, ਨਰਿੰਦਰ ਕਾਲੜਾ, ਰਮਨ ਜਸਵਾਲ, ਕੌਸਲਰ ਸੋਨੀਆ ਸੈਣੀ, ਟੀ ਐਲ ਮੱਟੂ, ਬਕਾਣੂ ਰਾਮ, ਸ਼੍ਰੋਮਣੀ ਅਕਾਲੀ ਦਲ ਨੰਗਲ ਸਰਕਲ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ, ਰਾਜੀ ਖੰਨਾ, ਰਾਕੇਸ਼ ਨਈਅਰ ਸਾਬਕਾ ਚੈਅਰਮੈਨ ਨਗਰ ਸੁਧਾਰ ਟਰੱਸਟ ਨੰਗਲ, ਰਮੇਸ਼ ਗੁਲਾਟੀ, ਕਰਨੀ ਖੰਨਾ,  ਅਮਿਤ ਬਰਾਰੀ, ਮਹੇਸ਼ ਕਾਲੀਆ, ਬਲਵਿੰਦਰ ਬਾਲੀ , ਸੁਖਵੰਤ ਸਿੰਘ ਸੈਣੀ ਆਦਿ ਹਾਜਰ ਸਨ ।